Image default
About us

AAP ਦੀ ‘ਕੇਜਰੀਵਾਲ ਨੂੰ ਅਸ਼ੀਰਵਾਦ’ ਕੈਂਪੇਨ ਅੱਜ ਤੋਂ ਸ਼ੁਰੂ, ਪਤਨੀ ਸੁਨੀਤਾ ਨੇ ਜਾਰੀ ਕੀਤਾ WhatsApp ਨੰਬਰ

AAP ਦੀ ‘ਕੇਜਰੀਵਾਲ ਨੂੰ ਅਸ਼ੀਰਵਾਦ’ ਕੈਂਪੇਨ ਅੱਜ ਤੋਂ ਸ਼ੁਰੂ, ਪਤਨੀ ਸੁਨੀਤਾ ਨੇ ਜਾਰੀ ਕੀਤਾ WhatsApp ਨੰਬਰ

ਨਵੀਂ ਦਿੱਲੀ, 29 ਮਾਰਚ (ਡੇਲੀ ਪੋਸਟ ਪੰਜਾਬੀ)- ਲੋਕ ਸਭਾ ਚੋਣਾਂ ਵਿਚਾਲੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੂੰ ਸ਼ੁੱਕਰਵਾਰ ਨੂੰ ਇੱਕ ਨਵੀਂ ਕੈਂਪੇਨ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਇਸ ਕੈਂਪੇਨ ਦਾ ਨਾਮ ‘ਕੇਜਰੀਵਾਲ ਨੂੰ ਆਸ਼ੀਰਵਾਦ’ ਦਿੱਤਾ ਹੈ। ਸੁਨੀਤਾ ਨੇ ਕੇਜਰੀਵਾਲ ਦੀ ਤੁਲਨਾ ਸੁਤੰਤਰਤਾ ਸੰਗ੍ਰਾਮ ਸੈਨਾਨੀਆਂ ਨਾਲ ਕੀਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਗਤੀ ਕੇਜਰੀਵਾਲ ਦੇ ਰੋਮ-ਰੋਮ ਵਿੱਚ ਹੈ।

ਸੁਨੀਤਾ ਨੇ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਕੇਜਰੀਵਾਲ ਜੀ ਨੇ ਕੱਲ੍ਹ ਜੋ ਕੁਝ ਵੀ ਕੋਰਟ ਦੇ ਸਾਹਮਣੇ ਬੋਲਿਆ ਹੈ। ਉਸਦੇ ਲਈ ਬਹੁਤ ਹਿੰਮਤ ਚਾਹੀਦੀ। ਉਹ ਸੱਚੇ ਦੇਸ਼ ਭਗਤ ਹਨ। ਇਸੇ ਤਰ੍ਹਾਂ ਨਾਲ ਸਾਡੇ ਸੁਤੰਤਰਤਾ ਸੈਨਾਨੀ ਅੰਗਰੇਜ਼ਾਂ ਨਾਲ ਲੜਦੇ ਸਨ। ਮੈਂ 30 ਸਾਲ ਤੋਂ ਉਨ੍ਹਾਂ ਦੇ ਨਾਲ ਹਾਂ। ਕੀ ਤੁਸੀਂ ਇਸ ਲੜਾਈ ਵਿੱਚ ਆਪਣੇ ਭਰਾ ਤੇ ਪੁੱਤ ਦਾ ਸਾਥ ਨਹੀਂ ਦਿਓਗੇ? ਮੈਨੂੰ ਯਕੀਨ ਹੈ ਕਿ ਅਸੀਂ ਇਹ ਲੜਾਈ ਮਿਲ ਕੇ ਲੜਾਂਗੇ। ਅਸੀਂ ਅੱਜ ਤੋਂ ਇੱਕ ਮੁਹਿੰਮ ਸ਼ੁਰੂ ਕਰ ਰਹੇ ਹਾਂ- ‘ਕੇਜਰੀਵਾਲ ਨੂੰ ਆਸ਼ੀਰਵਾਦ’।

ਇਸ ਸਬੰਧੀ ਸੁਨੀਤਾ ਕੇਜਰੀਵਾਲ ਨੇ ਇੱਕ ਵਟਸਅੱਪ ਨੰਬਰ 8297324624 ਵੀ ਜਾਰੀ ਕੀਤਾ ਹੈ। ਜਿਸ ‘ਤੇ ਦੁਆਵਾਂ, ਪ੍ਰਾਰਥਨਾ ਤੇ ਸੰਦੇਸ਼ ਲਿਖ ਕੇ ਜਾਂ ਆਡੀਓ-ਵੀਡੀਓ ਦੇ ਜ਼ਰੀਏ ਦੇ ਸਕਦੇ ਹਨ। ਕਈ ਮਾਵਾਂ-ਭੈਣਾਂ ਨੇ ਕੇਜਰੀਵਾਲ ਦੇ ਲਈ ਮੰਨਤਾਂ ਮੰਗੀਆਂ ਹਨ। ਕਈ ਲੋਕਾਂ ਨੇ ਵਰਤ ਰੱਖਿਆ ਹੈ। ਤੁਸੀਂ ਸਾਰੇ ਕੇਜਰੀਵਾਲ ਜੀ ਨੂੰ ਬਹੁਤ ਪਿਆਰਾ ਕਰਦੇ ਹੋ। ਹਰ ਪਰਿਵਾਰ ਦੇ ਮੈਂਬਰ ਸਾਨੂੰ ਮੈਸੇਜ ਭੇਜੋ। ਤੁਹਾਡਾ ਇੱਕ-ਇੱਕ ਮੈਸੇਜ ਮੈਂ ਖੁਦ ਜੇਲ੍ਹ ਵਿੱਚ ਜਾ ਕੇ ਦੇ ਕੇ ਆਵਾਂਗੀ।

Advertisement

Related posts

ਝੋਨੇ ਦੀ ਸਿੱਧੀ ਬਿਜਾਈ ਅਤੇ ਲੁਆਈ ਸਬੰਧੀ ਨਵੀਆਂ ਤਰੀਕਾਂ ਦਾ ਐਲਾਨ

punjabdiary

Breaking- ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ 2022-ਮਨਾਉਣ ਲਈ ਤਿਆਰੀਆ ਜ਼ੋਰਾਂ ਤੇ

punjabdiary

ਭਾਰਤ ਦਾ ਵੱਡਾ ਫੈਸਲਾ, ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਕੀਤੀਆਂ ਮੁਅੱਤਲ

punjabdiary

Leave a Comment