Image default
ਅਪਰਾਧ ਤਾਜਾ ਖਬਰਾਂ

Big News- ਸਿੱਧੂ ਮੂਸੇਵਾਲਾ ਦੇ ਕਤਲ ਮਗਰੋ, ਬੇਖੌਫ ਹੋ ਕੇ ਗੱਡੀ ਵਿੱਚ ਹਥਿਆਰ ਨਾਲ ਜਸ਼ਨ ਮਨਾ ਰਹੇ ਅਪਰਾਧੀ

Big News- ਸਿੱਧੂ ਮੂਸੇਵਾਲਾ ਦੇ ਕਤਲ ਮਗਰੋ, ਬੇਖੌਫ ਹੋ ਕੇ ਗੱਡੀ ਵਿੱਚ ਹਥਿਆਰ ਨਾਲ ਜਸ਼ਨ ਮਨਾ ਰਹੇ ਅਪਰਾਧੀ

5 ਜੁਲਾਈ – (ਪੰਜਾਬ ਡਾਇਰੀ) ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਕਤਲ ਕਰ ਦੇਣ ਤੋਂ ਬਾਅਦ,ਕਾਤਲ ਵਾਪਸੀ ਵੇਲੇ ਬੇਖੌਫ ਗੱਡੀ ਵਿੱਚ ਗਾਣਾ ਲਾ ਕੇ ਮਸਤੀ ਕਰਦੇ ਜਾਂਦੇ ਸੀ। ਪਤਾ ਨਹੀਂ ਪੰਜਾਬ ਦੇ ਕਿੰਨੇ ਸ਼ਹਿਰਾਂ ਵਿੱਚ ਦੀ ਇਹ ਲੋਕ ਲੰਘੇ ਹੋਣਗੇ ਪਰ ਕਿਸੇ ਦਾ ਵੀ ਇੰਨਾ ਲੋਕਾਂ ਵੱਲ ਧਿਆਨ ਨਹੀਂ ਗਿਆ । ਪਰ ਪੰਜਾਬ ਪੁਲਿਸ ਤੋਂ ਪਹਿਲਾਂ ਹੀ ਦਿੱਲੀ ਦੇ ਸਪੈਸ਼ਲ ਸੈੱਲ ਨੇ ਦੋ ਸਾਰਪ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਜਿੰਨਾ ਕੋਲੋਂ ਦਿੱਲੀ ਪੁਲਿਸ ਨੂੰ ਕਾਫੀ ਜਾਣਕਾਰੀ ਮਿਲੀ ਸੀ।
ਉਸ ਤੋਂ ਬਾਅਦ ਫੇਰ ਦੁਬਾਰਾ ਸਿੱਧੂ ਮੂਸੇਵਾਲਾ ਦਾ ਤੀਜਾ ਕਾਤਲ ਅੰਕਿਤ ਸਿਰਸਾ ਵੀ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕਰ ਲਿਆ ਹੈ। ਜਿਹੜੀ ਵੀਡੀਓ ਗੱਡੀ ਵਿੱਚ ਬੈਠੇ ਸ਼ੂਟਰਾ ਦੀ ਵਾਇਰਲ ਹੋ ਰਹੀ ਹੈ ਉਹ ਵੀ ਦਿੱਲੀ ਪੁਲਿਸ ਨੂੰ ਹੀ ਅੰਕਿਤ ਸਿਰਸਾ ਤੋਂ ਮਿਲੀ ਹੈ ਤੇ ਬਾਹਰ ਪਬਲਿਕ ਵਿੱਚ ਆ ਚੁੱਕੀ ਹੈ। ਪੰਜਾਬ ਦੇ ਛੋਟੇ ਵੱਡੇ ਨਿਊਜ਼ ਚੈਨਲ ਵੱਲੋਂ ਲਗਾਤਾਰ ਵਾਇਰਲ ਵੀਡੀਓ ਨੂੰ ਜ਼ੋਰਸ਼ੋਰ ਨਾਲ ਦਿਖਾਇਆ ਜਾ ਰਿਹਾ ਹੈ। ਇਸ ਵਿੱਚ ਸਚਿਨ, ਅੰਕਿਤ, ਪ੍ਰਿਆਵਰਤ ਅਤੇ ਕਪਿਲ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕੀਤਾ ਹੈ।ਜਦਕਿ ਵੀਡੀਓ ‘ਚ ਨਜ਼ਰ ਆ ਰਿਹਾ ਦੀਪਕ ਅਜੇ ਫਰਾਰ ਹੈ।

Related posts

BIKRAM MAJITHIA SECURITY WITHDRAWN: ਆਪਣੀ ਸੁਰੱਖਿਆ ਹਟਾਏ ਜਾਣ ਤੋਂ ਬਾਅਦ, ਮਜੀਠੀਆ ਨੇ ਕਿਹਾ, “ਮੈਨੂੰ ਗੋਲੀ ਮਰਵਾ ਦੇ ਭਗਵੰਤ ਮਾਨ, ਜੇ ਮੈਂ ਬਚ ਗਿਆ ਭਗਵੰਤ ਮਾਨਾ ਤੈਂਨੂੰ ਬੰਦਾ ਬਣਾ ਕੇ ਛੱਡੂ”,

Balwinder hali

ਸਿਹਤ ਵਿਭਾਗ ਦੇ ਡਰੱਗ-ਡੀ-ਅਡਿਕਸ਼ਨ ਪ੍ਰੋਗਰਾਮ ਸਬੰਧੀ ਕੀਤਾ ਜਾਗਰੂਕ

Balwinder hali

ਪੁਲਿਸ ਦਾ ਦਾਅਵਾ, ਮੂਸੇਵਾਲਾ ਦੇ ਕਾਤਲ ਨੂੰ ਪਨਾਹ ਦੇਣ ਵਾਲਾ ਕਾਬੂ

punjabdiary

Leave a Comment