Breaking- ਅਹਿਮ ਖ਼ਬਰ – ਭਿਆਨਕ ਹਾਦਸਾ ਵਾਪਰਿਆ, ਟਰੱਕ ਅਤੇ ਕਾਰ ਦੀ ਆਪਸ ਵਿਚ ਟੱਕਰ ਹੋਈ, ਕਈ ਲੋਕਾਂ ਦੀ ਮੌਤ
ਮਹਾਰਾਸ਼ਟਰ, 19 ਜਨਵਰੀ – ਗੋਆ-ਮੁੰਬਈ ਹਾਈਵੇਅ ‘ਤੇ ਰਾਏਗੜ੍ਹ ਦੇ ਰੇਪੋਲੀ ਵਿਖੇ ਅੱਜ ਤੜਕੇ 4.45 ਵਜੇ ਇੱਕ ਟਰੱਕ ਅਤੇ ਇਕ ਈਕੋ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਏਐਨਆਈ ਦੀ ਰਿਪੋਰਟ ਦੇ ਮੁਤਾਬਕ ਹਾਦਸੇ ਵਿਚ 5 ਪੁਰਸ਼ ਤੇ 3 ਔਰਤਾਂ ਅਤੇ ਇਕ ਲੜਕੀ ਸਮੇਤ 9 ਲੋਕਾਂ ਦੀ ਮੌਤ ਹੋਈ । ਹਾਦਸੇ ਵਿਚ ਇਕ ਛੋਟਾ ਲੜਕਾ ਵੀ ਜ਼ਖ਼ਮੀ ਹੋ ਗਿਆ ਹੈ ਜਿਸਦਾ ਹਸਪਤਾਲ ਵਿਚ ਇਲਾਜ ਜਾਰੀ ਹੈ ।