Breaking- ਅਹਿਮ ਖਬਰ – ਪੰਜਾਬ ਦੇ ਸਾਰੇ ਪੀ ਸੀ ਐਸ ਅਧਿਕਾਰੀ ਇਕ ਹਫਤੇ ਦੀ ਸਮੂਹਿਕ ਛੁੱਟੀ ’ਤੇ, ਕਾਰਨ ਲੁਧਿਆਣਾ ਦੇ ਆਰ ਟੀ ਏ ਨੂੰ ਗ੍ਰਿਫਤਾਰ ਕਰਨ ਦਾ
ਚੰਡੀਗੜ੍ਹ, 9 ਜਨਵਰੀ – ਵਿਜੀਲੈਂਸ ਬਿਊਰੋ ਵੱਲੋਂ ਆਰ ਟੀ ਏ ਲੁਧਿਆਣਾ ਦੀ ਗ੍ਰਿਫਤਾਰੀ ਦੇ ਵਿਰੋਧ ਵਿਚ ਪੰਜਾਬ ਦੇ ਸਾਰੇ ਪੀ ਸੀ ਐਸ ਅਧਿਕਾਰੀ ਅੱਜ 9 ਜਨਵਰੀ ਤੋਂ ਇਕ ਹਫਤੇ ਲਈ ਸਮੂਹਿਕ ਛੁੱਟੀ ’ਤੇ ਚਲੇ ਗਏ ਹਨ। ਉਹਨਾਂ ਕੱਲ੍ਹ ਸਮੂਹਿਕ ਛੁੱਟੀ ’ਤੇ ਜਾਣ ਦਾ ਐਲਾਨ ਕੀਤਾ ਸੀ।
ਦੂਜੇ ਪਾਸੇ ਪੰਜਾਬ ਰੈਵੇਨਿਊ ਅਫਸਰ ਐਸੋਸੀਏਸ਼ਨ ਯਾਨੀ ਪੰਜਾਬ ਮਾਲ ਅਫਸਰ ਐਸੋਸੀਏਸ਼ਨ ਤੋਂ ਇਲਾਵਾ ਪੰਜਾਬ ਟਰਾਂਸਪੋਰਟ ਅਫ਼ਸਰ ਐਸੋਸੀਏਸ਼ਨ ਨੇ ਵੀ ਪੀ ਸੀ ਐਸ ਅਫਸਰਾਂ ਐਸੋਸੀਏਸ਼ਨ ਦੀ ਅਪੀਲ ’ਤੇ ਉਹਨਾਂ ਨਾਲ ਡੱਟਣ ਦਾ ਐਲਾਨ ਕਰ ਦਿੱਤਾ ਹੈ।