Image default
ਅਪਰਾਧ ਤਾਜਾ ਖਬਰਾਂ

Big News- DSP ਨੂੰ ਟਰੱਕ ਥੱਲੇ ਕੁਚਲਿਆ, ਮਾਈਨਿੰਗ ਮਾਫੀਆ ਨੂੰ ਕੋਈ ਖੌਫ਼ ਨਹੀਂ

Big News- DSP ਨੂੰ ਟਰੱਕ ਥੱਲੇ ਕੁਚਲਿਆ, ਮਾਈਨਿੰਗ ਮਾਫੀਆ ਨੂੰ ਕੋਈ ਖੌਫ਼ ਨਹੀਂ

ਚੰਡੀਗੜ੍ਹ, 19 ਜੁਲਾਈ – (ਪੰਜਾਬ ਡਾਇਰੀ) ਹਰਿਆਣਾ ਦੇ ਨੂੰਹ ਜ਼ਿਲ੍ਹੇ ‘ਚ ਨਾਜਾਇਜ਼ ਮਾਈਨਿੰਗ ਦੀ ਸੂਚਨਾ ‘ਤੇ ਗਏ ਮੇਵਾਤ ਦੇ ਤਵਾਡੂ ਦੇ ਡੀਐਸਪੀ ‘ਤੇ ਡਰਾਈਵਰ ਨੇ ਟਰੱਕ ਚੜ੍ਹਾ ਦਿੱਤਾ। ਡੀਐਸਪੀ ਦੀ ਮੌਕੇ ਉਤੇ ਹੀ ਮੌਤ ਹੋ ਗਈ। ਪੁਲਿਸ ਮੁਤਾਬਕ ਮਾਈਨਿੰਗ ਮਾਫੀਆ ਦੇ ਲੋਕਾਂ ਨੇ ਡੀਐਸਪੀ ਉਪਰ ਡੰਪਰ ਚੜ੍ਹਾ ਦਿੱਤਾ ਜਿਸ ਨਾਲ ਡੀਐਸਪੀ ਸੁਰਿੰਦਰ ਸਿੰਘ ਬਿਸ਼ਨੋਈ ਦੀ ਮੌਕੇ ਉਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਡੀਐਸਪੀ ਸੁਰਿੰਦਰ ਸੂਚਨਾ ਉਤੇ ਮਾਈਨਿੰਗ ਰੋਕਣ ਗਏ ਸਨ। ਜਦੋਂ ਉਨ੍ਹਾਂ ਨੇ ਨਾਜਾਇਜ਼ ਪੱਥਰਾਂ ਨਾਲ ਭਰੇ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਨੇ ਡੰਪਰ ਨਾਲ ਟੱਕਰ ਮਾਰ ਦਿੱਤੀ। ਇਸ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਨੂਹ ਦੇ ਐਸਪੀ ਤੇ ਆਈ.ਜੀ ਪਹੁੰਚ ਗਏ। ਮੁਲਜ਼ਮਾਂ ਨੂੰ ਫੜਨ ਲਈ ਸਰਚ ਆਪਰੇਸ਼ਨ ਜਾਰੀ ਹੈ।

Related posts

ਕਣਕ ਪੀਸ ਕੇ ਦੇਣ ਨਾਲ ਪੰਜਾਬ ‘ਤੇ 670 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ : ਸੁਖਪਾਲ ਖਹਿਰਾ

punjabdiary

Breaking- ਪੰਜਾਬ ਸਰਕਾਰ ਗੁਜਰਾਤ ਵਿਚ ਚੋਣ ਪ੍ਰਚਾਰ ਵਿਚ ਲੱਗੀ ਹੋਈ ਹੈ, ਦਫਤਰਾਂ ਵਿਚ ਕੋਈ ਵਿਧਾਇਕ ਨਾ ਹੋਣ ਕਰਕੇ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ – ਰਾਜ ਵੜਿੰਗ

punjabdiary

ਅਹਿਮ ਖ਼ਬਰ – ਮਿਲਟਰੀ ਸਟੇਸ਼ਨ ਵਿੱਚ ਮਰੇ 4 ਫੌਜੀਆਂ ਦਾ ਕਾਤਲ ਫੌਜੀ ਹੀ ਨਿਕਲਿਆ

punjabdiary

Leave a Comment