Image default
ਅਪਰਾਧ ਤਾਜਾ ਖਬਰਾਂ

Big News- ਆਈ.ਜੀ. , ਡੀ.ਐਸ.ਪੀ. ਅਤੇ ਐਸ.ਆਈ. ਤਿੰਨਾਂ ਨੂੰ 30 ਸਾਲ ਪੁਰਾਣੇ ਕੇਸ ਵਿੱਚ 3 ਸਾਲ ਸਜ਼ਾ

Big News- ਆਈ.ਜੀ. , ਡੀ.ਐਸ.ਪੀ. ਅਤੇ ਐਸ.ਆਈ. ਤਿੰਨਾਂ ਨੂੰ 30 ਸਾਲ ਪੁਰਾਣੇ ਕੇਸ ਵਿੱਚ 3 ਸਾਲ ਸਜ਼ਾ

ਮੋਹਾਲੀ, 23 ਜੁਲਾਈ – (ਪੰਜਾਬ ਡਾਇਰੀ) ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਵਸਨੀਕ ਸੁਰਜੀਤ ਸਿੰਘ ਨੂੰ ਅਗਵਾ ਕਰਨ ਅਤੇ ਲਾਪਤਾ ਕਰਨ ਨਾਲ ਸਬੰਧਤ 30 ਸਾਲ ਪੁਰਾਣੇ ਕੇਸ ਵਿੱਚ ਸੇਵਾਮੁਕਤ ਆਈਜੀ ਬਲਕਾਰ ਸਿੰਘ, ਸੇਵਾਮੁਕਤ ਡੀਐਸਪੀ ਊਧਮ ਸਿੰਘ ਅਤੇ ਪੰਜਾਬ ਪੁਲੀਸ ਦੇ ਐਸਆਈ ਸਾਹਿਬ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਅਤੇ 3-3 ਸਾਲ ਦੀ ਸਜ਼ਾ ਸੁਣਾਈ ਹੈ।
ਜਦੋਂ ਪੁਲੀਸ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਪੁਲੀਸ ਨੇ ਦਸਤਾਵੇਜ਼ਾਂ ਵਿੱਚ ਦਿਖਾਇਆ ਕਿ ਸੁਰਜੀਤ ਸਿੰਘ ਨੂੰ 8 ਮਈ 1992 ਨੂੰ ਪਿਸਤੌਲ ਅਤੇ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਸਬੰਧੀ ਥਾਣਾ ਜੰਡਿਆਲਾ ਗੁਰੂ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਪੁਲੀਸ ਨੇ ਸੁਰਜੀਤ ਸਿੰਘ ਖ਼ਿਲਾਫ਼ ਇੱਕ ਹੋਰ ਕੇਸ ਦਰਜ ਕਰ ਲਿਆ ਹੈ। ਇਸ ਵਿਚ ਦੱਸਿਆ ਗਿਆ ਕਿ ਜਦੋਂ ਉਹ ਉਸ ਨੂੰ ਅਸਲਾ ਬਰਾਮਦ ਕਰਨ ਲਈ ਲੈ ਕੇ ਜਾ ਰਹੇ ਸਨ ਤਾਂ ਇਸ ਦੌਰਾਨ ਉਹ ਪੁਲਸ ਦੀ ਗ੍ਰਿਫਤ ‘ਚੋਂ ਫਰਾਰ ਹੋ ਗਿਆ।
ਇਸ ਦੌਰਾਨ ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ 1 ਅਪ੍ਰੈਲ 2003 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਸੀ । ਅਦਾਲਤ ਨੇ ਸੀਬੀਆਈ ਨੂੰ ਇਹ ਪਤਾ ਲਾਉਣ ਦਾ ਹੁਕਮ ਦਿੱਤਾ ਕਿ ਕੀ ਪਟੀਸ਼ਨਰ ਦਾ ਪਤੀ ਪੁਲੀਸ ਵੱਲੋਂ ਮੁਕਾਬਲੇ ਵਿੱਚ ਮਾਰਿਆ ਗਿਆ ਸੀ ਜਾਂ ਸੱਚਮੁੱਚ ਉਹ ਪੁਲੀਸ ਦੀ ਹਿਰਾਸਤ ਵਿੱਚੋਂ ਭੱਜ ਗਿਆ ਸੀ। ਸੀਬੀਆਈ ਨੇ 27 ਮਈ 2003 ਨੂੰ ਕੇਸ ਦਰਜ ਕੀਤਾ ਸੀ। ਸੀਬੀਆਈ ਦੀ ਜਾਂਚ ਵਿੱਚ ਸੁਰਜੀਤ ਸਿੰਘ ਦੇ ਪੁਲੀਸ ਹਿਰਾਸਤ ਵਿੱਚੋਂ ਭੱਜਣ ਦਾ ਮਾਮਲਾ ਝੂਠਾ ਨਿਕਲਿਆ।
ਤਿੰਨਾਂ ਨੂੰ ਫਰਜ਼ੀ ਮੁਕਾਬਲਾ ਬਣਾ ਕੇ ਲਾਸ਼ ਖ਼ੁਰਦ-ਬੁਰਦ ਕਰਨ ਦਾ ਦੋਸ਼ੀ ਪਾਇਆ ਗਿਆ। ਸੀਬੀਆਈ ਨੇ ਇਸ ਮਾਮਲੇ ’ਚ ਕੁੱਲ 9 ਲੋਕਾਂ ਨੂੰ ਨਾਮਜ਼ਦ ਕੀਤਾ ਸੀ ਜਿਸ ’ਚ ਇਕ ਦੋਸ਼ੀ ਸਤਵੰਤ ਸਿੰਘ ਦੀ ਮੁਕੱਦਮੇ ਦੌਰਾਨ ਹੀ ਮੌਤ ਹੋ ਗਈ ਸੀ। ਰਹਿੰਦੇ ਮੁਲਜ਼ਮਾਂ ’ਚੋਂ ਬੀਰ ਸਿੰਘ, ਗੋਪਾਲ ਸਿੰਘ, ਬਲਕਾਰ ਸਿੰਘ, ਤਰਸੇਮ ਸਿੰਘ ਤੇ ਜਸਬੀਰ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ। ਹਾਲਾਂਕਿ ਸਜ਼ਾ ਸੁਣਾਏ ਜਾਣ ਤੋਂ ਬਾਅਦ ਦੋਸ਼ੀਆਂ ਨੂੰ ਮੌਕੇ ‘ਤੇ ਹੀ ਜ਼ਮਾਨਤ ਮਿਲ ਗਈ।

Related posts

Breaking- ਹੁਣ ਪੰਜਾਬ ਵਿਚ ਫੌਜ ਦੀ ਭਰਤੀ ਨਹੀਂ ਹੋਵੇਗੀ, ਭਰਤੀਆਂ ਰੈਲੀਆਂ ਮੁਲਤਵੀ ਕੀਤੀਆਂ ਜਾ ਸਕਦੀਆਂ ਹਨ

punjabdiary

ਬੱਚਿਆਂ ਨੇ ਮਾਂ ਨਾਲ ਮਿਲ ਕੇ ਪਿਤਾ ਦਾ ਕਰ ਦਿੱਤਾ ਕਤਲ; ਨਹਿਰ ‘ਚੋਂ ਹੱਥ-ਪੈਰ ਬੰਨ੍ਹੀ ਮਿਲੀ ਲਾਸ਼, 6 ਲੋਕਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

Balwinder hali

Breaking- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਵੱਲੋਂ ਲੁਧਿਆਣਾ ਵਿਖੇ ਮੀਟਿੰਗ 12 ਨਵੰਬਰ ਨੂੰ

punjabdiary

Leave a Comment