“ਹਰੇਕ ਬੰਦਾ ਚੌਰਾ ਹੁੰਦਾ”, ਕਿਸਨੂੰ “ਚੌਰਾ” ਕਿਹਾ ਜਾਂਦਾ ਹੈ, ਨਵੀਂ ਵੈੱਬ ਸੀਰੀਜ਼ ਕਰੇਗੀ ਖੁਲਾਸਾ
ਇੱਕ ਨਵੀਂ OTT ਵੈੱਬ ਸੀਰੀਜ਼ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਸੋਸ਼ਲ ਮੀਡੀਆ ਸਿਤਾਰੇ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।

ਚੰਡੀਗੜ੍ਹ: ਪੰਜਾਬੀ ਫਿਲਮ ਅਤੇ OTT ਇੰਡਸਟਰੀ ਵਿੱਚ ਸੋਸ਼ਲ ਮੀਡੀਆ ਸ਼ਖਸੀਅਤਾਂ ਦਾ ਪ੍ਰਭਾਵ ਲਗਾਤਾਰ ਵਧ ਰਿਹਾ ਹੈ, ਜਿਨ੍ਹਾਂ ਦੇ ਇਸ ਰਚਨਾਤਮਕ ਖੇਤਰ ਵਿੱਚ ਵਧਦੇ ਦਾਇਰੇ ਨੂੰ ਆਉਣ ਵਾਲੀ ਪੰਜਾਬੀ ਵੈੱਬ ਸੀਰੀਜ਼ ‘ਚੌਰਾ’ ਦੁਆਰਾ ਦਰਸਾਇਆ ਜਾਵੇਗਾ, ਜੋ ਜਲਦੀ ਹੀ ਸੋਸ਼ਲ ਪਲੇਟਫਾਰਮ ‘ਤੇ ਰਿਲੀਜ਼ ਹੋਵੇਗੀ।
‘ਇੰਦਰ ਫਿਲਮਜ਼’ ਦੇ ਬੈਨਰ ਹੇਠ ਪੇਸ਼ ਕੀਤੀ ਗਈ, ਇਸ ਆਫ-ਬੀਟ ਵੈੱਬ ਸੀਰੀਜ਼ ਦਾ ਨਿਰਮਾਣ ਇੰਦਰਜੀਤ ਔਲਖ ਦੁਆਰਾ ਕੀਤਾ ਗਿਆ ਹੈ, ਜਦੋਂ ਕਿ ਲੇਖਣ ਅਤੇ ਨਿਰਦੇਸ਼ਨ ਜਸਪਾਲ ਢਿੱਲੋਂ ਦੁਆਰਾ ਕੀਤਾ ਗਿਆ ਹੈ, ਜੋ ਪਹਿਲਾਂ ਇੱਕ ਨਿਰਦੇਸ਼ਕ ਵਜੋਂ ਕਈ ਪ੍ਰਭਾਵਸ਼ਾਲੀ ਫਿਲਮਾਂ ਅਤੇ ਲੜੀਵਾਰਾਂ ਦਾ ਹਿੱਸਾ ਰਹਿ ਚੁੱਕੇ ਹਨ।
ਉਪਰੋਕਤ ਵੈੱਬ ਸੀਰੀਜ਼ ਪ੍ਰਾਚੀਨ ਪੰਜਾਬ ਦੇ ਫਿੱਕੇ ਪੈ ਰਹੇ ਰੰਗਾਂ, ਆਪਸੀ ਰਿਸ਼ਤਿਆਂ ਵਿੱਚ ਦਰਾਰ ਅਤੇ ਅਪਰਾਧ ਦੇ ਵਧਦੇ ਪ੍ਰਭਾਵ ਨਾਲ ਮੇਲ ਖਾਂਦੀ ਹੈ, ਜਿਸ ਦੀਆਂ ਕਲਾਕਾਰਾਂ ਵਿੱਚ ਜਸਪਾਲ ਢਿੱਲੋਂ, ਪੂਨਮ ਸੂਦ, ਏ ਸ਼ਬਰ, ਨੀਲ ਬੈਦਵਾਨ, ਰੁਪਿੰਦਰ ਰੂਪੀ, ਕੁਲਵੀਰ ਸੋਨੀ, ਗੁਰੀ ਘੁੰਮਣ, ਵਰੁਣ ਅਟਵਾਲ, ਗੁਰਨਾਜ਼, ਬੱਬਲ ਕੌਰ, ਨਰਿੰਦਰ ਮਹਿਰਾ ਆਦਿ ਸ਼ਾਮਲ ਹਨ।
ਪੰਜਾਬ ਦੇ ਮਲਵਈ ਖੇਤਰ ਵਿੱਚ ਫਿਲਮਾਈ ਗਈ ਅਤੇ ਸਮਾਜਿਕ ਸਰੋਕਾਰਾਂ ਨੂੰ ਦਰਸਾਉਂਦੀ ਹੋਈ, ਉਪਰੋਕਤ ਪੰਜਾਬੀ ਵੈੱਬ ਸੀਰੀਜ਼ ਦਾ ਭਾਵਨਾਤਮਕ ਬਿਰਤਾਂਤਕ ਪਹਿਲੂ ਵੀ ਇਸਦਾ ਵਿਸ਼ੇਸ਼ ਆਕਰਸ਼ਣ ਹੋਵੇਗਾ, ਇਸ ਤੋਂ ਇਲਾਵਾ, ਇਸਦੇ ਗੀਤਾਂ, ਸੰਗੀਤ ਅਤੇ ਕੈਮਰਾ ਪਹਿਲੂਆਂ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਉਪਰੋਕਤ ਪੰਜਾਬੀ ਵੈੱਬ ਸੀਰੀਜ਼ ਨੂੰ “ਕੁਛ ਜਿਆਦਾ ਹੈਂ, ਕੁਛ ਕੰਮ ਹੈਂ, ਪਰ ਸਭ ਕੀ ਅਲੱਗ ਹੈਂ” ਟੈਗਲਾਈਨ ਹੇਠ ਹੋਂਦ ਵਿੱਚ ਲਿਆਂਦਾ ਗਿਆ ਹੈ, ਜਿਸਦਾ ਸੰਗੀਤ ਹਕੀਮ, ਪਾਰਥ, ਜੌਹਲ ਮਿਊਜ਼ਿਕ ਦੁਆਰਾ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਨੇ ਗੁਰਪ੍ਰੀਤ ਛੱਤਾ, ਬਾਬਾ ਬੇਲੀ, ਰਿਤੂ ਜਸ ਦੁਆਰਾ ਰਚੇ ਗਏ ਸ਼ਾਨਦਾਰ ਗੀਤਾਂ ਨੂੰ ਆਵਾਜ਼ ਦਿੱਤੀ ਹੈ।
-(ਈਟੀਵੀ ਭਾਰਤ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।