Breaking- ਪੁਲਿਸ ਵਲੋਂ ਗੈਂਗਸਟਰ ਸੁਖਪ੍ਰੀਤ ਬੁੱਢਾ ਖਿਲਾਫ ਮਾਮਲਾ ਦਰਜ ਹੋਣ ਕਾਰਨ, ਬੰਬੀਹਾ ਗੈਂਗ ਦੀ ਪੁਲਿਸ ਨੂੰ ਵਾਰਨਿੰਗ
26 ਅਗਸਤ – ਪੰਜਾਬ ਵਿੱਚ ਅੱਜ-ਕਲ੍ਹ ਗੈਂਗਸਟਰਾਂ ਵੱਲੋਂ ਪੁਲਿਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਹੁਣ ਥਾਣਾ ਕੈਂਟ ਦੀ ਪੁਲਿਸ ਨੇ ਜੇਲ੍ਹ ਅਧਿਕਾਰੀ ਨਵਦੀਪ ਸਿੰਘ ਦੇ ਬਿਆਨਾਂ ’ਤੇ ਮੁਲਜ਼ਮ ਗੈਂਗਸਟਰ ਸੁਖਪ੍ਰੀਤ ਬੁੱਢਾ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ।
ਉਧਰ ਗੈਂਗਸਟਰ ਸੁਖਪ੍ਰੀਤ ਬੁੱਢਾ ਖਿਲਾਫ ਮਾਮਲਾ ਦਰਜ ਹੋਣ ਕਾਰਨ ਬੰਬੀਹਾ ਗੈਂਗ ਭੜਕ ਗਿਆ ਹੈ। ਬੰਬੀਹਾ ਗੈਂਗ ਨੇ ਪੰਜਾਬ ਪੁਲਿਸ ਨੂੰ ਸਿੱਧੇ ਤੌਰ ‘ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਦਵਿੰਦਰ ਫਰਾਂਸ ਬੰਬੀਹਾ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕਿਹਾ ਹੈ ਕਿ ਬੁੱਢਾ ਨੂੰ ਤੰਗ ਨਾ ਕਰੋ। ਜੇਕਰ ਇਸ ਨੂੰ ਬੰਦ ਨਾ ਕੀਤਾ ਤਾਂ ਅਸੀਂ ਧਮਕੀ ਨਹੀਂ ਦੇਵਾਂਗੇ, ਸਿੱਧਾ ਕੰਮ ਕਰਾਂਗੇ।
ਉਨ੍ਹਾਂ ਕਿਹਾ ਕਿ ਪੁਲਿਸ ਤੇ ਸਰਕਾਰ ਸਾਡੇ ਲੋਕਾਂ ਨੂੰ ਤੰਗ ਕਰ ਰਹੀ ਹੈ। ਸਾਡੇ ਭਰਾ ਸੁਖਪ੍ਰੀਤ ਬੁੱਢਾ ਜੋ ਕਿ ਬਠਿੰਡਾ ਜੇਲ੍ਹ ਵਿੱਚ ਬੰਦ ਹੈ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਬਹੁਤ ਮਾੜੀ ਗੱਲ ਹੈ। ਜਿਨ੍ਹਾਂ ਨੇ ਗੰਦ ਪਾਇਆ ਹੈ, ਉਨ੍ਹਾਂ ਨੂੰ ਜਾਇਜ਼ ਸਮਝ ਕੇ ਰੱਖਿਆ ਜਾ ਰਿਹਾ ਹੈ। ਇਸ ਦਾ ਨਤੀਜਾ ਬਹੁਤ ਮਾੜਾ ਹੋਵੇਗਾ। ਜੇਕਰ ਪੰਜਾਬ ਪੁਲਿਸ ਵਿੱਚ ਏਨਾ ਹੀ ਜੋਸ਼ ਹੈ ਤਾਂ ਸਿੱਧੂ ਮੂਸੇਵਾਲਾ ਦੇ ਕਾਤਲ ਨੂੰ ਫੜ ਕੇ ਲਿਆਓ। ਮਨਕੀਰਤ ਔਲਖ ਨੂੰ ਫੜ ਕੇ ਲਿਆਓ। ਇਹ ਸਾਰੇ ਤਾਂ ਫੜੇ ਨਹੀਂ ਜਾਂਦੇ। ਸਾਡੇ ਕਿਸੇ ਵੀ ਬੰਦੇ ਨੂੰ ਤੰਗ ਨਾ ਕਰੋ।