Big News- ਸਰਕਾਰੀ ਵਿਭਾਗਾਂ ਦੀ ਜਾਇਦਾਦ ਤੇ ਘਰ ਬਣਾ ਕੇ ਬੈਠੇ ਗਰੀਬਾਂ ਦੇ ਹੱਕ ‘ਚ ਵਿਧਾਨ ਸਭਾ ਅੰਦਰ ਉਠੀ ਅਵਾਜ਼
ਪਟਿਆਲਾ, 1 ਜੁਲਾਈ – (ਪੰਜਾਬ ਡਾਇਰੀ) ਸ਼ਾਹੀ ਸ਼ਹਿਰ ਪਟਿਆਲਾ ਅੰਦਰ ਕਈ ਵਿਭਾਗਾਂ ਦੀ ਜਮੀਨ ਤੇ ਇਲਾਕਿਆਂ ਵਿਚ ਆਪਣੇ ਘਰ ਬਣਾ ਕੇ ਕਈ ਪੀੜੀਆਂ ਤੋਂ ਬੇਠੈ ਲੋਕਾਂ ਦੇ ਹੱਕ ਵਿਚ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅਵਾਜ ਬੁਲੰਦ ਕੀਤੀ ਹੈ। ਇਨਾ ਗਰੀਬ ਲੋਕਾਂ ਦੇ ਹੱਕ ਵਿਚ ਅਵਾਜ ਬੁਲੰਦ ਕਰਦਿਆਂ ਕਿਹਾ ਕਿ ਜੇਕਰ ਹੁਣ ਸਰਕਾਰ ਇਨਾ ਨੂੰ ਇਹ ਘਰਾਂ ਵਾਲੀ ਜਗਾ ਖਾਲੀ ਕਰਨ ਲਈ ਕਹੇਗੀ ਤਾਂ ਇਹ ਸਰਕਾਰ ਦੀ ਇਕ ਤੋਂ ਬਾਅਦ ਦੂਜੀ ਵੱਡੀ ਗਲਤੀ ਹੋਏਗੀ। ਅਜੀਤਪਾਲ ਨੇ ਵਿਧਾਨ ਸਭਾ ਦੇ ਬਜਟ ਸੈਸਨ ਵਿਚ ਬੋਲਦਿਆਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਖਾਸ ਕਰ ਅਬਲੋਵਾਲ ਪਿੰਡ ਵਿੱਚ ਫਾਰੈਸਟ ਵਿਭਾਗ ਦੀ ਜ਼ਮੀਨ ਹੈ।
ਜੋ ਕਿ ਪਿਛਲੇ ਮਹੀਨੇ ਉਨ੍ਹਾਂ ਨੂੰ ਵਿਭਾਗ ਨੇ ਨੋਟਿਸ ਕੱਢੇ ਕਿ ਇਹ ਜਗ੍ਹਾ ਖਾਲੀ ਕੀਤੀ ਜਾਵੇ। ਇਸ ਤੋਂ ਇਲਾਵਾ ਪਟਿਆਲਾ ਸਹਿਰ ਅੰਦਰ ਵੱਖ-ਵੱਖ ਵਿਭਾਗਾਂ ਦੀ ਥਾਂ ਹੈ, ਉਨ੍ਹਾਂ ਥਾਵਾਂ ਤੇ ਇਹ ਲੋਕ ਪਿਛਲੇ 30-35 ਸਾਲਾਂ ਤੋਂ ਰਹਿ ਰਹੇ ਹਨ। ਲੋਕਾਂ ਦੇ ਹੁਣ ਇਥੇ ਪੱਕੇ ਘਰ ਬਣ ਚੁੱਕੇ ਹਨ। ਇਨਾ ਕੋਲ ਸਾਰੀਆਂ ਸਹੂਲਤਾਂ ਹਨ। ਕਾਰਪੋਰੇਸ਼ਨ ਇਨਾ ਤੋਂ ਪ੍ਰਾਪਰਟੀ ਟੈਕਸ ਵੀ ਲੈਂਦੀ ਹੈ। ਉਨਾ ਕਿਹਾਕਿ ਪਟਿਆਲਾ ਸਹਿਰ ਦੇ ਅੰਦਰ ਕਿਸੇ ਵੀ ਵਿਭਾਗ ਦੀ ਜਮੀਨ ਹੈ ਜਾਂ ਕਿਸੇ ਹੋਰ ਸ਼ਹਿਰਾਂ ਜਾਂ ਪਿੰਡਾਂ ਵਿੱਚ ਨਗਰ ਆਦਿ ਬਸਤੀਆਂ/ਨਗਰਾਂ ਨੂੰ ਵਨ ਟਾਈਮ ਪਾਲਿਸੀ ਵਿੱਚ ਰੈਗੂਲਰਾਈਜ਼ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਮਾਲਕ ਬਣਾਇਆ ਜਾਵੇ।