Image default
ਤਾਜਾ ਖਬਰਾਂ

Big Breaking- ਐਸਸੀ/ਬੀਸੀ/ਬੀਪੀਐਲ ਕੈਟਾਗਿਰੀ ਲਈ ਇਕ ਕਿਲੋਵਾਟ ਦੇ ਮੀਟਰ ਦੀ ਸ਼ਰਤ ਹਟਾਈ

Big Breaking- ਐਸਸੀ/ਬੀਸੀ/ਬੀਪੀਐਲ ਕੈਟਾਗਿਰੀ ਲਈ ਇਕ ਕਿਲੋਵਾਟ ਦੇ ਮੀਟਰ ਦੀ ਸ਼ਰਤ ਹਟਾਈ

ਚੰਡੀਗੜ੍ਹ, 12 ਜੁਲਾਈ – (ਪੰਜਾਬ ਡਾਇਰੀ) ਪੰਜਾਬ ਵਿੱਚ 1 ਜੁਲਾਈ ਤੋਂ ਸਰਕਾਰ ਨੇ ਪ੍ਰਤੀ ਬਿੱਲ 600 ਯੂਨਿਟ ਮੁਫਤ ਬਿਜਲੀ ਸਕੀਮ ਵਿੱਚ ਕੁਝ ਸ਼ਰਤਾਂ ਹਟਾ ਦਿੱਤੀਆਂ ਹਨ। ਇਸ ਤੋਂ ਬਾਅਦ ਸਿਰਫ਼ ਜਨਰਲ ਵਰਗ ਦੇ ਗਰੀਬੀ ਰੇਖਾ ਤੋਂ ਹੇਠਾਂ (ਬੀਪੀਐਲ) ਪਰਿਵਾਰਾਂ ਨੂੰ 600 ਯੂਨਿਟ ਮੁਫ਼ਤ ਮਿਲਣਗੇ। ਦੂਜੇ ਪਾਸੇ, SC, BC ਅਤੇ ਆਜ਼ਾਦੀ ਘੁਲਾਟੀਏ ਪਰਿਵਾਰਾਂ ਨੂੰ ਹਰ ਬਿੱਲ ‘ਤੇ 600 ਯੂਨਿਟ ਬਿਜਲੀ ਮੁਫ਼ਤ ਮਿਲੇਗੀ। ਇਸ ਸਬੰਧੀ ਸਰਕਾਰ ਨੇ ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਪੱਤਰ ਭੇਜਿਆ ਹੈ।
ਆਮ ਆਦਮੀ ਪਾਰਟੀ ਨੇ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਜੇਕਰ ਸਰਕਾਰ ਬਣੀ ਤਾਂ ਉਹ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਹਰ ਘਰ ਨੂੰ ਦੇਵੇਗੀ। ਸਰਕਾਰ ਬਣਦਿਆਂ ਹੀ ਇਸ ਨੂੰ ਪਹਿਲੀ ਜੁਲਾਈ ਤੋਂ ਲਾਗੂ ਕਰ ਦਿੱਤਾ ਗਿਆ ਸੀ। ਹਾਲਾਂਕਿ ਇਸ ‘ਚ ਕੁਝ ਬਦਲਾਅ ਕੀਤੇ ਗਏ ਹਨ। ਪੰਜਾਬ ‘ਚ 2 ਮਹੀਨਿਆਂ ‘ਚ ਬਿੱਲ ਜਨਰੇਟ ਹੁੰਦਾ ਹੈ, ਇਸ ਲਈ ਹਰ ਬਿੱਲ ‘ਚ 600 ਯੂਨਿਟ ਮੁਫ਼ਤ ਮਿਲਣਗੇ।

Related posts

Breaking- ਪੁਲਿਸ ਨੇ 11 ਗੈਂਗਸਟਰਾਂ ਤੋਂ ਬਚਣ ਦੀ ਲੋਕਾਂ ਨੂੰ ਦਿੱਤੀ ਚਿਤਾਵਨੀ, 11 ਗੈਂਗਸਟਰਾਂ ਵਿਚ ਪੰਜਾਬੀ ਵੀ ਹਨ

punjabdiary

Breaking- ਅਦਾਕਾਰ ਯੋਗਰਾਜ ਨੇ ਕਿਹਾ ਕਿ ਸਿਮਰਨਜੀਤ ਮਾਨ ਉਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ

punjabdiary

ਟੀਐਮਸੀ ਨੇ ਈਵੀਐਮ ’ਤੇ ਭਾਜਪਾ ਦਾ ‘ਟੈਗ’ ਲੱਗਣ ਦਾ ਦਾਅਵਾ ਕੀਤਾ; ਚੋਣ ਕਮਿਸ਼ਨ ਨੇ ਦਿਤਾ ਜਵਾਬ

punjabdiary

Leave a Comment