Image default
ਤਾਜਾ ਖਬਰਾਂ

Big News-ਅਗਨੀਵੀਰਾਂ ਦੀ ਪਹਿਲੀ ਭਰਤੀ ਲਈ ਫੌਜ ਨੇ ਕੀਤਾ ਨੋਟੀਫਿਕੇਸ਼ਨ ਜਾਰੀ

ਨਵੀਂ ਦਿੱਲੀ, 20 ਜੂਨ – (ਪੰਜਾਬ ਡਾਇਰੀ) ਭਾਰਤੀ ਫੌਜ ਨੇ ‘ਅਗਨੀਪਥ ਸਕੀਮ’ ਤਹਿਤ ਅਗਨੀਵੀਰਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਅਗਨੀਵੀਰ ਭਰਤੀ ਰੈਲੀ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋਵੇਗੀ। 83 ਭਰਤੀ ਰੈਲੀਆਂ ਰਾਹੀਂ 40 ਹਜ਼ਾਰ ਦੇ ਕਰੀਬ ਭਰਤੀਆਂ ਕੀਤੀਆਂ ਜਾਣਗੀਆਂ। ਭਾਰਤੀ ਫੌਜ ਜਲਦੀ ਹੀ ਰੈਲੀ ਦੀ ਭਰਤੀ ਬਾਰੇ ਪੂਰੀ ਜਾਣਕਾਰੀ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਅਪਲੋਡ ਕਰੇਗੀ। ਅਗਨੀਵੀਰ ਵਜੋਂ ਭਰਤੀ ਲਈ ਯੋਗਤਾ ਦੇ ਮਾਪਦੰਡਾਂ ਦਾ ਜ਼ਿਕਰ ਭਾਰਤੀ ਫੌਜ ਦੀ ਭਰਤੀ ਵੈੱਬਸਾਈਟ https://joinindianarmy.nic.in/index.htm ‘ਤੇ ਕੀਤਾ ਗਿਆ ਹੈ। ਨੋਟੀਫਿਕੇਸ਼ਨ ਵਿੱਚ ਅਗਨੀਵੀਰਾਂ ਨੂੰ ਜਨਰਲ ਡਿਊਟੀ, ਟੈਕਨੀਕਲ, ਐਵੀਏਸ਼ਨ ਅਤੇ ਅਸਲਾ ਪ੍ਰੀਖਿਅਕ, ਅਗਨੀਵੀਰ ਕਲਰਕ/ਸਟੋਰ ਕੀਪਰ, ਅਗਨੀਵੀਰ ਟਰੇਡਸਮੈਨ ਦੀਆਂ ਅਸਾਮੀਆਂ ਲਈ ਭਰਤੀ ਕੀਤਾ ਜਾਵੇਗਾ। ਇਨ੍ਹਾਂ ਸਾਰਿਆਂ ਦੀ ਉਮਰ ਸੀਮਾ 17.5 ਸਾਲ ਤੋਂ 23 ਸਾਲ ਤੱਕ ਹੋਵੇਗੀ। ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਹੈ ਕਿ 2022-23 ਲਈ ਵੱਧ ਤੋਂ ਵੱਧ ਉਮਰ ਸੀਮਾ ਵਿੱਚ 2 ਸਾਲ ਦੀ ਛੋਟ ਦਿੱਤੀ ਗਈ ਹੈ। ਇਹ ਛੋਟ ਸਿਰਫ਼ ਇੱਕ ਸਾਲ ਲਈ ਹੀ ਮਿਲੇਗੀ। ਨੋਟੀਫਿਕੇਸ਼ਨ ਮੁਤਾਬਕ ਫੌਜ ‘ਚ ਅਗਨੀਵੀਰਾਂ ਨੂੰ ਸਾਲ ‘ਚ 30 ਛੁੱਟੀਆਂ ਮਿਲਣਗੀਆਂ।
ਇਨ੍ਹਾਂ ਅਸਾਮੀਆਂ ਲਈ ਵਿਦਿਅਕ ਯੋਗਤਾ ਹੇਠ ਲਿਖੇ ਅਨੁਸਾਰ ਹੈ-
ਅਗਨੀਵੀਰ ਜਨਰਲ ਡਿਊਟੀ – ਇਸ ਅਸਾਮੀ ਲਈ 45% ਅੰਕਾਂ ਨਾਲ 10ਵੀਂ ਪਾਸ ਅਤੇ ਹਰੇਕ ਵਿਸ਼ੇ ਵਿੱਚ 33% ਅੰਕ ਹੋਣੇ ਲਾਜ਼ਮੀ ਹਨ। ਗਰੇਡਿੰਗ ਸਿਸਟਮ ਵਾਲੇ ਬੋਰਡ ਦੇ ਵਿਦਿਆਰਥੀਆਂ ਦਾ ਸਮੁੱਚਾ C2 ਗ੍ਰੇਡ ਹੋਣਾ ਚਾਹੀਦਾ ਹੈ। ਵਿਸ਼ਿਆਂ ਵਿੱਚ ਘੱਟੋ-ਘੱਟ ਡੀ ਗ੍ਰੇਡ (33-40 ਪ੍ਰਤੀਸ਼ਤ) ਅੰਕ ਜ਼ਰੂਰੀ ਹਨ।
ਅਗਨੀਵੀਰ ਟੈਕਨੀਕਲ, ਏਵੀਏਸ਼ਨ, ਐਮੂਨੀਸ਼ਨ ਐਗਜ਼ਾਮੀਨਰ – ਇਸ ਅਹੁਦੇ ‘ਤੇ ਭਰਤੀ ਲਈ, ਸਾਇੰਸ ਵਿਚ 10+2 ਪਾਸ ਕਰਨਾ ਜ਼ਰੂਰੀ ਹੈ। ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਗਣਿਤ ਅਤੇ ਅੰਗਰੇਜ਼ੀ ਵਿੱਚ ਘੱਟੋ-ਘੱਟ 50% ਅੰਕ ਹੋਣੇ ਚਾਹੀਦੇ ਹਨ। ਹਰੇਕ ਵਿਸ਼ੇ ਵਿੱਚ 40 ਫੀਸਦੀ ਅੰਕਾਂ ਦੀ ਮਾਪਦੰਡ ਰੱਖੀ ਗਈ ਹੈ। ਕਿਸੇ ਵੀ ਸੂਬੇ ਦੇ ਮਾਨਤਾ ਪ੍ਰਾਪਤ ਬੋਰਡ, ਕੇਂਦਰੀ ਸਿੱਖਿਆ ਬੋਰਡ, ਜਾਂ ਓਪਨ ਸਕੂਲ NIOS ਤੋਂ 10+2 ਦੀ ਪੜ੍ਹਾਈ ਕੀਤੀ ਹੈ। ਜੇਕਰ ਤੁਸੀਂ ITI ਤੋਂ ਘੱਟੋ-ਘੱਟ ਇੱਕ ਸਾਲ ਦਾ ਕੋਰਸ ਕੀਤਾ ਹੈ ਤਾਂ ਉਹ ਵੀ ਇਸ ਪੋਸਟ ਲਈ ਅਪਲਾਈ ਕਰਨ ਦੇ ਯੋਗ ਹੋਵੇਗਾ। ITI ਦਾ ਇਹ ਕੋਰਸ ਸੰਬੰਧਿਤ ਖੇਤਰ ਵਿੱਚ NSQF ਪੱਧਰ 4 ਜਾਂ ਇਸ ਤੋਂ ਉੱਪਰ ਦਾ ਹੋਣਾ ਚਾਹੀਦਾ ਹੈ।
ਅਗਨੀਵੀਰ ਕਲਰਕ ਜਾਂ ਸਟੋਰ ਕੀਪਰ – ਇਸ ਪੋਸਟ ਲਈ ਆਰਟਸ, ਕਾਮਰਸ ਜਾਂ ਸਾਇੰਸ ਵਰਗੀ ਕਿਸੇ ਵੀ ਸਟਰੀਮ ਵਿੱਚ 10+2 ਜਾਂ ਇੰਟਰਮੀਡੀਏਟ ਦੀ ਵਿਦਿਅਕ ਯੋਗਤਾ ਰੱਖੀ ਗਈ ਹੈ। ਇਸ ਦੇ ਲਈ ਕੁੱਲ 60 ਫੀਸਦੀ ਅੰਕ ਅਤੇ ਹਰੇਕ ਵਿਸ਼ੇ ਵਿੱਚ ਘੱਟੋ-ਘੱਟ 50 ਫੀਸਦੀ ਅੰਕਾਂ ਦੀ ਸ਼ਰਤ ਰੱਖੀ ਗਈ ਹੈ। ਇਸ ਤੋਂ ਇਲਾਵਾ 12ਵੀਂ ਵਿੱਚ ਅੰਗਰੇਜ਼ੀ, ਗਣਿਤ/ਅਕਾਊਂਟਸ/ਬੁੱਕਕੀਪਿੰਗ ਵਿੱਚ 50 ਫੀਸਦੀ ਅੰਕ ਲਾਜ਼ਮੀ ਹਨ।
ਅਗਨੀਵੀਰ ਟਰੇਡਸਮੈਨ (10ਵੀਂ ਪਾਸ) – ਇਸ ਪੋਸਟ ਲਈ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ।। ਇਸ ਪੋਸਟ ਲਈ ਹਰ ਵਿਸ਼ੇ ਵਿਚੋਂ 33 ਪ੍ਰਤੀਸ਼ਤ ਅੰਕ ਜ਼ਰੂਰੀ ਹਨ।
ਅਗਨੀਵੀਰ ਟਰੇਡਸਮੈਨ (8ਵੀਂ ਪਾਸ)- ਇਸ ਪੋਸਟ ਲਈ ਅੱਠਵੀਂ ਪਾਸ ਵੀ ਰਜਿਸਟਰ ਕਰ ਸਕਦਾ ਹੈ।
ਅਗਨੀਵੀਰ ਦੀ ਤਨਖ਼ਾਹ
ਫੌਜ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਸਰਵਿਸ ਦੇ ਪਹਿਲੇ ਸਾਲ 30,000/- ਤਨਖਾਹ ਅਤੇ ਭੱਤੇ, ਦੂਜੇ ਸਾਲ 33,000/- ਤਨਖਾਹ ਅਤੇ ਭੱਤੇ, ਤੀਜੇ ਸਾਲ 36,500/- ਤਨਖਾਹ ਅਤੇ ਭੱਤੇ ਅਤੇ ਆਖਰੀ ਸਾਲ 40,000/- ਤਨਖਾਹ ਅਤੇ ਭੱਤੇ ਦਿੱਤੇ ਜਾਣਗੇ। ਜਦੋਂ ਚਾਰ ਸਾਲ ਦੀ ਸਰਵਿਸ ਪੂਰੀ ਹੋਣ ਤੋਂ ਬਾਅਦ, ਅਗਨੀਵੀਰਾਂ ਨੂੰ ਸੇਵਾ ਫੰਡ ਪੈਕੇਜ, ਅਗਨੀਵੀਰ ਹੁਨਰ ਸਰਟੀਫਿਕੇਟ ਅਤੇ 12ਵੀਂ ਜਮਾਤ ਦੇ ਬਰਾਬਰ ਯੋਗਤਾ ਸਰਟੀਫਿਕੇਟ ਵੀ ਮਿਲੇਗਾ। ਜਿਹੜੇ ਉਮੀਦਵਾਰ 10ਵੀਂ ਪਾਸ ਹਨ, ਉਨ੍ਹਾਂ ਨੂੰ 4 ਸਾਲਾਂ ਬਾਅਦ 12ਵੀਂ ਦੇ ਬਰਾਬਰ ਦਾ ਸਰਟੀਫਿਕੇਟ ਵੀ ਮਿਲੇਗਾ। ਮਿਲੀ ਜਾਣਕਾਰੀ ਅਨੁਸਾਰ 25,000 ਰੰਗਰੂਟਾਂ ਦੀ ਸਿਖਲਾਈ ਦਸੰਬਰ ਦੇ ਪਹਿਲੇ ਅਤੇ ਦੂਜੇ ਹਫ਼ਤੇ ਸ਼ੁਰੂ ਹੋਵੇਗੀ। ਟ੍ਰੇਨਿੰਗ ਅਗਨੀਵੀਰਾਂ ਦਾ ਦੂਜਾ ਬੈਚ 23 ਫਰਵਰੀ 2023 ਦੇ ਆਸਪਾਸ ਸਿਖਲਾਈ ਸ਼ੁਰੂ ਕਰੇਗਾ। ਲਗਭਗ 40,000 ਕਰਮਚਾਰੀਆਂ ਦੀ ਚੋਣ ਲਈ ਦੇਸ਼ ਭਰ ਵਿੱਚ ਕੁੱਲ 83 ਭਰਤੀ ਰੈਲੀਆਂ ਕੀਤੀਆਂ ਜਾਣੀਆਂ ਹਨ।

Related posts

Breaking –ਆਪ ਵਿਧਾਇਕ ਦੀ ਗੱਡੀ ਨੇ ਦੋ ਕਾਰਾਂ ਨੂੰ ਮਾਰੀ ਟੱਕਰ

punjabdiary

Breaking- ਅੰਮ੍ਰਿਤਪਾਲ ਵਾਲੇ ਕੇਸ ‘ਚ ਕਿਸੇ ਵੀ ਬੇਦੋਸ਼ੇ ‘ਤੇ ਕਾਰਵਾਈ ਨਹੀਂ ਕੀਤੀ ਜਾਵੇਗੀ, ਡੀਟੇਨ ਕੀਤੇ ਬੰਦਿਆਂ ਨੂੰ ਤਫ਼ਤੀਸ਼ ਕਰਨ ਉਪਰੰਤ ਛੱਡ ਦਿੱਤਾ ਜਾਵੇਗਾ – ਮਾਲਵਿੰਦਰ ਕੰਗ

punjabdiary

ਕੰਗਨਾ ਰਣੌਤ ਨੇ ਆਪਣੀ ਨਵੀ ਫਿਲਮ ‘ਐਮਰਜੈਂਸੀ’ ਸਬੰਧੀ ਦਿੱਤੀ ਵੱਡੀ ਅਪਡੇਟ

Balwinder hali

Leave a Comment