Image default
About us ਤਾਜਾ ਖਬਰਾਂ

Breaking- ਦੇਸ਼ ਦੀ ਮਸ਼ਹੂਰ ਪਰਲ ਕੰਪਨੀ ਵੱਲੋਂ ਲੋਕਾਂ ਤੋਂ ਇਕੱਠੇ ਕੀਤੇ 60 ਹਜ਼ਾਰ ਕਰੋੜ ਰੁਪਏ ਦੀ ਉੱਚ ਪੱਧਰੀ ਜਾਂਚ ਹੋਵੇਗੀ :- CM ਮਾਨ

Breaking- ਦੇਸ਼ ਦੀ ਮਸ਼ਹੂਰ ਪਰਲ ਕੰਪਨੀ ਵੱਲੋਂ ਲੋਕਾਂ ਤੋਂ ਇਕੱਠੇ ਕੀਤੇ 60 ਹਜ਼ਾਰ ਕਰੋੜ ਰੁਪਏ ਦੀ ਉੱਚ ਪੱਧਰੀ ਜਾਂਚ ਹੋਵੇਗੀ :- CM ਮਾਨ

ਚੰਡੀਗੜ੍ਹ, 19 ਅਗਸਤ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਕਿ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਲੁੱਟ ਕੇ ਅਰਬਾਂ ਦੀ ਜਾਇਦਾਦ ਬਣਾਉਣ ਵਾਲੀ ਦੇਸ਼ ਮਸ਼ਹੂਰ ਚਿੱਟ ਫੰਡ ਕੰਪਨੀ ਪਰਲ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਵੇਰਵੇ ਜਲਦੀ ਹੀ ਜਨਤਕ ਕੀਤੇ ਜਾਣਗੇ।
60 ਹਜ਼ਾਰ ਕਰੋੜ ਦੇ ਮਸ਼ਹੂਰ ਪਰਲ ਘੁਟਾਲੇ ‘ਚ ਸੀਬੀਆਈ ਨੇ ਹੁਣ ਤੱਕ 11 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪਰਲ ਚਿੱਟ ਫੰਡ ਕੰਪਨੀ ‘ਤੇ ਮੁਨਾਫ਼ੇ ਦੀਆਂ ਸਕੀਮਾਂ ਦੇ ਬਹਾਨੇ ਦੇਸ਼ ਭਰ ਦੇ ਪੰਜ ਕਰੋੜ ਨਿਵੇਸ਼ਕਾਂ ਨੂੰ ਧੋਖਾ ਦੇਣ ਅਤੇ ਉਹਨਾਂ ਤੋਂ 60 ਹਜ਼ਾਰ ਕਰੋੜ ਰੁਪਏ ਇਕੱਠੇ ਕਰਨ ਦਾ ਦੋਸ਼ ਹੈ। ਇਸ ਕੰਪਨੀ ਦੇ ਮਾਲਕਾਂ ਨੇ ਇਸ ਪੈਸੇ ਨਾਲ ਵਿਦੇਸ਼ਾਂ ਵਿਚ ਕਈ ਜਾਇਦਾਦਾਂ ਖਰੀਦੀਆਂ, ਜਿਨ੍ਹਾਂ ਵਿੱਚ ਹੋਟਲ ਵੀ ਸ਼ਾਮਲ ਹਨ। ਸੀਬੀਆਈ ਨੇ ਇਹ ਸਾਰੀਆਂ ਗ੍ਰਿਫ਼ਤਾਰੀਆਂ ਦਿੱਲੀ, ਚੰਡੀਗੜ, ਕੋਲਕਾਤਾ, ਭੁਵਨੇਸ਼ਵਰ ਅਤੇ ਕੁਝ ਹੋਰ ਰਾਜਾਂ ਤੋਂ ਕੀਤੀਆਂ ਹਨ।
ਭਗਵੰਤ ਮਾਨ ਇਸ ਤੋਂ ਪਹਿਲਾਂ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਨ। ਇਸ ਦੌਰਾਨ ਉਨ੍ਹਾਂ ਨੇ ਸੰਸਦ ‘ਚ ਪਰਲ ਗਰੁੱਪ ਦੀ ਧੋਖਾਧੜੀ ਦਾ ਮੁੱਦਾ ਉਠਾਇਆ। ਹੁਣ ਧੋਖਾਧੜੀ ਦੇ ਸ਼ਿਕਾਰ ਲੋਕਾਂ ਨੂੰ ਉਮੀਦ ਹੈ ਕਿ ਸੀ. ਐਮ. ਬਣਨ ਤੋਂ ਬਾਅਦ ਭਗਵੰਤ ਮਾਨ ਉਨ੍ਹਾਂ ਦੇ ਪੈਸੇ ਵਾਪਿਸ ਕਰਵਾ ਲੈਣਗੇ।

Related posts

ਸਾਈਕਲ ਸਟੈਂਡ ਦ ਖੁੱਲ੍ਹੀ ਬੋਲੀ 12 ਮਈ ਨੂੰ

punjabdiary

Breaking- ਘਰ ‘ਚੋਂ ਮਿਲੀ ਇਕ ਵਿਅਕਤੀ ਦੀ ਸਿਰ ਕੱਟੀ ਲਾਸ਼ ਸ਼ੱਕੀ ਹਾਲਤ ਵਿਚ ਮਿਲੀ, ਪੁਲਿਸ ਮਾਮਲੇ ਦੀ ਜਾਂਚ ਵਿਚ ਲੱਗੀ

punjabdiary

ਅਹਿਮ ਖ਼ਬਰ – 5 ਜ਼ਿਲ੍ਹਿਆ ਵਿੱਚ 5 ਨਵੇਂ ਬਾਗਬਾਨੀ ਅਸਟੇਟ ਸਥਾਪਤ ਕਰਨ ਲਈ 40 ਕਰੋੜ ਰੱਖੇ ਗਏ ਹਨ – ਮੰਤਰੀ ਚੇਤਨ ਸਿੰਘ ਜੋਰਾਮਾਜਰਾ

punjabdiary

Leave a Comment