BIG NEWS- ਅੰਮ੍ਰਿਤਸਰ ਦੇ ਏਅਰਪੋਰਟ ਰੋਡ ਤੇ ਐਕਸਾਈਜ਼ ਵਿਭਾਗ ਵੱਲੋਂ ਕੀਤੀ ਰੇਡ
ਅੰਮ੍ਰਿਤਸਰ,1 ਮਈ (ਬਾਬੂਸ਼ਾਹੀ)- ਅਕਸਰ ਹੀ ਅਮੀਰ ਘਰਾਣਿਆ ਦੇ ਲੋਕ ਵੀਕ-ਐਂਡ ਦੇ ਉੱਪਰ ਮਹਿੰਗੇ ਪੱਬਾਂ ਤੇ ਕਲੱਬਾਂ ਵਿੱਚ ਜਾ ਕੇ ਹਫਤੇ ਦੀ ਥਕਾਵਟ ਦੂਰ ਕਰਦੇ ਹਨ l ਅਤੇ ਮਹਿੰਗੀ ਸ਼ਰਾਬ ਪੀਂਦੇ ਹਨ ਇਸ ਦੌਰਾਨ ਕਈ ਕਲੱਬ ਹਾਊਸ ਵਾਲਿਆਂ ਵੱਲੋਂ ਇਹਨਾਂ ਲੋਕਾਂ ਨੂੰ ਹਰ ਚੀਜ਼ ਦਾ ਡਬਲ ਰੇਟ ਲਗਾ ਕੇ ਉਨ੍ਹਾਂ ਦੀ ਲੁੱਟ-ਖਸੁੱਟ ਕੀਤੀ ਜਾਂਦੀ ਹੈ l ਇਸੇ ਤਰਾਂ ਦਾ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਦੇ ਏਅਰਪੋਰਟ ਰੋਡ ਦੇ ਕਲੱਬ ਹਾਊਸ ਦਾ ਜਿੱਥੇ ਕਿ ਕਲੱਬ ਹਾਊਸ ਚ ਆਉਣ ਵਾਲੇ ਲੋਕਾਂ ਨੂੰ ਪੰਜਾਬ ਤੋਂ ਬਾਹਰ ਦੀ ਮਹਿੰਗੀ ਸ਼ਰਾਬ ਹੋਰ ਮਹਿੰਗੇ ਰੇਟ ਦੇ ਉੱਪਰ ਦਿੱਤੀ ਜਾ ਰਹੀ ਸੀ ਜਿਸ ਤੋਂ ਬਾਅਦ ਕਲਬ ਹਾਊਸ ਬੈਠੇ ਕੁਝ ਨੌਜਵਾਨਾਂ ਵੱਲੋਂ ਇਸ ਦੀ ਸ਼ਿਕਾਇਤ ਐਕਸਾਈਜ਼ ਵਿਭਾਗ ਵਿੱਚ ਕੀਤੀ ਗਈ
ਅੰਮ੍ਰਿਤਸਰ ਦੇ ਏਅਰਪੋਰਟ ਰੋਡ ਤੇ ਸਥਿਤ ਕਲਬ ਹਾਊਸ ਨਾਮ ਦੀ ਇੱਕ ਜਗ੍ਹਾ ਤੇ ਪੰਜਾਬ ਤੋਂ ਬਾਹਰ ਵਾਲੀ ਸ਼ਰਾਬ ਵੇਚੀ ਜਾ ਰਹੀ ਸੀ l ਇਹ ਇਲਜ਼ਾਮ ਲਾਉਂਦੇ ਵਿਅਕਤੀ ਨੇ ਦੱਸਿਆ ਕਿ ਉਹ ਬੀਤੀ ਰਾਤ ਇਸ ਕਲੱਬ ਵਿੱਚ ਪਾਰਟੀ ਕਰਨ ਲਈ ਪਹੁੰਚੇ ਸਨl ਉਨ੍ਹਾਂ ਕਿਹਾ ਕਿ ਇਹ ਬਲੈਕ ਲੇਬਲ ਸ਼ਰਾਬ 18 ਹਜ਼ਾਰ ਦੀ ਹੈ l ਉਸ ਨੂੰ 30 ਹਜ਼ਾਰ ਰੁਪਏ ਵਿਚ ਵੇਚਿਆ ਜਾ ਰਿਹਾ ਤੇ ਇਸ ਤੋਂ ਇਲਾਵਾ ਕਈ ਹੋਰ ਬਰੈਂਡ ਦੁੱਗਣੇ ਤੋਂ ਵੀ ਵਧ ਰੇਟ ਤੇ ਵੇਚੇ ਜਾ ਰਹੇ ਸੀ l ਗ੍ਰਾਹਕ ਨੇ ਦੱਸਿਆ ਕਿ ਜਦੋਂ ਪਾਰਟੀ ਤੋਂ ਬਾਅਦ ਉਹਨਾਂ ਨੂੰ ਸ਼ਰਾਬ ਦੇ ਰੇਟ ਦੀ ਸਚਾਈ ਪਤਾ ਲਗੀ l ਗ੍ਰਾਹਕ ਬਲਵਿੰਦਰ ਸਿੰਘ ਦੇ ਮੁਤਾਬਕ GST ਵਿਚ ਟੈਕਸ ਵੀ ਵੱਧ ਲਗਾਇਆ ਹੋਇਆ ਸੀ ਇਸ ਸਾਰੇ ਘਟਨਾਕ੍ਰਮ ਬਾਰੇ ਜਦੋਂ ਬਲਵਿੰਦਰ ਸਿੰਘ ਨੇ ਆਪਣੇ ਮਿੱਤਰ ਜਿਨ੍ਹਾਂ ਦਾ ਕਿ ਅੰਮ੍ਰਿਤਸਰ ਵਿੱਚ ਸ਼ਰਾਬ ਦੇ ਠੇਕੇਦਾਰਾਂ ਦਾ ਕੰਮ ਹੈ lਉਨ੍ਹਾਂ ਨੂੰ ਦੱਸਿਆ ਤਾਂ ਪਤਾ ਲੱਗਾ ਕਿ ਜਿਹੜੇ ਸ਼ਰਾਬ ਦੇ ਬਰੇਂਡ ਓਹਨਾ ਵਲੋ ਵਰਤਾਏ ਜਾ ਰਹੇ ਹਨ ਉਹ ਪੰਜਾਬ ਦੇ ਨਹੀਂ ਹਨ ਅਤੇ ਉਨ੍ਹਾਂ ਨੂੰ ਪੰਜਾਬ ਨਹੀਂ ਜਾ ਸਕਦਾ ਜੋ ਕਿ ਗੈਰ ਕਾਨੂੰਨੀ ਹੈ ਇਸ ਦੀ ਸੂਚਨਾ ਐਕਸਾਈਜ਼ ਵਿਭਾਗ ਨੂੰ ਦਿੱਤੀ ਗਈ ਜਦੋਂ ਕਿ ਠੇਕੇਦਾਰ ਦੇ ਕਰਿੰਦੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ l