ਜੰਡਿਆਲਾਗੁਰੂ, 24 ਜੂਨ – (ਪੰਜਾਬ ਡਾਇਰੀ) ਜੰਡਿਆਲਾਗੁਰੂ ਦਾ ਰਹਿਣ ਵਾਲਾ ਭੋਲਾ ਸਿੰਘ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ, ਭੋਲਾ ਸਿੰਘ ਨੇ ਦੱਸਿਆ ਕੁਝ ਸਮਾਂ ਪਹਿਲਾਂ ਆਪਣੇ ਹੀ ਪਿੰਡ ਦੇ ਇੱਕ ਪਰਿਵਾਰ ਨੂੰ ਤਕਰੀਬਨ 2 ਲੱਖ ਰੁਪਏ ਉਧਾਰ ਦਿੱਤੇ ਸਨ। ਇਸ ਪਰਿਵਾਰ ਨੇ ਨੌਜਵਾਨ ਨਾਲ, ਰਿਸ਼ਤਾ ਇੰਝ ਬਣਾ ਲਿਆ ਵੀ ਜਿਵੇਂ ਮੁੰਡਾ ਉਨ੍ਹਾਂ ਦੇ ਹੀ ਪਰਿਵਾਰ ਦਾ ਮੈਂਬਰ ਹੋਵੇ, ਪਰ ਜਦੋਂ ਉਸਨੇ ਉਨ੍ਹਾਂ ਤੋਂ ਆਪਣੇ ਹੀ ਉਧਾਰ ਦਿੱਤੇ ਪੈਸੇ ਮੰਗੇ ਤਾਂ ਪਰਿਵਾਰ ਟਾਲ-ਮਟੋਲ ਕਰਦਾ ਰਿਹਾ। ਫਿਰ 23 ਜੂਨ ਨੂੰ ਉਨ੍ਹਾਂ ਮੁੰਡੇ ਨੂੰ ਅਗਵਾ ਕਰ ਲਿਆ ਤੇ ਇੱਕ ਅਣਜਾਣੀ ਥਾਂ ‘ਤੇ ਲੈ ਜਾ ਕੇ ਉਸ ਦੀ ਕੁੱਟਮਾਰ ਕੀਤੀ ਗਈ। ਪੀੜਤ ਨੇ ਅੰਮ੍ਰਿਤ ਛਕਿਆ ਹੈ ਪਰ ਇਸ ਪਰਿਵਾਰ ਨੇ ਗੁਰੂ ਮਰਿਆਦਾ ਦਾ ਵੀ ਸਤਿਕਾਰ ਨਹੀਂ ਕੀਤਾ ਅਤੇ ਵਾਲਾਂ ਤੋਂ ਫੜ ਕੇ ਇਸ ਸਿੱਖ ਨੂੰ ਘਸੀਟਿਆ ਤੇ ਅੱਧ-ਪਚੱਧ ਜਦੋਂ ਉਸਨੇ ਪਾਣੀ ਮੰਗਿਆ ਤੇ ਫਿਰ ਜੁੱਤੀ ‘ਚ ਪਾਣੀ ਭਰ ਕਿ ਪਿਲਾਇਆ ਗਿਆ। ਉਥੋਂ ਛੁੱਟਣ ਤੋਂ ਬਾਅਦ ਜਾਕੇ ਭਲਾ ਸਿੰਘ ਨੇ ਜੰਡਿਆਲਾਗੁਰੂ ਦੇ ਥਾਣੇ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ।