Breaking- ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਭਾਜਪਾ ਸਰਕਾਰ ਤੇ ਤਿੱਖਾ ਹਮਲਾ ਕੀਤਾ
ਨਵੀਂ ਦਿੱਲੀ, 29 ਅਗਸਤ – (ਬਾਬੂਸ਼ਾਹੀ ਨੈਟਵਰਕ) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਧਾਨ ਸਭਾ ਇਜਲਾਸ ਦੌਰਾਨ ਭਾਜਪਾ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਨੇ ਖਰਬਪਤੀ ਦੋਸਤਾਂ ਦੇ ਕਰਜ਼ੇ ਮੁਆਫ ਕੀਤੇ ਹਨ।
ਕਣਕ, ਦੁੱਧ ਅਤੇ ਦਹੀ ‘ਤੇ ਟੈਕਸ ਲਗਾਕੇ ਮਹਿੰਗਾਈ ਵਿਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਲੋਟਸ ਰਾਹੀਂ ਭਾਜਪਾ ਵਲੋਂ 20-20 ਕਰੋੜ ਰੁਪਏ ਨਾਲ ਵਿਧਾਇਕਾਂ ਨੂੰ ਖਰੀਦਿਆ ਜਾ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਹੁਣ ਵੀ ਦੇਖਣਾ ਜਦੋਂ ਝਾਰਖੰਡ ਵਿਚ ਸਰਕਾਰ ਬਦਲੀ ਅਤੇ ਭਾਜਪਾ ਦੀ ਸਰਕਾਰ ਬਣੀ ਤਾਂ ਕੇਂਦਰ ਵਲੋਂ ਤੇਲ ਦੀਆਂ ਕੀਮਤਾਂ ਵਧਾਕੇ ਮਹਿੰਗਾਈ ਵਧਾਈ ਜਾਏਗੀ।