Image default
About us

BJP ਦਾ ਵੱਡਾ ਫੈਸਲਾ, ਕਾਂਗਰਸ ਤੋਂ ਆਏ ਸੁਨੀਲ ਜਾਖੜ ਨੂੰ ਬਣਾਇਆ ਪੰਜਾਬ ਤੋਂ ਪਾਰਟੀ ਦਾ ਨਵਾਂ ਪ੍ਰਧਾਨ

BJP ਦਾ ਵੱਡਾ ਫੈਸਲਾ, ਕਾਂਗਰਸ ਤੋਂ ਆਏ ਸੁਨੀਲ ਜਾਖੜ ਨੂੰ ਬਣਾਇਆ ਪੰਜਾਬ ਤੋਂ ਪਾਰਟੀ ਦਾ ਨਵਾਂ ਪ੍ਰਧਾਨ

 

 

ਚੰਡੀਗੜ੍ਹ, 4 ਜੁਲਾਈ (ਡੇਲੀ ਪੋਸਟ ਪੰਜਾਬੀ)- ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਨੇ ਦਿੱਲੀ ਵਿੱਚ ਇਸ ਦਾ ਐਲਾਨ ਕੀਤਾ ਹੈ। ਜਾਖੜ ਕੁਝ ਸਮਾਂ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸਨ। ਜਾਖੜ ਅਸ਼ਵਨੀ ਸ਼ਰਮਾ ਦੀ ਥਾਂ ਲੈਣਗੇ। ਪਾਰਟੀ ਵਿੱਚ ਧੜੇਬੰਦੀ ਨੂੰ ਭੜਕਾਉਣਾ ਅਤੇ ਜਲੰਧਰ ਲੋਕ ਸਭਾ ਉਪ ਚੋਣ ਵਿੱਚ ਪਾਰਟੀ ਦਾ ਮਾੜਾ ਪ੍ਰਦਰਸ਼ਨ ਅਸ਼ਵਨੀ ਸ਼ਰਮਾ ਨੂੰ ਮਹਿੰਗਾ ਸਾਬਤ ਹੋਇਆ।
ਕੈਪਟਨ ਅਮਰਿੰਦਰ ਸਿੰਘ ਨੇ ਸੁਨੀਲ ਜਾਖੜ ਨੂੰ ਪੰਜਾਬ ਤੋਂ ਪਾਰਟੀ ਪ੍ਰਧਾਨ ਬਣਨ ‘ਤੇ ਵਧਾਈ ਦਿੱਤੀ ਹੈ। ਉ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਜਾਖੜ ਪੰਜਾਾਬ ਵਿੱਚ ਪਾਰਟੀ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ।
ਦੱਸ ਦੇਈਏ ਕਿ ਪਾਰਟੀ ਵਿੱਚ ਧੜੇਬੰਦੀ ਨੂੰ ਹਵਾ ਦੇਣਾ ਤੇ ਜਲੰਧੜ ਜ਼ਿਮਨੀ ਚੋਣਾਂ ਵਿੱਚ ਪਾਰਟੀ ਦਾ ਖਰਾਬ ਪ੍ਰਦਰਸ਼ਨ ਅਸ਼ਵਨੀ ਸ਼ਰਮਾ ਲਈ ਮਹਿੰਗਾ ਸਾਬਤ ਹੋਇਆ ਹੈ। ਅਸ਼ਵਨੀ ਸ਼ਰਮਾ ਨੂੰ ਅਹੁਦੇ ਤੋਂ ਹਟਾਉਣ ਦੀ ਚਰਚਾ ਅਮਿਤ ਸ਼ਾਹ ਦੇ ਗੁਰਦਾਸਪੁਰ ਦੌਰੇ ਤੋਂ ਹੀ ਸ਼ੁਰੂ ਹੋ ਗਈ ਸੀ।
ਦੂਜੇ ਪਾਸੇ ਜਾਖੜ ਕੇਂਦਰੀ ਗ੍ਰਹਿ ਮੰਤਰੀ ਦੇ ਕਾਫੀ ਕਰੀਬੀ ਮੰਨੇ ਜਾਂਦੇ ਹਨ। ਜਾਖੜ ਗੁਰਦਾਸਪੁਰ ਭਾਜਪਾ ਦੇ ਲੋਕਸਭਾ ਉਮੀਦਵਾਰ ਵੀ ਹੋ ਸਕਦੇ ਹਨ। ਪਾਰਟੀ ਪ੍ਰਧਾਨ ਬਣਾਉਣ ਦਾ ਮੁੱਖ ਕਾਰਨ ਇਹੀ ਹੈ ਕਿ ਉਹ ਹਿੰਦੂ ਤੇ ਜੱਟ ਭਾਈਚਾਰੇ ਦੇ ਸਾਂਝੇ ਚਿਹਰੇ ਹਨ।

Advertisement

Related posts

ਪੰਜਾਬ ਦੇ ਸਕੂਲ ਹੋ ਜਾਣ Alert, ਐਕਸ਼ਨ ‘ਚ ਮਾਨ ਸਰਕਾਰ, ਜਾਰੀ ਕਰ ਦਿੱਤੇ ਸਖ਼ਤ ਹੁਕਮ

punjabdiary

ਰਡਿਆਲਾ ਦੇ ਸਕੂਲ ਵਿੱਚ ‘ਬਰੀਕ ਅਨਾਜ’ ਵਿਸ਼ੇ ਤੇ ਲੈਕਚਰ ਆਯੋਜਿਤ

punjabdiary

ਜੇ ਚਿੱਠੀ ਦਾ ਜਵਾਬ ਨਾ ਦਿੱਤਾ ਤਾਂ ਸੂਬੇ ‘ਚ ਸਰਕਾਰੀ ਤੰਤਰ ਫ਼ੇਲ੍ਹ ਹੋ ਚੁੱਕਿਐ ਬਾਰੇ ਧਾਰਾ 356 ਹੇਠ ਰਾਸ਼ਟਰਪਤੀ ਨੂੰ ਭੇਜਾਂਗੇ ਰਿਪੋਰਟ- ਗਵਰਨਰ

punjabdiary

Leave a Comment