Image default
ਅਪਰਾਧ ਤਾਜਾ ਖਬਰਾਂ

Big News- ਸਿੱਧੂ ਮੂਸੇਵਾਲਾ ਨੂੰ ਮਾਰਨ ਦਾ ਕਾਰਨ ਆਇਆ ਸਾਹਮਣੇ

Big News- ਸਿੱਧੂ ਮੂਸੇਵਾਲਾ ਨੂੰ ਮਾਰਨ ਦਾ ਕਾਰਨ ਆਇਆ ਸਾਹਮਣੇ

14 ਜੁਲਾਈ – (ਪੰਜਾਬ ਡਾਇਰੀ) ਪੰਜਾਬ ਪੁਲਿਸ ਸਿੱਧੂ ਕਤਲ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਕਾਫੀ ਦਿਨ ਪਹਿਲਾਂ ਪੰਜਾਬ ਲੈ ਆਈ ਸੀ। ਉਦੋਂ ਤੋਂ ਸਿੱਧੂ ਕਤਲ ਮਾਮਲੇ ਵਿੱਚ ਲਾਰੈਂਸ ਨੇ ਖੁਲਾਸੇ ਵੀ ਕੀਤੇ ਹਨ। ਲਾਰੈਂਸ ਨੇ ਪੁਲਿਸ ਨੂੰ ਦੱਸਿਆ ਸਿੱਧੂ ਦਾ ਕਤਲ ਇਸ ਕਰਕੇ ਕੀਤਾ ਹੈ ਉਹ ਗਾਣਿਆਂ ਰਹੀ ਸਾਡੇ ਚਪੇੜਾਂ ਮਾਰਦਾ ਸੀ ਤੇ ਬੰਬੀਹਾ ਗੈਂਗ ਦੀ ਪ੍ਰਸੰਸਾ ਕਰਦਾ ਸੀ। ਇਸ ਕਰਕੇ ਸਿੱਧੂ ਦਾ ਕਤਲ ਕੀਤਾ ਹੈ। ਅਤੇ ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਵਿੱਚ ਵੀ ਗੈਂਗਸਟਰਾਂ ਨੂੰ ਸਿੱਧੀ ਚੁਣੌਤੀ ਦਿੰਦਾ ਸੀ। ਲਾਰੈਂਸ ਬਿਸ਼ਨੋਈ ਨੇ ਇਹ ਗੱਲਾਂ ਪੰਜਾਬ ਪੁਲਿਸ ਦੀ ਪੁੱਛਗਿੱਛ ਦੌਰਾਨ ਕਬੂਲੀਆਂ ਹਨ। ਹਾਲਾਂਕਿ ਮੋਹਾਲੀ ‘ਚ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਮੂਸੇਵਾਲਾ ਲਾਰੈਂਸ ਗਰੋਹ ਦੀਆਂ ਅੱਖਾਂ ‘ਚ ਰੜਕਣ ਲੱਗਾ ਜਿਸ ਤੋਂ ਬਾਅਦ ਮੂਸੇਵਾਲਾ ਨੂੰ 29 ਮਈ ਨੂੰ ਮਾਨਸਾ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਸਿੱਧੂ ਮੂਸਾਵਾਲਾ ਦੀ ਹੱਤਿਆ ਦੀ ਜ਼ਿੰਮੇਵਾਰੀ ਲੈਣ ਵਾਲੇ ਗੋਲਡੀ ਬਰਾੜ ਨੇ ਕਿਹਾ ਹੈ ਕਿ ਇਹ ਉਨ੍ਹਾਂ ਦੇ ਵੱਕਾਰ ਦਾ ਸਵਾਲ ਬਣ ਗਿਆ ਸੀ। ਉਸ ਨੇ ਦਾਅਵਾ ਕੀਤਾ,‘‘ਮੂਸੇਵਾਲਾ ਨੇ ਸਾਨੂੰ ਖੁੱਲ੍ਹੀ ਚੁਣੌਤੀ ਦਿੱਤੀ ਸੀ ਤੇ ਉਹ ਸਾਨੂੰ ਕਈ ਵਾਰ ਉਕਸਾਉਂਦਾ ਸੀ। ਹਰਵਿੰਦਰ ਰਿੰਦਾ ਦੇ ਦਖ਼ਲ ਮਗਰੋਂ ਅਸੀਂ ਉਸ ਨੂੰ ਛੱਡ ਦਿੱਤਾ ਸੀ।’’ ਉਸ ਨੇ ਕਿਹਾ ਕਿ ਵਿੱਕੀ ਮਿੱਡੂਖੇੜਾ ਦੀ ਹੱਤਿਆ ਮਗਰੋਂ ਉਸ ਨੂੰ ਛੱਡਿਆ ਨਹੀਂ ਜਾ ਸਕਦਾ ਸੀ ਤੇ ਕੁਝ ਤਾਂ ਕਰਨਾ ਪੈਣਾ ਸੀ।

Related posts

Breaking- ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਾਲ 2020 ਤੋਂ ਬਕਾਇਆ 32 ਕਰੋੜ ਦੀ ਮੁਆਵਜ਼ਾ ਰਾਸ਼ੀ ਜਾਰੀ ਕਰਨ ਦਾ ਆਦੇਸ਼

punjabdiary

Breaking- ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਧਾਰਾ 144 ਤਹਿਤ ਵੱਖ ਵੱਖ ਪਾਬੰਦੀਆਂ ਦੇ ਹੁਕਮ ਜਾਰੀ

punjabdiary

ਕੈਨੇਡਾ ਤੋਂ ਪੰਜਾਬੀਆਂ ਨੂੰ ਇੱਕ ਹੋਰ ਝਟਕਾ

Balwinder hali

Leave a Comment