Breaking- ਜਿਲ੍ਹਾ ਰੋਜ਼ਗਾਰ ਦਫ਼ਤਰ ਵਿਖੇ ਪਲੇਸਮੈਂਟ ਕੈਂਪ
ਸਾਹਿਬ ਇੰਟਰਪ੍ਰਾਈਸਿਜ਼ ਵੱਲੋਂ ਵਲੰਟੀਅਰ ਪ੍ਰੋਫਾਈਲ ਲਈ ਲੜਕੇ/ਲੜਕੀਆਂ ਦੀ ਭਰਤੀ ਅੱਜ
ਚਾਹਵਾਨ ਉਮੀਦਵਾਰ ਸਵੇਰੇ 10 ਵਜੇ ਜਿਲਾ ਰੋਜਗਾਰ ਦਫਤਰ ਸੰਪਰਕ ਕਰਨ
ਫਰੀਦਕੋਟ, 29 ਅਗਸਤ – (ਪੰਜਾਬ ਡਾਇਰੀ) ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਤਲਵੰਡੀ ਰੋਡ, ਨੇੜੇ ਪੁਰਾਣਾ ਸੰਧੂ ਪੈਲਸ, ਰੈੱਡ ਕਰਾਸ (ਬਿਰਧ ਆਸ਼ਰਮ) ਦੀ ਪਹਿਲੀ ਮੰਜਿਲ, ਫਰੀਦਕੋਟ ਵਿਖੇ ਕੱਲ ਮਿਤੀ 30-08-2022 ਨੂੰ ਸਾਹਿਬ ਇੰਟਰਪ੍ਰਾਈਸਿਜ਼ ਕੰਪਨੀ ਦੇ ਨੁਮਾਇੰਦਿਆਂ ਵਲੋਂ ਵਲੰਟੀਅਰ ਪ੍ਰੋਫਾਈਲ ਲਈ ਲੜਕੇ/ਲੜਕੀਆਂ ਦੀ ਭਰਤੀ ਕੀਤੀ ਜਾਂਣੀ ਹੈ। ਇਹ ਜਾਣਕਾਰੀ ਜਿਲ੍ਹਾ ਰੋਜ਼ਗਾਰ ਉਤਪੱਤੀ,ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸ੍ਰੀ ਹਰਮੇਸ਼ ਕੁਮਾਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਸਵੇਰੇ 10.00 ਵਜੇ ਜਿਲ੍ਹਾ ਰੋਜ਼ਗਾਰ ਦਫ਼ਤਰ ਵਿਖੇ ਆਪਣਾ ਰਜ਼ਿਊਮ ਲੈ ਕੇ ਹਾਜ਼ਰ ਹੋਣ। ਕੰਮ ਕਰਨ ਦਾ ਸਥਾਨ ਫਰੀਦਕੋਟ ਅਤੇ ਯੋਗਤਾ:- ਘੱਟੋ-ਘੱਟ 10ਵੀਂ ਪਾਸ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜਿਲ੍ਹਾ ਫਰੀਦਕੋਟ ਦੇ ਬੇਰੁਜ਼ਗਾਰ ਪ੍ਰਾਰਥੀ ਪੰਜਾਬ ਸਰਕਾਰ ਦੇ ਪੋਰਟਲ www.pgrkam.com ਤੇ ਆਪਣੇ ਆਪ ਨੂੰ ਰਜਿਸਟਰ ਕਰਨ ਅਤੇ ਇਸ ਦਫਤਰ ਵਿਖੇ ਖੁਦ ਹਾਜ਼ਰ ਹੋ ਕੇ ਬਿਊਰੋ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਤਾਂ ਜ਼ੋ ਉਨ੍ਹਾਂ ਨੂੰ ਰੋਜਗਾਰ ਕੈਂਪਾਂ/ਸਵੈ-ਰੋਜ਼ਗਾਰ ਅਤੇ ਸਕਿੱਲ ਕੋਰਸਾਂ ਬਾਰੇ ਸਮੇਂ ਸਿਰ ਲਾਭ ਮਿਲ ਸਕੇ। ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 9988350193 ਤੇ ਸੰਪਰਕ ਕੀਤਾ ਜਾ ਸਕਦਾ ਹੈ।