Image default
About us ਤਾਜਾ ਖਬਰਾਂ

Big News- ਕੱਚੇ ਮੁਲਾਜ਼ਮ 1 ਅਗਸਤ ਨੂੰ ਹਾਈਵੇ ਕਰਨਗੇ ਜਾਮ

Big News- ਕੱਚੇ ਮੁਲਾਜ਼ਮ 1 ਅਗਸਤ ਨੂੰ ਹਾਈਵੇ ਕਰਨਗੇ ਜਾਮ

ਜਲੰਧਰ, 19 ਜੁਲਾਈ – (ਪੰਜਾਬ ਡਾਇਰੀ) ਅੱਜ ਜਲੰਧਰ ਵਿੱਚ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਮੁਲਾਜ਼ਮ ਆਗੂਆਂ ਨੇ ਸੰਘਰਸ਼ ਦੀ ਅਗਲੀ ਰਣਨੀਤੀ ਉਲੀਕੀ ਹੈ। ਉਨ੍ਹਾਂ ਨੇ ਆਊਟਸੋਰਸ ਖ਼ਿਲਾਫ਼ ਉਨ੍ਹਾਂ ਦੇ ਮੁਲਾਜ਼ਮ ਅੜੇ ਹੋਏ ਹਨ। ਉਨ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਰੋਡਵੇਜ਼ ਬੱਸਾਂ ਨੂੰ ਬਚਾਉਣ ਲਈ ਤਿੱਖੇ ਸੰਘਰਸ਼ ਉਲੀਕੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਵੱਲੋਂ ਗੇਟ ਰੈਲੀ ਵੀ ਕੀਤੀ ਜਾਵੇਗੀ। ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ 1 ਅਗਸਤ ਨੂੰ ਪੰਜਾਬ ਦੇ ਹਾਈਵੇ ਜਾਮ ਕਰਨਗੇ।
ਮੁਲਾਜ਼ਮਾਂ ਵੱਲੋਂ 14, 15 ਤੇ 16 ਅਗਸਤ ਨੂੰ ਤਿੰਨ ਦਿਨ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਪਨਬੱਸ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਦੇ ਘਿਰਾਓ ਦੀ ਚਿਤਾਵਨੀ ਵੀ ਦਿੱਤੀ ਹੈ। ਉਨ੍ਹਾਂ ਨੇ ਕਿਹਾ 15 ਅਗਸਤ ਨੂੰ ਗੁਲਾਮੀ ਦਿਹਾੜਾ ਮਨਾਇਆ ਜਾਵੇਗਾ। ਅਸੀਂ ਮੁੱਖ ਮੰਤਰੀ ਨੂੰ ਸਵਾਲ ਕਰਾਂਗਾ ਕਿ ਕੱਚੇ ਮੁਲਾਜ਼ਮਾਂ ਨੂੰ ਕਦੋਂ ਪੀਆਰਟੀਸੀ ਵਿੱਚ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਖ਼ਿਲਾਫ਼ ਪੀਆਰਟੀਸੀ ਮੁੱਖ ਦਫ਼ਤਰ ਦੇ ਬਾਹਰ ਕੱਚੇ ਮੁਲਾਜ਼ਮ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਕਰਨਗੇ।
ਇਸ ਸਬੰਧੀ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ 27 ਡਿਪੂਆਂ ਦੇ ਆਗੂ ਪੁੱਜੇ ਸਨ। ਉਨ੍ਹਾਂ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਤਨਖ਼ਾਹ ਲੈਣ ਲਈ ਹਰ ਮਹੀਨੇ ਹੜਤਾਲ ਕਰਨੀ ਪੈਂਦੀ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਘੱਟ ਤਨਖਾਹਾਂ ਨਾਲ ਮੁਲਾਜ਼ਮਾਂ ਦਾ ਸ਼ੋਸ਼ਣ ਕਰ ਰਹੀ ਹੈ।

Related posts

Breaking- ਭਾਈ ਅੰਮ੍ਰਿਤਪਾਲ ਸਿੰਘ ਅਤੇ ਢੱਡਰੀਆਂ ਵਾਲੇ ਨੇ ਇਕ-ਦੂਜੇ ਉੱਪਰ ਕੀਤੀ ਟਿੱਪਣੀ, ਪੜ੍ਹੋ ਖ਼ਬਰ

punjabdiary

Breaking- ਪੰਜਾਬ ਵਿਚ ਜੇਕਰ ਨਸ਼ਿਆਂ ਦਾ ਖਾਤਮਾ ਕਰਨ ਹੈ ਤਾਂ ਸਰਕਾਰ ਅਫੀਮ ਤੇ ਪੋਸਤ ਦੀ ਖੇਤੀ ਕਰਨ ਦੀ ਇਜ਼ਾਜਤ ਦੇਵੇ – BJP ਵਿਧਾਇਕ

punjabdiary

100 ਤੋਂ ਵੱਧ ਔਰਤਾਂ ਨਾਲ ਗੰਦਾ ਕੰਮ ਕਰਨ ਵਾਲੇ ਜਲੇਬੀ ਬਾਬਾ ਦੀ ਜੇਲ੍ਹ ‘ਚ ਮੌਤ, ਪੰਜਾਬ ਤੋਂ ਗਿਆ ਸੀ ਹਰਿਆਣਾ

punjabdiary

Leave a Comment