Image default
ਤਾਜਾ ਖਬਰਾਂ

Breaking- ਅੱਜ ਤੋਂ ਸਿਲੰਡਰ ਹੋਇਆ ਸਸਤਾ ਅਤੇ ਟੋਲ-ਪਲਾਜਾ ਟੈਕਸ ਵਿਚ ਵਾਧਾ

Breaking- ਅੱਜ ਤੋਂ ਸਿਲੰਡਰ ਹੋਇਆ ਸਸਤਾ ਅਤੇ ਟੋਲ-ਪਲਾਜਾ ਟੈਕਸ ਵਿਚ ਵਾਧਾ

1 ਸਤੰਬਰ – ਅੱਜ ਨਵੇਂ ਮਹੀਨੇ ਦੀ ਸ਼ੁਰੂਆਤ ਦੇ ਨਾਲ, ਬਹੁਤ ਸਾਰੇ ਵਿਸ਼ੇਸ਼ ਬਦਲਾਅ ਹੋ ਰਹੇ ਹਨ। ਬੈਂਕਿੰਗ, ਟੋਲ-ਟੈਕਸ ਅਤੇ ਪ੍ਰਾਪਰਟੀ ਸਮੇਤ ਕਈ ਤਰ੍ਹਾਂ ਦੀਆਂ ਸੇਵਾਵਾਂ ‘ਚ ਬਦਲਾਅ ਹੋਏ ਹਨ, ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ ‘ਤੇ ਪਵੇਗਾ। ਅੱਜ ਤੋਂ ਯਾਨੀ 1 ਸਤੰਬਰ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਹੈ। ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 100 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹਾਲਾਂਕਿ ਕੀਮਤਾਂ ‘ਚ ਇਹ ਕਮੀ ਸਿਰਫ ਕਮਰਸ਼ੀਅਲ ਸਿਲੰਡਰਾਂ ‘ਤੇ ਹੀ ਹੋਈ ਹੈ। ਜਦੋਂ ਕਿ 14.2 ਕਿਲੋ ਦਾ ਘਰੇਲੂ ਰਸੋਈ ਗੈਸ ਸਿਲੰਡਰ ਪੁਰਾਣੀਆਂ ਕੀਮਤਾਂ ‘ਤੇ ਹੀ ਮਿਲਦਾ ਹੈ।
ਯਮੁਨਾ ਐਕਸਪ੍ਰੈਸਵੇਅ ਇੰਡਸਟਰੀਅਲ ਡਿਵੈਲਪਮੈਂਟ ਅਥਾਰਟੀ ਨੇ ਵੱਡਾ ਫੈਸਲਾ ਲੈਂਦੇ ਹੋਏ ਟੋਲ ਟੈਕਸ ਵਧਾ ਦਿੱਤਾ ਹੈ। ਨਿਯਮਾਂ ਦੇ ਮੁਤਾਬਕ ਹੁਣ ਛੋਟੇ ਵਾਹਨਾਂ ਨੂੰ ਯਮੁਨਾ ਐਕਸਪ੍ਰੈਸ ਵੇਅ ‘ਤੇ ਹਰ 1 ਕਿਲੋਮੀਟਰ ‘ਤੇ 10 ਪੈਸੇ ਜ਼ਿਆਦਾ ਟੋਲ ਟੈਕਸ ਦੇਣਾ ਹੋਵੇਗਾ। ਦੂਜੇ ਪਾਸੇ ਵੱਡੇ ਵਪਾਰਕ ਵਾਹਨਾਂ ਨੂੰ 52 ਪੈਸੇ ਪ੍ਰਤੀ ਕਿਲੋਮੀਟਰ ਟੋਲ ਟੈਕਸ ਜ਼ਿਆਦਾ ਦੇਣਾ ਪਵੇਗਾ।
ਪੰਜਾਬ ਨੈਸ਼ਨਲ ਬੈਂਕ ਦੇ ਗਾਹਕਾਂ ਲਈ ਕੇਵਾਈਸੀ ਅਪਡੇਟ ਕਰਨ ਦੀ ਮਿਤੀ 31 ਅਗਸਤ ਸੀ। ਜੇ ਤੁਸੀਂ ਅਜੇ ਤੱਕ ਆਪਣਾ ਕੇਵਾਈਸੀ ਅਪਡੇਟ ਨਹੀਂ ਕੀਤਾ ਹੈ ਤਾਂ ਤੁਹਾਡਾ ਖਾਤਾ ਬਲੌਕ ਹੋ ਸਕਦਾ ਹੈ।

Related posts

Breaking News- ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਦੇ ਪ੍ਰਧਾਨ ਸ਼ਿਵਨਾਥ ਦਰਦੀ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ

punjabdiary

ਅਹਿਮ ਖ਼ਬਰ – CM ਮਾਨ ਨੇ ਕੀਰਤਪੁਰ ਸਹਿਬ-ਸ੍ਰੀ ਅਨੰਦਪੁਰ ਸਾਹਿਬ-ਨੰਗਲ-ਊਨਾ ਵਾਲਾ ਟੋਲ ਪਲਾਜ਼ਾ ਬੰਦ ਕਰਵਾਇਆ

punjabdiary

ਨਾਨਕ ਸਰੂਪ ਨਾਮ ਦਾ ਢਾਬਾ ਖੋਲ ਕੇ ਔਰਤ ਲੋਕਾਂ ਨੂੰ ਪਰੋਸ ਰਹੀ ਸੀ ਸ਼ਰਾਬ ਤੇ ਮੀਟ, ਮੌਕੇ ‘ਤੇ ਪਹੁੰਚ ਗਏ ਨਿਹੰਗ ਸਿੰਘ,…

Balwinder hali

Leave a Comment