Big News- ਦਰੱਖਤ ਡਿੱਗਣ ਨਾਲ ਕਈ ਵਿਦਿਆਰਥੀ ਜ਼ਖ਼ਮੀ, ਇਕ ਦਾ ਖੱਬਾ ਹੱਥ ਕੱਟਣਾ ਪਿਆ
ਚੰਡੀਗੜ੍ਹ, 9 ਜੁਲਾਈ – (ਪੰਜਾਬ ਡਾਇਰੀ) ਬੀਤੇ ਦਿਨੀ ਚੰਡੀਗੜ੍ਹ ਦੇ ਸੈਕਟਰ-9 ਕਾਰਮਲ ਕਾਨਵੈਂਟ ਸਕੂਲ ‘ਚ ਦਰੱਖਤ ਡਿੱਗਣ ਨਾਲ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਸੀ। ਇਸ ਹਾਦਸੇ ਵਿਚ ਇਕ ਬੱਚੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 16 ਲੜਕੀਆਂ ਅਤੇ ਕਈ ਔਰਤਾਂ ਜ਼ਖਮੀ ਹੋਈਆਂ ਹਨ। 250 ਸਾਲ ਪੁਰਾਣੇ ਦਰੱਖਤ ਨੇ ਕਈ ਜਾਨਾਂ ਤਬਾਹ ਕਰ ਦਿੱਤੀਆਂ ਹਨ। ਮਾਪਿਆਂ ‘ਤੇ ਦੁੱਖ ਦਾ ਪਹਾੜ ਟੁੱਟ ਪਿਆ ਹੈ। ਦਰੱਖਤ ਨਾਲ ਟਕਰਾਉਣ ਤੋਂ ਬਾਅਦ ਗੰਭੀਰ ਰੂਪ ਵਿੱਚ ਜ਼ਖਮੀ ਇਸ਼ਿਤਾ, ਜੋ ਕਿ ਪੀਜੀਆਈ ਵਿੱਚ ਦਾਖਲ ਹੈ ਦਾ ਖੱਬਾ ਹੱਥ ਕੱਟਣਾ ਪਿਆ ਅਤੇ ਹੀਰਾਕਸ਼ੀ (16) ਦੀ ਮੌਤ ਤੋਂ ਬਾਅਦ ਲੋਕ ਕਾਫੀ ਗੁੱਸੇ ‘ਚ ਹਨ ਇਸ ਦੇ ਨਾਲ ਹੀ ਮਹਿਲਾ ਸੇਵਾਦਾਰ ਸ਼ੀਲਾ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ।
ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਉਸ ਨੂੰ ਪੀਜੀਆਈ ਦੇ ਐਡਵਾਂਸਡ ਟਰਾਮਾ ਸੈਂਟਰ ਦੇ ਆਈਸੀਯੂ ਵਿੱਚ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਵਿਦਿਆਰਥਣ ਸੇਜਲ ਦੀ ਰੀੜ੍ਹ ਦੀ ਹੱਡੀ ਵਿਚ ਗੰਭੀਰ ਸੱਟ ਲੱਗੀ ਹੈ। ਉਸ ਦੀ ਸਰਜਰੀ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ। ਇਸ ਦੇ ਨਾਲ ਹੀ ਮਹਿਲਾ ਸੇਵਾਦਾਰ ਸ਼ੀਲਾ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ।