Breaking- ਅੰਤਰਰਾਸ਼ਟਰੀ ਅੱਤਵਾਦੀ ਨੂੰ ਐਨ ਆਈ ਏ ਨੇ ਕੀਤਾ ਗ੍ਰਿਫਤਾਰ
ਨਵੀਂ ਦਿੱਲੀ, 22 ਨਵੰਬਰ – ਐਨ ਆਈ ਏ ਨੇ ਬੱਬਰ ਖਾਲਸਾ ਦੇ ਅੰਤਰਰਾਸ਼ਟਰੀ ਅੱਤਵਦੀ ਕੁਲਵਿੰਦਰ ਸਿੰਘ ਉਰਫ ਖਾਨਪੁਰੀਆ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ। ਜੋ ਕਿ ਬੱਬਰ ਖਾਲਸਾ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜਿਆ ਹੋਇਆ ਹੈ। ਉਸ ਦੇ ਸਿਰ 5 ਲੱਖ ਦਾ ਇਨਾਮ ਸੀ ਅਤੇ 2019 ਤੋਂ ਫਰਾਰ ਸੀ। ਪੰਜਾਬ ਵਿਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਸਾਜਿਸ਼ ਸਮੇਤ ਹੋਰ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਸੀ। ਇਹ ਦਿੱਲੀ ਏਅਰਪੋਰਟ ਤੋਂ ਬੈਂਕਾਕ ਭੱਜਣ ਦੀ ਫਿਰਾਕ ਵਿਚ ਸੀ। ਪਰ ਮੌਕੇ ਤੇ ਐਨ ਆਈ ਏ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ