Breaking- ਪੁਲਿਸ ਚੌਕੀ ਦੇ ਮੁਲਾਜ਼ਮ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿਚ ਕੀਤਾ ਗ੍ਰਿਫਤਾਰ
ਬਠਿੰਡਾ, 19 ਅਗਸਤ – ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦੀ ਪੁਲਿਸ ਚੌਕੀ ਵਰਧਮਾਨ ਦਾ ਹੈਡ ਕਾਂਸਟੇਬਲ ਰਿਸ਼ਵਤ ਲੈਂਦਾ ਰੰਗੇ ਹਥੀ ਫੜਿਆ ਗਿਆ। ਹੈੱਡ ਕਾਂਸਟੇਬਲ ਦੀ ਰਿਸ਼ਵਤ ਲੈਣ ਦੀ ਹਰਕਤ ਦੀ ਵੀਡੀਓ ਵੀ ਸਾਹਮਣੇ ਆਈ ਹੈ। ਅਮਰਪੁਰਾ ਬਸਤੀ ਦੇ ਇੱਕ ਵਿਅਕਤੀ ਉਪਰ ਜੂਆ ਖੇਡਣ ਦੇ ਇਲਜ਼ਾਮ ਲੱਗੇ ਸਨ। ਇਸ ਦੇ ਬਦਲੇ ਪੁਲਿਸ ਮੁਲਾਜ਼ਮ ਨੇ ਰਿਸ਼ਵਤ ਮੰਗੀ ਸੀ। ਹੈਡ ਕਾਂਸਟੇਬਲ ਵਿਨੋਦ ਕੁਮਾਰ ਨੇ 5 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ। ਇਸ ਮਗਰੋਂ ਇੱਕ ਹਜ਼ਾਰ ਰੁਪਏ ਵਿੱਚ ਸੌਦਾ ਤੈਅ ਹੋ ਗਿਆ।
ਵੀਡੀਓ ਵਾਇਰਲ ਪਿੱਛੋਂ ਹੈਡ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਐਸਐਸਪੀਜੇ ਏਲੇਨਚੀਲੇਨੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਉਸ ਮੁਲਾਜ਼ਮ ਨੂੰ ਮੁਅੱਤਲ ਕਰਕੇ ਵਿਜੀਲੈਂਸ ਜਾਂਚ ਸ਼ੁਰੂ ਕਰਵਾ ਦਿੱਤੀ ਗਈ ਹੈ। ਮੁਲਜ਼ਮ ਹੌਲਦਾਰ ਵਿਨੋਦ ਕੁਮਾਰ ਨੂੰ ਕੁਲਦੀਪ ਸਿੰਘ ਵਾਸੀ ਪਿੰਡ ਬੁਲਾਡੇਵਾਲਾ, ਜ਼ਿਲ੍ਹਾ ਬਠਿੰਡਾ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।