Image default
ਖੇਡਾਂ ਤਾਜਾ ਖਬਰਾਂ

Breaking- ਅੰ-21 ਅਤੇ 21 ਤੋਂ 40 ਉਮਰ ਵਰਗ ਦੇ ਖੇਡ ਮੁਕਾਬਲਿਆਂ ਦੀ ਹੋਈ ਸਮਾਪਤੀ, ਖਿਡਾਰੀਆਂ ਦਾ ਪ੍ਰਦਰਸ਼ਨ ਰਿਹਾ ਸ਼ਾਨਦਾਰ

Breaking- ਅੰ-21 ਅਤੇ 21 ਤੋਂ 40 ਉਮਰ ਵਰਗ ਦੇ ਖੇਡ ਮੁਕਾਬਲਿਆਂ ਦੀ ਹੋਈ ਸਮਾਪਤੀ, ਖਿਡਾਰੀਆਂ ਦਾ ਪ੍ਰਦਰਸ਼ਨ ਰਿਹਾ ਸ਼ਾਨਦਾਰ

ਫ਼ਰੀਦਕੋਟ, 17 ਸਤੰਬਰ – (ਪੰਜਾਬ ਡਾਇਰੀ) ਖੇਡਾਂ ਵਤਨ ਪੰਜਾਬ ਦੀਆਂ 2022 ਤਹਿਤ ਜਿਲ੍ਹਾ ਪੱਧਰੀ ਖੇਡਾਂ ਅੰ-21 ਅਤੇ 21 ਤੋਂ 40 ਉਮਰ ਵਰਗ ਦੇ ਖਿਡਾਰੀਆਂ ਦੇ ਖੇਡ ਮੁਕਾਬਲੇ ਅੱਜ ਸਮਾਪਤ ਹੋ ਗਏ । ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਸ. ਪਰਮਿੰਦਰ ਸਿੰਘ ਸਿੱਧੂ ਜਿਲ੍ਹਾ ਖੇਡ ਅਫਸਰ ਨੇ ਦਸਿਆ ਕਿ ਜਿਲ੍ਹਾ ਫਰੀਦਕੋਟ ਵਿਖੇ ਮਿਤੀ 12 ਤੋਂ 17 ਸਤੰਬਰ ਤੱਕ ਸਮੂਹ ਖੇਡਾਂ ਦੇ ਜਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚ ਹੈਂਡਬਾਲ, ਵਾਲੀਬਾਲ, ਕੁਸ਼ਤੀ, ਕਬੱਡੀ, ਬਾਸਕਟਬਾਲ, ਤੈਰਾਕੀ, ਹਾਕੀ, ਖੋ-ਖੋ, ਫੁੱਟਬਾਲ, ਅਥਲੈਟਿਕਸ, ਟੇਬਲ ਟੇਨਿਸ, ਬੈੱਡਮਿੰਟਨ, ਗੱਤਕਾ ਦੇ ਖੇਡ ਮੁਕਾਬਲੇ ਵੱਖ-ਵੱਖ ਉਮਰ ਵਰਗ ਕਰਵਾਏ ਗਏ।ਇਨ੍ਹਾਂ ਖੇਡਾਂ ਵਿੱਚ ਸਮੂਹ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਇਸ ਮੌਕੇ ਖੇਡ ਵਿਭਾਗ ਦੇ ਕੋਚਿਜ, ਸਿਖਿਆ ਵਿਭਾਗ ਦੇ ਡੀ.ਪੀ.ਈ/ਪੀ.ਟੀ.ਆਈ ਹਾਜਰ ਰਹੇ।ਮੁੱਖ ਮਹਿਮਾਨ ਵੱਲੋਂ ਇਨ੍ਹਾ ਖੇਡਾਂ ਦੇ ਜੇਤੂ ਖਿਡਾਰੀਆਂ ਦੀ ਮੈਡਲ ਸੈਰਾਮਨੀ ਕੀਤੀ ਗਈ।
ਖੇਡ ਨਤੀਜਿਆ ਸਬੰਧੀ ਜਾਣਕਾਰੀ ਦਿੰਦਿਆ ਸ. ਪਰਮਿੰਦਰ ਸਿੰਘ ਨੇ ਦੱਸਿਆ ਕਿ ਟੇਬਲ ਟੇਨਿਸ ਖੇਡ ਅੰ-21 ਲੜਕੇ ਵਿੱਚ ਅਰਸ਼ਦੀਪ ਸਿੰਘ ਪਹਿਲਾ ਸਥਾਨ, ਹਰਸ਼ਦੀਪ ਦੂਜਾ ਸਥਾਨ, ਦੀਪਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਅੰ-21 ਲੜਕੀਆਂ ਵਿੱਚ ਹਰਪ੍ਰੀਤ ਕੌਰ ਪਹਿਲਾ ਸਥਾਨ, ਰਾਜਵੀਰ ਕੌਰ ਦੂਜਾ ਸਥਾਨ, ਕੰਸ਼ਿਕਾ ਨੇ ਤੀਜਾ ਸਥਾਨ ਹਾਸਿਲ ਕੀਤਾ। 21 ਤੋਂ 40 ਉਮਰ ਵਿੱਚ ਹਰਮਨ ਕਟਾਰੀਆ ਪਹਿਲਾ ਸਥਾਨ, ਸ਼ੈਂਕੀ ਗੋਇਲ ਦੂਜਾ ਸਥਾਨ, ਰੋਹਨ ਭੱਟੀ ਨੇ ਤੀਜਾ ਸਥਾਨ ਹਾਸਿਲ ਕੀਤਾ।
ਖੋ-ਖੋ ਅੰ-21 ਲੜਕੇ ਵਿੱਚ ਜੀ.ਟੀ.ਬੀ ਮਹਿਮੂਆਣਾ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਸੰਧਵਾਂ ਦੂਜਾ ਸਥਾਨ, ਪਿੰਡ ਸੀਬਿਆਂ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ।
ਕੁਸ਼ਤੀ ਅੰ-21 ਲੜਕੇ ਗਰੀਕੋ ਰੋਮਨ ਵਿੱਚ 55 ਕਿਲੋ ਭਾਰ ਵਰਗ ਵਿੱਚ ਰੋਹਿਤ ਭਾਰਦਵਾਜ ਗੋਲਡ ਮੈਡਲ,60 ਕਿਲੋ ਭਾਰ ਵਿੱਚ ਮੋਹਿਤ ਸਰਮਾਂ ਗੋਲਡ, 63 ਕਿਲੋ ਵਿੱਚ ਤਰਨਵੀਰ ਸਿੰਘ ਨੇ ਗੋਲਡ ਮੈਡਲ, 67 ਕਿਲੋ ਵਿੱਚ ਦਲਜੋਤ ਸਿੰਘ ਗੋਲਡ ਮੈਡਲ, 72 ਕਿਲੋ ਸ਼ਿਲਪਰੀਤ ਸਿੰਘ ਨੇ ਗੋਲਡ ਮੈਡਲ, 77 ਕਿਲੋ ਜਤਿਨ ਭਾਰਦਵਾਜ ਨੇ ਗੋਲਡ ਮੈਡਲ, 82 ਕਿਲੋ ਵਿੱਚ ਨਵਰਾਜ ਸਿੰਘ ਅਤੇ 87 ਕਿਲੋ ਵਿੱਚ ਸਾਜਨ ਸਿੰਘ ਨੇ ਗੋਲਡ ਮੈਡਲ ਹਾਸਿਲ ਕੀਤਾ।
ਬਾਸਕਿਟਬਾਲ ਅੰ-21 ਲੜਕੇ ਵਿੱਚ ਬਾਬਾ ਫਰੀਦ ਬਾਸਕਟਬਾਲ ਕਲੱਬ ਦੀ ਟੀਮ ਨੇ ਪਹਿਲਾ ਸਥਾਨ, ਬਾਸਕਟਬਾਲ ਕੋਚਿੰਗ ਸੈਂਟਰ ਕੋਟਕਪੂਰਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰ-21 ਲੜਕੀਆਂ ਵਿੱਚ ਸਰਕਾਰੀ ਸ.ਸ.ਸਕੂਲ ਦੀ ਟੀਮ ਪਹਿਲਾ ਸਥਾਨ, ਵੈਸਟ ਪੁਆਇੰਟ ਸਕੂਲ ਦੀ ਟੀਮ ਨੇ ਦੂਜਾ ਸਥਾਨ, ਬਾਸਕਟ ਬਾਲ ਕੋਚਿੰਗ ਸੈਂਟਰ ਕੋਟਕਪੂਰਾ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। 21 ਤੋਂ 40 ਬਾਬਾ ਫਰੀਦ ਕੱਲਬ ਦੀ ਟੀਮ ਨੇ ਪਹਿਲਾ ਸਥਾਨ, ਕੋਟਕਪੂਰਾ ਕੱਲਬ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ।

Related posts

Breaking- ਪੁਲਿਸ ਗਾਇਕ ਬੱਬੂ ਮਾਨ, ਮਿੱਡੂਖੇੜਾ ਦੇ ਭਰਾ ਅਤੇ ਕਈ ਹੋਰਾਂ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ ਪੁੱਛਗਿੱਛ ਲਈ ਬੁਲਾ ਸਕਦੀ ਹੈ

punjabdiary

ਕਿਸਾਨ ਜਥੇਬੰਦੀ ਨੇ ਐਮ.ਐਸ.ਪੀ. ਨੂੰ ਲੈ ਕੇ ਦਿੱਤਾ ਜਾ ਰਿਹਾ ਧਰਨਾ ਕੀਤਾ ਸਮਾਪਤ

punjabdiary

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਵੱਖ ਵੱਖ ਵਿਭਾਗਾਂ ਦੇ ਕੰਮਾਂ, ਵਿਕਾਸ ਕਾਰਜਾਂ ਸਬੰਧੀ ਰੀਵਿਊ ਮੀਟਿੰਗ

punjabdiary

Leave a Comment