Image default
ਤਾਜਾ ਖਬਰਾਂ

Big News – ਹੁਣ ਆਮ ਲੋਕਾਂ ਨੂੰ ਝਲਣੀ ਪਵੇਗੀ ਮਹਿੰਗਾਈ ਦੀ ਮਾਰ, ਰੋਜ਼ਾਨਾ ਦੀ ਵਰਤੋਂ ਵਾਲੇ ਸਿਲੰਡਰ ਦੀ ਕੀਮਤ ਵਿੱਚ ਹੋਇਆ ਵਾਧਾ

Big News – ਹੁਣ ਆਮ ਲੋਕਾਂ ਨੂੰ ਝਲਣੀ ਪਵੇਗੀ ਮਹਿੰਗਾਈ ਦੀ ਮਾਰ, ਰੋਜ਼ਾਨਾ ਦੀ ਵਰਤੋਂ ਵਾਲੇ ਸਿਲੰਡਰ ਦੀ ਕੀਮਤ ਵਿੱਚ ਹੋਇਆ ਵਾਧਾ

1 ਮਾਰਚ – ਅੱਜ ਹੀ ਸਰਕਾਰੀ ਤੇਲ ਕੰਪਨੀਆਂ ਨੇ ਘਰੇਲੂ ਗੈਸ ਸਿਲੰਡਰ ਤੇ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ । ਇਸ ਨਾਲ ਆਮ ਲੋਕਾਂ ਉੱਤੇ ਇਸ ਵਾਧੂ ਬੋਝ ਪਵੇਗਾ ਇਸ ਨਾਲ ਰੋਜ਼ਾਨਾ ਘਰ ਵਿੱਚ ਵਰਤੇ ਜਾਣ ਵਾਲਿਆ ਸਿਲੰਡਰ ਆਮ ਲੋਕਾਂ ਦੀ ਪਹੁੰਚ ਦੂਰ ਹੁੰਦਾ ਜਾ ਰਿਹਾ । ਬੁੱਧਵਾਰ ਸਵੇਰੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ 50 ਰੁਪਏ ਦਾ ਵਾਧਾ ਹੋਇਆ ਹੈ। ਸਰਕਾਰੀ ਤੇਲ ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਹਨ। ਵਪਾਰਕ ਰਸੋਈ ਗੈਸ ਸਿਲੰਡਰ ਅੱਜ ਤੋਂ 350.50 ਰੁਪਏ ਮਹਿੰਗਾ ਹੋ ਗਿਆ ਹੈ।
ਸਰਕਾਰੀ ਤੇਲ ਕੰਪਨੀਆਂ ਵੱਲੋਂ ਜਾਰੀ ਕੀਤੇ ਗਏ 14.2 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਅੱਜ 50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਰਾਜਧਾਨੀ ਦਿੱਲੀ ‘ਚ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਹੁਣ 1103 ਰੁਪਏ ‘ਤੇ ਪਹੁੰਚ ਗਈ ਹੈ। ਪਹਿਲਾਂ ਇੱਥੇ ਇੱਕ ਸਿਲੰਡਰ 1053 ਰੁਪਏ ਵਿੱਚ ਮਿਲਦਾ ਸੀ।
ਸਰਕਾਰੀ ਤੇਲ ਕੰਪਨੀਆਂ ਨੇ ਵੀ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 350 ਰੁਪਏ ਤੋਂ ਵੱਧ ਵਧਾ ਦਿੱਤੀ ਹੈ। ਹੁਣ ਦਿੱਲੀ ਵਿੱਚ ਵਪਾਰਕ ਸਿਲੰਡਰ 1769 ਰੁਪਏ ਦੀ ਬਜਾਏ 2119.50 ਰੁਪਏ ਵਿੱਚ ਮਿਲੇਗਾ।

Related posts

ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ, ਪੰਜਾਬ।

punjabdiary

Breaking- ਹੁਣ ਪੰਜਾਬ ਵਿਚ ਫੌਜ ਦੀ ਭਰਤੀ ਨਹੀਂ ਹੋਵੇਗੀ, ਭਰਤੀਆਂ ਰੈਲੀਆਂ ਮੁਲਤਵੀ ਕੀਤੀਆਂ ਜਾ ਸਕਦੀਆਂ ਹਨ

punjabdiary

Breaking- ਪਰਾਲੀ ਦੀ ਸਾਂਭ-ਸੰਭਾਲ ਸੰਬੰਧੀ ਵਰਤੀ ਜਾਣ ਵਾਲੀ ਐਪ ਦੀ ਪਟਵਾਰੀਆਂ ਨੂੰ ਦਿੱਤੀ ਗਈ ਸਿਖਲਾਈ

punjabdiary

Leave a Comment