Image default
ਤਾਜਾ ਖਬਰਾਂ

Big News- ਬੱਸ ਖੱਡ ‘ਚ ਡਿੱਗਣ ਕਾਰਨ ਸਕੂਲੀ ਬੱਚਿਆਂ ਸਮੇਤ 16 ਦੀ ਮੌਤ

Big News- ਬੱਸ ਖੱਡ ‘ਚ ਡਿੱਗਣ ਕਾਰਨ ਸਕੂਲੀ ਬੱਚਿਆਂ ਸਮੇਤ 16 ਦੀ ਮੌਤ

ਕੁੱਲੂ, 4 ਜੁਲਾਈ – (ਪੰਜਾਬ ਡਾਇਰੀ) ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਇੱਕ ਸਕੂਲੀ ਬੱਸ ਦੇ ਖੱਡ ਵਿੱਚ ਡਿੱਗਣ ਕਾਰਨ ਕੁਝ ਸਕੂਲੀ ਬੱਚਿਆਂ ਸਮੇਤ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ। ਹਾਸਿਲ ਜਾਣਕਾਰੀ ਮੁਤਾਬਕ ਬੱਸ ‘ਚ ਕਰੀਬ 35 ਲੋਕ ਸਵਾਰ ਸਨ। ਇਹ ਹਾਦਸਾ ਕੁੱਲੂ ਦੀ ਸਾਂਜ ਘਾਟੀ ਨੇੜੇ ਵਾਪਰਿਆ।
ਕੁੱਲੂ ਦੇ ਡਿਪਟੀ ਕਮਿਸ਼ਨਰ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਸਾਂਝ ਜਾ ਰਹੀ ਬੱਸ ਸਵੇਰੇ ਕਰੀਬ 8.30 ਵਜੇ ਜੰਗਲਾ ਪਿੰਡ ਨੇੜੇ ਖੱਡ ਵਿੱਚ ਡਿੱਗ ਗਈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਧਿਕਾਰੀ ਅਤੇ ਬਚਾਅ ਦਲ ਮੌਕੇ ‘ਤੇ ਪਹੁੰਚ ਗਏ ਹਨ, ਜ਼ਖਮੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਜਾ ਰਿਹਾ ਹੈ। ਆਸਪਾਸ ਦੇ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਬੱਸ ਦੇ ਹੇਠਾਂ ਪੰਜ ਤੋਂ ਛੇ ਹੋਰ ਲਾਸ਼ਾਂ ਫਸੀਆਂ ਹੋਈਆਂ ਹਨ।

Related posts

Sangrur Bye Elections 2022: ਸੰਗਰੂਰ ਲੋਕ ਸਭਾ ਸੀਟ ‘ਤੇ 23 ਜੂਨ ਨੂੰ ਹੋਵੇਗੀ ਜ਼ਿਮਨੀ ਚੋਣ, 26 ਨੂੰ ਆਵੇਗਾ ਨਤੀਜਾ

punjabdiary

ਰਾਜਾਸਾਂਸੀ ਦੇ ਧਰਮਕੋਟ ਬੇਅਦਬੀ ਮਾਮਲੇ ‘ਚ ਤੀਜਾ ਮੁਲਜ਼ਮ ਵੀ ਗ੍ਰਿਫ਼ਤਾਰ

punjabdiary

ਫਿਰ ਭਿੜੇ ਪੰਜਾਬੀ ਤੇ ਹਿਮਾਚਲੀ! ਮਨਾਲੀ ‘ਚ ਹੋਏ ਟਕਰਾਅ ਦਾ ਵੀਡੀਓ ਵਾਇਰਲ

punjabdiary

Leave a Comment