Android ਉਪਭੋਗਤਾਵਾਂ ਦੀ ਇਸ ਛੋਟੀ ਜਿਹੀ ਲਾਪਰਵਾਹੀ ਕਾਰਨ ਹੈਕ ਹੋ ਜਾਵੇਗਾ ਡਾਟਾ, ਸਰਕਾਰ ਨੇ ਜਾਰੀ ਕੀਤਾ ਅਲਰਟ
ਨਵੀਂ ਦਿੱਲੀ, 11 ਸਤੰਬਰ (ਡੇਲੀ ਪੋਸਟ ਪੰਜਾਬੀ)- ਭਾਰਤ ਸਰਕਾਰ ਵੱਲੋਂ ਐਂਡ੍ਰਾਇਡ ਯੂਜ਼ਰਸ ਲਈ ਅਲਰਟ ਜਾਰੀ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ ਵੀ ਐਂਡ੍ਰਾਇਡ ਫੋਨ ਦੀ ਵਰਤੋਂ ਕਰਦੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਦਰਅਸਲ, ਭਾਰਤ ਦੀ ਸਾਈਬਰ ਰੱਖਿਆ ਏਜੰਸੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਨੇ ਚੇਤਾਵਨੀ ਜਾਰੀ ਕੀਤੀ ਹੈ।
ਇਹ ਚੇਤਾਵਨੀ ਐਂਡਰਾਇਡ ਓਪਰੇਟਿੰਗ ਸਿਸਟਮ ਨਾਲ ਸਬੰਧਤ ਕਈ ਸੰਵੇਦਨਸ਼ੀਲ ਖਾਮੀਆਂ ਬਾਰੇ ਹੈ। ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਦੀ ਤਾਜ਼ਾ ਰਿਪੋਰਟ ਮੁਤਾਬਕ ਐਂਡ੍ਰਾਇਡ ਆਪਰੇਟਿੰਗ ਸਿਸਟਮ ‘ਚ ਸੁਰੱਖਿਆ ਸੰਬੰਧੀ ਖਾਮੀਆਂ ਪਾਈਆਂ ਗਈਆਂ ਹਨ। ਇਨ੍ਹਾਂ ਸੁਰੱਖਿਆ ਖਾਮੀਆਂ ਕਾਰਨ ਹੈਕਰ ਆਸਾਨੀ ਨਾਲ ਉਪਭੋਗਤਾ ਦੀ ਨਿੱਜੀ ਅਤੇ ਬੈਂਕਿੰਗ
ਜਾਣਕਾਰੀ ਚੋਰੀ ਕਰ ਸਕਦੇ ਹਨ। ਰਿਪੋਰਟਾਂ ਮੁਤਾਬਕ ਐਂਡ੍ਰਾਇਡ ਸਿਸਟਮ ‘ਚ ਪਾਈਆਂ ਗਈਆਂ ਇਹ ਸੁਰੱਖਿਆ ਖਾਮੀਆਂ ਗੂਗਲ ਪਲੇ ਸਿਸਟਮ, ਫਰੇਮਵਰਕ, ਕੁਆਲਕਾਮ ਦੇ ਕੰਪੋਨੈਂਟਸ ਨਾਲ ਸਬੰਧਤ ਹਨ। ਤਾਜ਼ਾ ਰਿਪੋਰਟ ਦੇ ਅਨੁਸਾਰ, ਮੌਜੂਦਾ ਖ਼ਤਰਾ ਉਨ੍ਹਾਂ ਉਪਭੋਗਤਾਵਾਂ ਲਈ ਜ਼ਿਆਦਾ ਹੋ ਸਕਦਾ ਹੈ ਜੋ Android 11, Android 12 ਅਤੇ Android 13 ਦੀ ਵਰਤੋਂ ਕਰ ਰਹੇ ਹਨ।