Big News- ਮੇਨ ਬਜ਼ਾਰ ‘ਚ ਕੱਪੜੇ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਹੋਇਆ ਨੁਸਕਾਨ
ਸ੍ਰੀ ਅਨੰਦਪੁਰ ਸਾਹਿਬ, 26 ਜੁਲਾਈ – (ਪੰਜਾਬ ਡਾਇਰੀ) ਬੀਤੀ ਦੇਰ ਰਾਤ ਸ੍ਰੀ ਅਨੰਦਪੁਰ ਸਾਹਿਬ ਦੇ ਮੇਨ ਬਜ਼ਾਰ ਦੇ ਵਿੱਚ ਇਕ ਕੱਪੜੇ ਦੀ ਦੁਕਾਨ ਨੂੰ ਅੱਗ ਲੱਗ ਜਾਣ ਦੇ ਨਾਲ ਲੱਖਾਂ ਦਾ ਨੁਕਸਾਨ ਹੋਣ ਦੀ ਖਬਰ ਸਾਹਮਣੇ ਆਈ ਹੈ। ਅੱਗ ਲੱਗਦੇ ਸਾਰ ਹੀ ਸਥਾਨਕ ਮੁਹੱਲਾ ਵਾਸੀ ਇਕਦਮ ਮੌਕੇ ਤੇ ਪੁੱਜ ਗਏ ਅਤੇ ਉਨ੍ਹਾਂ ਵੱਲੋਂ ਅੱਗ ਤੇ ਕਾਬੂ ਪਾਉਣ ਦੇ ਲਈ ਕਰੜੀ ਮੁਸ਼ੱਕਤ ਕੀਤੀ ਗਈ, ਪਰ ਅੱਗ ਲੱਗਣ ਨਾਲ ਦੁਕਾਨ ਵਿਚ ਪਿਆ ਸਾਰਾ ਮਾਲ ਸੜ ਕੇ ਸੁਆਹ ਹੋਇਆ। ਇਸ ਅੱਗ ਨਾਲ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਸੂਚਨਾ ਮਿਲਦੇ ਸਾਰ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆ ਪਹੁੰਚ ਗਈਆ ਅਤੇ ਅੱਗ ਉੱਤੇ ਕਾਬੂ ਪਾ ਲਿਆ ਗਿਆ। ਇਸ ਮੌਕੇ ਫਾਇਰ ਬ੍ਰਿਗੇਡ ਦੀ ਦੇਰੀ ਹੋਣ ਕਾਰਨ ਲੋਕਾਂ ਵਿੱਚ ਰੋਸ ਪਾਇਆ ਗਿਆ।
ਦੱਸ ਦੇਈਏ ਕਿ ਆਨੰਦਪੁਰ ਸਾਹਿਬ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਮਹੱਤਤਾ ਰੱਖਦਾ ਇਥੋਂ ਦੀ ਮਿਉਂਸਪਲ ਕੌਂਸਲ ਨੂੰ ਏ ਗਰੇਡ ਦਾ ਦਰਜਾ ਦਿੱਤਾ ਗਿਆ ਹੈ ਪ੍ਰੰਤੂ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਫਾਇਰ ਬ੍ਰਿਗੇਡ ਸਟੇਸ਼ਨ ਨਹੀਂ ਹੈ ਅਤੇ ਜਦੋਂ ਕਦੇ ਵੀ ਸ਼ਹਿਰ ਦੇ ਵਿਚ ਇਸ ਤਰ੍ਹਾਂ ਅੱਗ ਲੱਗਣ ਦੀ ਘਟਨਾ ਹੁੰਦੀ ਹੈ ਤਾਂ ਨੰਗਲ ਕੁਫ਼ਰ ਬ੍ਰਿਗੇਡ ਦੀ ਗੱਡੀ ਮੰਗਵਾਈ ਜਾਂਦੀ ਹੈ ਜਿਸ ਕਰ ਕੇ ਗੱਡੀ ਇੱਥੇ ਪੁੱਜਣ ਤੱਕ ਸਮਾਂ ਕਾਫ਼ੀ ਲੱਗ ਜਾਂਦਾ ਹੈ।