Image default
ਤਾਜਾ ਖਬਰਾਂ

Big News – ਸੰਤ ਨਿਰੰਕਾਰੀ ਮਿਸ਼ਨ ਵੱਲੋਂ ਪ੍ਰੋਜੈਕਟ ਅੰਮ੍ਰਿਤ ਤਹਿਤ ‘ਸਵੱਛ ਜਲ ਸਵੱਛ ਮਨ’ ਪਰਿਯੋਜਨਾ ਦੀ ਸ਼ੁਰੂਆਤ

Big News – ਸੰਤ ਨਿਰੰਕਾਰੀ ਮਿਸ਼ਨ ਵੱਲੋਂ ਪ੍ਰੋਜੈਕਟ ਅੰਮ੍ਰਿਤ ਤਹਿਤ ‘ਸਵੱਛ ਜਲ ਸਵੱਛ ਮਨ’ ਪਰਿਯੋਜਨਾ ਦੀ ਸ਼ੁਰੂਆਤ

ਫਰੀਦਕੋਟ, 22 ਫਰਵਰੀ – (ਪੰਜਾਬ ਡਾਇਰੀ) :- ਸੰਤ ਨਿਰੰਕਾਰੀ ਮਿਸ਼ਨ ਵੱਲੋਂ ਆਜ਼ਾਦੀ ਦੇ 75ਵੇਂ ‘ਅੰਮ੍ਰਿਤ ਮਹਾਂਉਤਸਵ’ ਮੌਕੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਜੀ ਦੀ ਪਵਿੱਤਰ ਹਜ਼ੂਰੀ ਵਿੱਚ 26 ਫਰਵਰੀ ਦਿਨ ਐਤਵਾਰ ਨੂੰ ‘ ਪ੍ਰੋਜੈਕਟ ਅੰਮ੍ਰਿਤ’ ਤਹਿਤ ‘ਸਵੱਛ ਜਲ ਸਵੱਛ ਮਨ’ ਸ਼ੁਰੂ ਕੀਤਾ ਜਾਵੇਗਾ। ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ‘ਪਾਣੀ ਦੀ ਸੰਭਾਲ’ ਅਤੇ ਇਸ ਦੀ ਸੁਰੱਖਿਆ ਲਈ ਅਪਣਾਈਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਦੀ ਯੋਜਨਾ ਬਣਾਉਣਾ ਅਤੇ ਲਾਗੂ ਕਰਨਾ ਹੈ। ਇਸ ਪ੍ਰੋਜੈਕਟ ਦਾ ਮੁੱਖ ਬਿੰਦੂ ਜਲ ਸਰੋਤਾਂ ਨੂੰ ਸਾਫ਼ ਕਰਨਾ ਅਤੇ ਸਥਾਨਕ ਲੋਕਾਂ ਵਿੱਚ ‘ਜਾਗਰੂਕਤਾ ਮੁਹਿੰਮ’ ਰਾਹੀਂ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਹੈ।

ਬਾਬਾ ਹਰਦੇਵ ਸਿੰਘ ਜੀ ਵੱਲੋਂ ਆਪਣੇ ਜੀਵਨ ਦੌਰਾਨ ਸਮਾਜ ਭਲਾਈ ਦੇ ਕਈ ਕਾਰਜ ਕੀਤੇ ਗਏ, ਜਿਸ ਵਿੱਚ ਸਵੱਛਤਾ ਅਤੇ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦਿਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਅਗਵਾਈ ਹੇਠ ‘ਪ੍ਰੋਜੈਕਟ ਅੰਮ੍ਰਿਤ’ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਸੰਤ ਨਿਰੰਕਾਰੀ ਮਿਸ਼ਨ ਦੇ ਸਕੱਤਰ ਸ਼੍ਰੀ ਜੋਗਿੰਦਰ ਸੁਖੀਜਾ ਨੇ ਇਸ ਪ੍ਰੋਜੈਕਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪ੍ਰੋਜੈਕਟ ਭਾਰਤ ਭਰ ਦੇ 730 ਸ਼ਹਿਰਾਂ, 27 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਗਭਗ 1000 ਥਾਵਾਂ ‘ਤੇ ਵੱਡੇ ਪੱਧਰ ‘ਤੇ ਆਯੋਜਿਤ ਕੀਤਾ ਜਾਵੇਗਾ, ਮੁੱਖ ਤੌਰ ‘ਤੇ ਆਂਧਰਾ ਪ੍ਰਦੇਸ਼, ਅੰਡੇਮਾਨ ਅਤੇ ਨਿਕੋਬਾਰ ਟਾਪੂ, ਅਸਾਮ, ਬਿਹਾਰ, ਚੰਡੀਗੜ੍ਹ, ਛੱਤੀਸਗੜ੍ਹ, ਦਮਨ ਅਤੇ ਦੀਵ, ਦਿੱਲੀ, ਗੁਜਰਾਤ, ਗੋਆ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਝਾਰਖੰਡ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੜੀਸਾ, ਪੰਜਾਬ, ਰਾਜਸਥਾਨ, ਤਾਮਿਲਨਾਡੂ , ਤੇਲੰਗਾਨਾ, ਤ੍ਰਿਪੁਰਾ, ਉੱਤਰ ਪ੍ਰਦੇਸ਼, ਉੱਤਰਾਖੰਡ, ਪੱਛਮੀ ਬੰਗਾਲ ਆਦਿ ਸ਼ਾਮਲ ਹਨ।

Advertisement

ਇਸ ਪ੍ਰੋਜੈਕਟ ਵਿੱਚ ਨਿਰੰਕਾਰੀ ਮਿਸ਼ਨ ਦੇ ਲਗਭਗ 1.5 ਲੱਖ ਵਲੰਟੀਅਰਾਂ ਨੇ ਆਪਣੇ ਸਹਿਯੋਗ ਰਾਹੀਂ ‘ਜਲ ਸੰਭਾਲ’ ਅਤੇ ‘ਜਲ ਪਦਾਰਥਾਂ’ ਜਿਵੇਂ ਕਿ ਬੀਚਾਂ, ਨਦੀਆਂ, ਝੀਲਾਂ, ਤਾਲਾਬ, ਖੂਹ, ਛੱਪੜ, ਜੌਹੜ, ਵੱਖ-ਵੱਖ ਝਰਨੇ, ਪਾਣੀ ਦੀਆਂ ਟੈਂਕੀਆਂ, ਨਾਲੀਆਂ ਅਤੇ ਜਲ ਸਰੋਤਾਂ ਆਦਿ ਨੂੰ ਸਾਫ਼ ਅਤੇ ਸ਼ੁੱਧ ਬਣਾਉਣਗੇ। ਮਿਸ਼ਨ ਦੀਆਂ ਲਗਭਗ ਸਾਰੀਆਂ ਬ੍ਰਾਂਚਾਂ ਇਸ ਮੁਹਿੰਮ ਵਿੱਚ ਹਿੱਸਾ ਲੈਣਗੀਆਂ ਅਤੇ ਜੇਕਰ ਲੋੜ ਪਈ ਤਾਂ ਹੋਰ ਸ਼ਾਖਾਵਾਂ ਵੀ ਨਿਰਧਾਰਤ ਖੇਤਰਾਂ ਵਿੱਚ ਇਹਨਾਂ ਸਾਰੀਆਂ ਗਤੀਵਿਧੀਆਂ ਵਿੱਚ ਸਮੂਹਿਕ ਰੂਪ ਵਿੱਚ ਯੋਗਦਾਨ ਪਾਉਣਗੀਆਂ।

ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਫਰੀਦਕੋਟ ਦੇ ਸੰਯੋਜਕ ਸੰਪੂਰਨ ਸਿੰਘ ਨੇ ਅੱਜ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਸੇ ਕੜ੍ਹੀ ਤਹਿਤ ਫਰੀਦਕੋਟ ਬ੍ਰਾਂਚ ਦੇ ਨਿਰੰਕਾਰੀ ਸੇਵਾਦਾਰਾਂ ਵੱਲੋਂ 26 ਫਰਵਰੀ ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਵਾਟਰ ਵਰਕਸ ਤਲਵੰਡੀ ਰੋਡ ਦਸਮੇਸ਼ ਸਕੂਲ ਦੇ ਸਾਹਮਣੇ ਸਫਾਈ ਅਭਿਆਨ ਚਲਾਇਆ ਜਾਵੇਗਾ।

‘ਪ੍ਰੋਜੈਕਟ ਅੰਮ੍ਰਿਤ’ ਦੇ ਤਹਿਤ ਭਾਰਤ ਦੇ ਦੱਖਣੀ ਖੇਤਰਾਂ ਦੇ ਮੁੱਖ ਬੰਨ੍ਹਾਂ ਦੀ ਸਫ਼ਾਈ ਜਿਸ ਵਿੱਚ ਸੂਰਤ, ਮੁੰਬਈ ਤੋਂ ਗੋਆ ਤੱਕ ਦਾ ਕੋਂਕਣ ਬੈਲਟ, ਮਾਲਾਬਾਰ ਤੱਟ ਦੇ ਕਰਨਾਟਕ, ਕੇਰਲਾ ਦੀਆਂ ਤੱਟ ਰੇਖਾਵਾਂ ਅਤੇ ਅਰਬ ਸਾਗਰ ਦੀ ਸਰਹੱਦ ਨਾਲ ਲੱਗਦੇ ਪੱਛਮੀ ਘਾਟ ਅਤੇ ਕੋਰੋਮੰਡਲ ਤੱਟ ਦੇ ਦੱਖਣ ਦੇ ਪੂਰਬੀ ਤੱਟ ਦੇ ਖੇਤਰਾਂ ਨੂੰ ਵਲੰਟੀਅਰਾਂ ਦੀਆਂ ਟੀਮਾਂ ਦੁਆਰਾ ਕਵਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੂਰਬ ਵਿਚ ਬੰਗਾਲ ਦੀ ਖਾੜੀ ਅਤੇ ਦੱਖਣ ਵਿਚ ਕਾਵੇਰੀ ਡੈਲਟਾ ਨੂੰ ਵੀ ਕਵਰ ਕੀਤਾ ਜਾਵੇਗਾ।

ਨਦੀਆਂ:- ਮੁੱਖ ਨਦੀਆਂ ਨੂੰ ਵੀ ਇਸ ਮੁਹਿੰਮ ਵਿੱਚ ਸ਼ਾਮਲ ਕੀਤਾ ਗਿਆ ਹੈ, ਮੁੱਖ ਤੌਰ ‘ਤੇ ਉੱਤਰੀ ਖੇਤਰ, ਬਿਆਸ, ਗੰਗਾ, ਯਮੁਨਾ ਅਤੇ ਘਾਘਰਾ; ਮੱਧ ਖੇਤਰ ਤੋਂ ਚੰਬਲ, ਬੇਤਵਾ, ਨਰਮਦਾ, ਕ੍ਰਿਸ਼ਨਾ, ਤਾਪਤੀ, ਸੋਨ ਨਦੀਆਂ; ਪੱਛਮੀ ਸੈਕਟਰ ਤੋਂ ਸਾਬਰਮਤੀ, ਮਾਹੀ, ਤਵਾ; ਪੂਰਬੀ ਖੇਤਰ ਵਿੱਚੋਂ ਮਹਾਨਦੀ, ਗੋਦਾਵਰੀ ਅਤੇ ਦੱਖਣੀ ਖੇਤਰ ਵਿੱਚੋਂ ਕ੍ਰਿਸ਼ਨਾ, ਕਾਵੇਰੀ, ਕੋਲੀਦਾਮ ਆਦਿ ਪ੍ਰਮੁੱਖ ਹਨ।

Advertisement

ਸਮੁੰਦਰੀ ਬੀਚਾਂ ਅਤੇ ਨਦੀਆਂ ਦੀ ਸਫ਼ਾਈ ਲਈ ਵਰਤੇ ਜਾਂਦੇ ਤਰੀਕੇ :- ਕੁਦਰਤੀ ਜਲ ਸਰੋਤਾਂ ਵਾਲੇ ਖੇਤਰਾਂ ਵਿੱਚ ਅਕਸਰ ਪਾਏ ਜਾਣ ਵਾਲੇ ਪਲਾਸਟਿਕ ਦੀ ਰਹਿੰਦ-ਖੂੰਹਦ, ਝਾੜੀਆਂ, ਫਾਲਤੂ ਖਾਧ ਪਦਾਰਥਾਂ ਨੂੰ ਹਟਾ ਕੇ ਬੀਚਾਂ, ਘਾਟਾਂ ਅਤੇ ਨਦੀਆਂ ਦੇ ਕਿਨਾਰਿਆਂ ਦੀ ਸਫਾਈ ਮਿਸ਼ਨ ਦੇ ਸ਼ਰਧਾਲੂਆਂ ਰਾਹੀਂ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਕੁਦਰਤੀ ਅਤੇ ਨਕਲੀ ਪਾਣੀ ਦੇ ਸੋਮਿਆਂ ਵਿੱਚ ਪਾਈ ਜਾਂਦੀ ਕਾਈ ਨੂੰ ਨੈੱਟ ਸਟਿਕਸ ਅਤੇ ਹੋਰ ਉਪਕਰਨਾਂ ਦੀ ਮਦਦ ਨਾਲ ਹਟਾਇਆ ਜਾਵੇਗਾ। ਇਸ ਤੋਂ ਇਲਾਵਾ ਵਲੰਟੀਅਰਾਂ ਦੇ ਸਮੂਹ ਵੱਲੋਂ ਸੜਕਾਂ ਦੀ ਸਫ਼ਾਈ ਅਤੇ ਆਲੇ-ਦੁਆਲੇ ਸੈਰ ਕਰਨ ਅਤੇ ਚੱਲਣ ਵਾਲੀਆਂ ਥਾਂਵਾਂ ਨੂੰ ਸੁੰਦਰ ਬਣਾਉਣ ਲਈ ਰੁੱਖ ਅਤੇ ਹੋਰ ਬੂਟੇ ਲਗਾਏ ਜਾਣਗੇ ਤਾਂ ਜੋ ਵਾਤਾਵਰਨ ਹਰਿਆ ਭਰਿਆ ਅਤੇ ਸੁੰਦਰ ਬਣਿਆ ਰਹੇ।

ਜਾਗਰੂਕਤਾ ਮੁਹਿੰਮ:- ਇਹ ਗਤੀਵਿਧੀ ਸਾਰੇ ਖੇਤਰਾਂ ਵਿੱਚ ਸਭ ਤੋਂ ਮਹੱਤਵਪੂਰਨ ਹੈ ਭਾਵੇਂ ਇਹ ਕੁਦਰਤੀ ਜਲ ਸੰਸਥਾ ਹੋਵੇ ਜਾਂ ਮਨੁੱਖ ਦੁਆਰਾ ਬਣਾਈ ਗਈ। ਇਸ ਮੁਹਿੰਮ ਵਿੱਚ ਮੁੱਖ ਤੌਰ ‘ਤੇ ਸਫ਼ਾਈ ਗਤੀਵਿਧੀਆਂ ਦੌਰਾਨ ‘ਪਾਣੀ ਦੀ ਸੰਭਾਲ’ ਅਤੇ ‘ਸਾਫ਼ ਪਾਣੀ ‘ ਬਾਰੇ ਸੰਦੇਸ਼ਾਂ ਨੂੰ ਦਰਸਾਉਂਦੇ ਸਲੋਗਨ, ਬੈਨਰ, ਹੋਰਡਿੰਗਜ਼, ਪਾਣੀ ਦੀ ਮਹੱਤਤਾ ਅਤੇ ਸਫ਼ਾਈ ਕਾਰਜਾਂ ਦੌਰਾਨ ਨੁੱਕੜ ਨਾਟਕਾਂ ਰਾਹੀਂ ਪਾਣੀ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨਾ, ਰੈਲੀਆਂ/ਮਾਰਚਾਂ ਦਾ ਆਯੋਜਨ ਕਰਨਾ। ਸਥਾਨਕ ਖੇਤਰਾਂ ਵਿੱਚ ਪਾਣੀ ਲਈ ਪੈਦਲ ਜਾਗਰੂਕਤਾ ਰੈਲੀਆਂ, ਪਾਣੀ ਦੀ ਸੰਭਾਲ ਬਾਰੇ ਗੀਤਾਂ ਦੀ ਪੇਸ਼ਕਾਰੀ, ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕਤਾ, ਲੋਕ ਨਾਚ, ਗੀਤ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ‘ਪਾਣੀ’ ਦੀ ‘ਸੰਭਾਲ’ ਆਦਿ ਬਾਰੇ ਜਾਗਰੂਕਤਾ ਆਦਿ ਪ੍ਰਮੁੱਖ ਹਨ।

ਬਿਨਾਂ ਸ਼ੱਕ ਇਹ ਪ੍ਰੋਜੈਕਟ ਵਾਤਾਵਰਨ ਸੰਤੁਲਨ, ਕੁਦਰਤੀ ਸੁੰਦਰਤਾ ਅਤੇ ਸਾਫ਼-ਸਫ਼ਾਈ ਲਈ ਇੱਕ ਸ਼ਲਾਘਾਯੋਗ ਅਤੇ ਸਰਾਹੁਣਯੋਗ ਉਪਰਾਲਾ ਹੈ। ਮੌਜੂਦਾ ਸਮੇਂ ਵਿੱਚ ਅਸੀਂ ਅਜਿਹੇ ਲੋਕ ਭਲਾਈ ਪ੍ਰੋਜੈਕਟਾਂ ਨੂੰ ਲਾਗੂ ਕਰਕੇ ਆਪਣੀ ਇਸ ਸੁੰਦਰ ਧਰਤੀ ਨੂੰ ਨੁਕਸਾਨ ਹੋਣ ਤੋਂ ਬਚਾ ਸਕਦੇ ਹਾਂ। ਇਸ ਦੇ ਨਾਲ ਹੀ ਕੁਦਰਤੀ ਸਰੋਤਾਂ ਦੀ ਲੁੱਟ ‘ਤੇ ਵੀ ਰੋਕ ਲਗਾਈ ਜਾ ਸਕਦੀ ਹੈ।
ਫ਼ੋਟੋ: ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

Advertisement

Related posts

Breaking- ਮਾਨਸਾ ਪੁਲਿਸ ਨੇ ਮੂਸੇਵਾਲਾ ਕਤਲ ਕੇਸ ਵਿੱਚ 31 ਵਿਅਕਤੀਆਂ ਖਿਲਾਫ ਚਲਾਨ ਪੇਸ਼ ਕੀਤਾ

punjabdiary

ਪੰਚਾਇਤੀ ਚੋਣਾਂ ਦਾ ਬਿਗਲ ਵਜਿਆ, ਝੋਨੇ ਦੀ ਕਟਾਈ ਤੋਂ ਪਹਿਲਾਂ ਹੀ ਮਾਹੌਲ ਭਖਿਆ

Balwinder hali

Breaking- ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ, ਕਰੋੜਾਂ ਰੁਪਏ ਇਸ਼ਤਿਹਾਰਬਾਜ਼ੀ ਲਈ ਖਰਚੇ – ਹਰਿਸਮਰਤ ਕੌਰ ਬਾਦਲ

punjabdiary

Leave a Comment