Image default
ਅਪਰਾਧ ਤਾਜਾ ਖਬਰਾਂ

Big News-ਸਿੱਧੂ ਮੂਸੇਵਾਲਾ ਕਤਲ ਮਾਮਲੇ ਦਿੱਲੀ ਪੁਲਿਸ ਦੇ ਵੱਡੇ ਖੁਲਾਸੇ, AK47 ਨਾਲ ਗੋਲੀਆਂ ਮਾਰੀਆਂ ਸਨ

ਨਵੀ ਦਿੱਲੀ, 20 ਜੂਨ – (ਪੰਜਾਬ ਡਾਇਰੀ) ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਕਮਿਸ਼ਨਰ HGS ਧਾਲੀਵਾਲ ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਵੱਡੇ ਖੁਲਾਸੇ ਕਰਦੇ ਹੋਏ ਕਿਹਾ ਹੈ ਕਿ ਸਾਡੀ ਟੀਮ ਲਗਾਤਾਰ ਕੰਮ ਕਰ ਰਹੀ ਸੀ। ਉਨ੍ਹਾਂ ਨੇ ਕਿਹਾ ਹੈ ਕਿ 6 ਸ਼ੂਟਰਾਂ ਦੀ ਪਹਿਚਾਣ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਹੈ ਕਿ ਦੋ ਮਾਡਿਊਲ ਐਕਟਿਵ ਸਨ ਜੋ ਗੋਲਡੀ ਬਰਾੜ ਨਾਲ ਸੰਪਰਕ ਕਰ ਰਹੇ ਸਨ। ਇਕ ਗੱਡੀ ਬੈਲੋਰੋ ਨੂੰ ਕਸ਼ਿਸ਼ ਚਲਾ ਰਿਹਾ ਸੀ ਅਤੇ ਇਸ ਗੱਡੀ ਵਿੱਚ ਗੈਂਗਸਟਰ ਪ੍ਰਿਅਵਰਤ ਫੌਜੀ , ਅੰਕਿਤ ਸੇਰਸਾ ਅਤੇ ਦੀਪਕ ਮੁੰਡੀ ਮੌਜੂਦ ਸਨ। ਕੋਰੋਲਾ ਕਾਰ ਵਿੱਚ ਜਗਰੂਪ ਰੂਪਾ ਗੱਡੀ ਚਲਾ ਰਿਹਾ ਸੀ ਅਤੇ ਮਨਪ੍ਰੀਤ ਮੰਨੂ ਨਾਲ ਬੈਠਾ ਸੀ। ਸੰਦੀਪ ਕੇਕੜਾ ਮੂਸੇਵਾਲਾ ਦੀ ਰੇਕੀ ਕਰ ਰਿਹਾ ਸੀ। ਕਈ ਦਿਨਾਂ ਤੋਂ ਰੇਕੀ ਕਰ ਰਿਹਾ ਸੀ।
ਉਨ੍ਹਾਂ ਨੇ ਕਿਹਾ ਹੈ ਕਿ ਮਨਪ੍ਰੀਤ ਮੰਨੂ ਨੇ ਏਕੇ 47 ਨਾਲ ਫਾਇਰਿੰਗ ਕੀਤੀ ਅਤੇ ਬੈਲੋਰੋ ਗੱਡੀ ਵਿੱਚ ਮੌਜੂਦ ਵਿਅਕਤੀਆਂ ਨੇ ਵੀ ਫਾਇਰਿੰਗ ਕੀਤੀ । ਉਨ੍ਹਾਂ ਨੇ ਗੱਡੀ ਵਿੱਚ ਆਟੋਮੈਟਿਕ ਹਥਿਆਰਾਂ ਦੇ ਨਾਲ ਗ੍ਰਨੇਡ ਵੀ ਰੱਖੇ ਸਨ ਜੇਕਰ ਹਥਿਆਰ ਨਾ ਚੱਲੇ ਤਾਂ ਗ੍ਰਨੇਡ ਨਾਲ ਹਮਲਾ ਕਰਨਾ ਸੀ।
ਹਮਲੇ ਤੋਂ ਬਾਅਦ ਫਤਿਹਬਾਦ ਪਹੁੰਚੇ ਅਤੇ ਸਾਡੀ ਟੀਮ ਇੰਨ੍ਹਾਂ ਦਾ ਪੈਰ ਦੱਬਦੀ ਜਾ ਰਹੀ ਸੀ। ਪੁਲਿਸ ਨੇ ਦੋ ਗੈਂਗਸਟਰ ਗ੍ਰਿਫ਼ਤਾਰ ਕੀਤੇ ਹਨ ਕਿ ਜਿੰਨ੍ਹਾ ਦਾ ਨਾਮ ਪ੍ਰਿਆਵਰਤ ਫੌਜੀ ਅਤੇ ਕਸ਼ਿਸ਼ ਗ੍ਰਿਫ਼ਤਾਰ ਕੀਤੇ ਸਨ। ਇਨ੍ਹਾਂ ਕੋਲੋਂ ਹਥਿਆਰ- ਪਿਸਟਲ, 8 ਗ੍ਰਨੇਡ ਅਤੇ ਸੋਲਟ ਰਾਈਫਲ ਅਤੇ ਕਈ ਹੋਰ ਖਤਰਨਾਕ ਹਥਿਆਰ ਬਰਾਮਦ ਕੀਤੇ ਹਨ।
ਉਨ੍ਹਾਂ ਨੇ ਕਿਹਾ ਹੈ ਕਿ ਮਨਪ੍ਰੀਤ ਮੰਨੂ ਨੇ ਏਕੇ 47 ਨਾਲ ਫਾਈਰਿੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਰਾਈਫਲ ਏ ਕੇ ਸੀਰੀਜ਼ ਦੀ ਸੀ। ਉਨ੍ਹਾਂ ਨੇ ਕਿਹਾ ਹੈ ਮਲਟੀਪਲ ਪਿਸਟਲ ਸਨ। ਉਨ੍ਹਾਂ ਨੇ ਕਿਹਾ ਕਿ ਗ੍ਰਨੇਡ ਵੀ ਲੈ ਕੇ ਆਏ ਸਨ ਜੇਕਰ ਆਟੋਮੈਟਿਕ ਹਥਿਆਰ ਨਹੀਂ ਚੱਲੇ ਤਾਂ ਗ੍ਰਨੇਡ ਦੀ ਵੀ ਵਰਤੋਂ ਕੀਤੀ ਜਾਣੀ ਸੀ।
ਉਨ੍ਹਾਂ ਨੇ ਦੱਸਿਆ ਹੈ ਕਿ ਪ੍ਰਿਆਵਰਤ ਫੌਜੀ ਹਰਿਆਣਾ ਦੇ ਸੋਨੀਪਤ ਦੇ ਗੜ੍ਹੀ ਸਿਸਾਨਾ ਦਾ ਰਹਿਣ ਵਾਲਾ ਹੈ। ਪ੍ਰਿਆਵਰਤ ਦੇ ਖਿਲਾਫ ਦੋ ਕਤਲਾਂ ਸਮੇਤ ਕੁੱਲ 11 ਮਾਮਲੇ ਦਰਜ ਹਨ। ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ 6 ਸ਼ਾਰਪ ਸ਼ੂਟਰਾਂ ਦੀ ਸ਼ਨਾਖਤ ਕੀਤੀ ਹੈ। ਇਸ ਘਟਨਾ ਦੇ ਮੁੱਖ ਸ਼ੂਟਰ – ਪ੍ਰਿਆਵਰਤ ਫੌਜੀ, ਅੰਕਿਤ , ਮਨਪ੍ਰੀਤ ਮੰਨੂ , ਜਗਰੂਪ ਰੂਪਾ ਆਦਿ ਹਨ। ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁਲਜ਼ਮਾਂ ਪ੍ਰਿਅਵਰਤ ਫੌਜੀ, ਕਸ਼ਿਸ਼ ਅਤੇ ਕੇਸ਼ਵ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।

Related posts

ਇਕ ਸਾਲ ਤਕ ਅਦਾਲਤ ਵਿਚ ਨਹੀਂ ਪੇਸ਼ ਹੋਵੇਗਾ ਲਾਰੈਂਸ ਬਿਸ਼ਨੋਈ; ਵੀਡੀਉ ਕਾਨਫ਼ਰੰਸਿੰਗ ਰਾਹੀਂ ਭੁਗਤੇਗਾ ਪੇਸ਼ੀ

punjabdiary

Breaking News- ਖਿਡਾਰੀ ਦੀ ਚਿੱਟੇ ਨਾਲ ਮੌਤ, ਪੁਲਿਸ ਪ੍ਰਸ਼ਾਸਨ ਵਲੋਂ ਸਹੀ ਕਾਰਵਾਈ ਨਾ ਕਰਨ ਕਰਕੇ ਪਰਿਵਾਰਕ ਮੈਂਬਰਾਂ ਨੇ ਰੋਡ ਜਾਮ ਕੀਤਾ

punjabdiary

Breaking- ਦੇਸ਼ ਦੇ ਪ੍ਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 1 ਅਕਤੂਬਰ ਨੂੰ ਭਾਰਤ ਵਿਚ 5 ਜੀ ਸੇਵਾ ਦੀ ਸ਼ੁਰੂਆਤ ਕੀਤੀ।

punjabdiary

Leave a Comment