Image default
ਤਾਜਾ ਖਬਰਾਂ

Big News- ਵੱਡਾ ਹਾਦਸਾ ਵਾਪਰਿਆ, ਟਰੈਕਟਰ ਬੱਸ ਦੇ ਪਿਛਲੇ ਪਾਸੇ ਨਾਲ ਟਕਰਾਅ

Big News- ਵੱਡਾ ਹਾਦਸਾ ਵਾਪਰਿਆ, ਟਰੈਕਟਰ ਬੱਸ ਦੇ ਪਿਛਲੇ ਪਾਸੇ ਨਾਲ ਟਕਰਾਅ

ਗੁਰਦਾਸਪੁਰ, 14 ਫ਼ਰਵਰੀ – (ਬਾਬੂਸ਼ਾਹੀ ਬਿਊਰੋ) ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿਖੇ ਪੰਜਾਬ ਰੋਡਵੇਜ਼ ਦੀ ਬੱਸ ਅਤੇ ਗੰਨੇ ਨਾਲ ਭਰੀ ਟਰੈਕਟਰ ਟਰਾਲੀ ਦੀ ਹੋਈ ਜ਼ਬਰਦਸਤ ਟੱਕਰ ਕਾਰਨ ਕਈ ਸਵਾਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਦੇਰ ਰਾਤ ਹੋਏ ਇਸ ਹਾਦਸੇ ਦੌਰਾਨ ਟਰੈਕਟਰ ਦੇ ਦੋ ਟੋਟੇ ਹੋ ਗਏ ਜਦ ਕਿ ਟਰੈਕਟਰ ਚਾਲਕ ਬਾਲ-ਬਾਲ ਬੱਚ ਗਿਆ। ਬੱਸ ਦੇ ਡਰਾਈਵਰ ਅਨੁਸਾਰ ਦੇਰ ਰਾਤ ਉਹ ਬਟਾਲਾ ਤੋਂ ਗੁਰਦਾਸਪੁਰ ਜਾ ਰਹੇ ਸਨ ਅਤੇ ਗੁਰਦਾਸਪੁਰ ਤੋਂ ਬੱਸ ਲੈ ਕੇ ਸਵੇਰੇ ਚੰਡੀਗੜ੍ਹ ਨੂੰ ਨਿਕਲਣਾ ਸੀ।
ਬਟਾਲਾ ਤੋਂ ਗੁਰਦਾਸਪੁਰ ਆਉਂਦਿਆਂ ਵਿਧੀਪੁਰ ਫਾਟਕ ਕ੍ਰਾਸ ਕਰਦੇ ਹੀ ਸਾਹਮਣੀ ਸਾਈਡ ਤੋਂ ਆ ਰਹੀ ਇਕ ਗੰਨਿਆਂ ਨਾਲ ਲੱਦੀ ਟਰਾਲੀ ਅਚਾਨਕ ਬੱਸ ਦੇ ਪਿਛਲੇ ਪਾਸੇ ਜ਼ੋਰ ਨਾਲ ਵੱਜੀ ਜਿਸ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ ਪਰ ਡਰਾਈਵਰ ਨੇ ‌ ਬੜੀ ਮੁਸ਼ਕਲ ਨਾਲ ਬੱਸ ਨੂੰ ਸਫੈਦੇ ਨਾਲ ਟਕਰਾਉਣ ਤੋਂ ਬਚਾਇਆ, ਨਹੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਬੱਸ ਦੀਆਂ ਕਈ ਸਵਾਰੀਆਂ ਵੀ ਜ਼ਖਮੀ ਹੋਈਆਂ ਹਨ ਜਿਨ੍ਹਾਂ ਨੂੰ ਰਿਸ਼ਤੇਦਾਰਾਂ ਵੱਲੋਂ ਮੌਕੇ ਤੇ ਪਹੁੰਚ ਕੇ ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚਾਇਆ ਗਿਆ ਹੈ।
ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਹਾਂ ਚਾਲਕਾਂ ਦੇ ਬਿਆਨ ਲੈਣ ਤੋਂ ਬਾਅਦ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Related posts

Breaking- ਗੈਂਗਸਟਰ ਨਾਲ ਸੰਬੰਧਿਤ ਵਿਅਕਤੀਆ ਦੀ ਭਾਲ ਵਿਚ ਐਨ ਆਈ ਏ ਨੇ ਪੰਜਾਬ ਸਮੇਤ ਦੋ ਹੋਰ ਰਾਜਾਂ ਵਿਚ ਛਾਪੇਮਾਰੀ ਕੀਤੀ

punjabdiary

Breaking- ਰੇਤੇ ਦੀਆਂ 20 ਹੋਰ ਪਬਲਿਕ ਖੱਡਾਂ ਲੋਕਾਂ ਦੀ ਸੇਵਾ ‘ਚ ਹਾਜ਼ਰ – ਭਗਵੰਤ ਮਾਨ

punjabdiary

Breaking- SGPC ਦੀ ਪ੍ਰਧਾਨਗੀ ਦੀਆਂ ਚੋਣਾਂ ਵਿਚੋਂ ਹਰਜਿੰਦਰ ਸਿੰਘ ਧਾਮੀ, ਬੀਬੀ ਜਗੀਰ ਕੌਰ ਨੂੰ ਪਿੱਛੇ ਛੱਡਿਆ 104 ਵੋਟਾਂ ਨਾਲ ਜਿੱਤੇ

punjabdiary

Leave a Comment