Image default
About us

AI ਨੂੰ ਲੈ ਕੇ PM ਮੋਦੀ ਦਾ ਵੱਡਾ ਐਲਾਨ, G20 ਬੈਠਕ ‘ਚ ਕਿਹਾ- ਸਰਕਾਰ ਲਿਆਉਣ ਜਾ ਰਹੀ ਹੈ AI ਪਾਵਰਡ ‘ਭਾਸ਼ਿਨੀ’

AI ਨੂੰ ਲੈ ਕੇ PM ਮੋਦੀ ਦਾ ਵੱਡਾ ਐਲਾਨ, G20 ਬੈਠਕ ‘ਚ ਕਿਹਾ- ਸਰਕਾਰ ਲਿਆਉਣ ਜਾ ਰਹੀ ਹੈ AI ਪਾਵਰਡ ‘ਭਾਸ਼ਿਨੀ

 

 

 

Advertisement

ਨਵੀਂ ਦਿੱਲੀ, 19 ਅਗਸਤ (ਪੰਜਾਬੀ ਜਾਗਰਣ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜੀ-20 ਡਿਜੀਟਲ ਆਰਥਿਕਤਾ ਮੰਤਰੀਆਂ ਦੀ ਮੀਟਿੰਗ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਭਾਰਤ ਦੇ ਤੇਜ਼ੀ ਨਾਲ ਡਿਜੀਟਾਈਜੇਸ਼ਨ ਦੀ ਗੱਲ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ 85 ਕਰੋੜ ਤੋਂ ਵੱਧ ਇੰਟਰਨੈਟ ਉਪਭੋਗਤਾ ਹਨ, ਜੋ ਦੁਨੀਆ ਵਿੱਚ ਸਭ ਤੋਂ ਸਸਤੇ ਡੇਟਾ ਦਾ ਆਨੰਦ ਲੈ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸ਼ਾਸਨ ਨੂੰ ਵਧੇਰੇ ਕੁਸ਼ਲ, ਸਮਾਵੇਸ਼ੀ, ਤੇਜ਼ ਅਤੇ ਪਾਰਦਰਸ਼ੀ ਬਣਾਉਣ ਲਈ ਤਕਨਾਲੋਜੀ ਦਾ ਲਾਭ ਉਠਾਇਆ ਹੈ।

AI ਨੂੰ ਲੈ ਕੇ ਵੱਡਾ ਐਲਾਨ
ਪ੍ਰਧਾਨ ਮੰਤਰੀ ਨੇ ਬੈਠਕ ‘ਚ ਕੀਤਾ ਵੱਡਾ ਐਲਾਨ ਅਤੇ ਕਿਹਾ, ਅਸੀਂ ‘ਭਾਸ਼ਿਨੀ’ ਬਣਾ ਰਹੇ ਹਾਂ, ਇੱਕ AI-ਸੰਚਾਲਿਤ ਭਾਸ਼ਾ ਅਨੁਵਾਦ ਪਲੇਟਫਾਰਮ। ਇਹ ਭਾਰਤ ਦੀਆਂ ਸਾਰੀਆਂ ਵਿਭਿੰਨ ਭਾਸ਼ਾਵਾਂ ਵਿੱਚ ਡਿਜੀਟਲ ਸ਼ਮੂਲੀਅਤ ਦਾ ਸਮਰਥਨ ਕਰੇਗਾ। ਭਾਰਤ ਦਾ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਗਲੋਬਲ ਚੁਣੌਤੀਆਂ ਲਈ ਸਕੇਲੇਬਲ, ਸੁਰੱਖਿਅਤ ਅਤੇ ਸਮਾਵੇਸ਼ੀ ਹੱਲ ਪ੍ਰਦਾਨ ਕਰਦਾ ਹੈ।

ਭਾਰਤ ਡਿਜੀਟਲ ਭੁਗਤਾਨ ਵਿੱਚ ਸਭ ਤੋਂ ਅੱਗੇ
ਪੀਐੱਮ ਮੋਦੀ ਨੇ ਕਿਹਾ ਕਿ ਭਾਰਤ ਡਿਜੀਟਲ ਭੁਗਤਾਨ ਵਿੱਚ ਵੀ ਸਭ ਤੋਂ ਅੱਗੇ ਹੈ। ਉਨ੍ਹਾਂ ਕਿਹਾ ਕਿ ਆਲਮੀ ਰੀਅਲ ਟਾਈਮ ਡਿਜ਼ੀਟਲ ਭੁਗਤਾਨਾਂ ਦਾ 45 ਫ਼ੀਸਦੀ ਭਾਰਤ ਵਿੱਚ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਹੁਣ ਸਰਕਾਰੀ ਸਹਾਇਤਾ ਦੇ ਲਾਭ ਸਿੱਧੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰਕੇ ਦੇਸ਼ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਿਆ ਗਿਆ ਹੈ ਅਤੇ 33 ਬਿਲੀਅਨ ਡਾਲਰ ਤੋਂ ਵੱਧ ਦੀ ਬਚਤ ਹੋਈ ਹੈ।

Advertisement

ਲੋਕਾਂ ਨੇ ਜੈਮ ਟ੍ਰਿਨਿਟੀ ਤੋਂ ਲਾਭ ਉਠਾਇਆ
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਧਾਰ, ਸਾਡਾ ਵਿਲੱਖਣ ਡਿਜੀਟਲ ਪਛਾਣ ਪਲੇਟਫਾਰਮ, ਸਾਡੇ 130 ਕਰੋੜ ਲੋਕਾਂ ਨੂੰ ਕਵਰ ਕਰਦਾ ਹੈ। ਮੋਦੀ ਨੇ ਅੱਗੇ ਕਿਹਾ ਕਿ ਅਸੀਂ ਭਾਰਤ ਵਿੱਚ ਵਿੱਤੀ ਸਮਾਵੇਸ਼ ਵਿੱਚ ਕ੍ਰਾਂਤੀ ਲਿਆਉਣ ਲਈ ਜੈਮ ਟ੍ਰਿਨਿਟੀ – ਜਨ ਧਨ ਬੈਂਕ ਖ਼ਾਤਾ, ਆਧਾਰ ਅਤੇ ਮੋਬਾਈਲ – ਦੀ ਸ਼ਕਤੀ ਦਾ ਇਸਤੇਮਾਲ ਕੀਤਾ ਹੈ।
ਇਸ ਦੇ ਨਾਲ, ਹਰ ਮਹੀਨੇ ਸਾਡੇ ਤਤਕਾਲ ਭੁਗਤਾਨ ਪ੍ਰਣਾਲੀ, UPI ‘ਤੇ ਲਗਭਗ 10 ਬਿਲੀਅਨ ਟ੍ਰਾਂਜੈਕਸ਼ਨ ਹੁੰਦੇ ਹਨ। ਪੀਐੱਮ ਮੋਦੀ ਨੇ ਕਿਹਾ ਕਿ ਪਿਛਲੇ 9 ਸਾਲਾਂ ਵਿੱਚ ਭਾਰਤ ਦਾ ਡਿਜੀਟਲ ਪਰਿਵਰਤਨ ਬੇਮਿਸਾਲ ਹੈ। ਇਹ ਸਭ 2015 ਵਿੱਚ ਸਾਡੀ ‘ਡਿਜੀਟਲ ਇੰਡੀਆ’ ਪਹਿਲ ਦੀ ਸ਼ੁਰੂਆਤ ਨਾਲ ਸ਼ੁਰੂ ਹੋਇਆ ਸੀ।

Related posts

ਬਾਬਾ ਫਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਨੇ ਵਾਈਟ ਕੋਟ ਸਮਰੋਹ ਵਿੱਚ ਕੀਤੀ ਸ਼ਮੂਲੀਅਤ

punjabdiary

ਡੀ.ਈ.ਓ. ਦੀ 4 ਹਜਾਰ ਅਧਿਆਪਕਾਂ ਜਦਕਿ ਸਪੀਕਰ ਸੰਧਵਾਂ ਦੀ 29 ਹਜਾਰ ਸਰਕਾਰੀ ਨੌਕਰੀਆਂ ਬਾਰੇ ਚੁਣੌਤੀਆਂ

punjabdiary

ਜਾਅਲੀ ਸੋਸ਼ਲ ਮੀਡੀਆ ਖਾਤਿਆਂ ਤੋਂ ਸਾਵਧਾਨ! ਪੁਲਿਸ ਨੇ ਜਾਰੀ ਕੀਤੀ ਸੂਚੀ; ਇੰਝ ਬਣਾਉਂਦੇ ਨੇ ਲੋਕਾਂ ਨੂੰ ਸ਼ਿਕਾਰ

punjabdiary

Leave a Comment