Breaking- ਆਕਸੀਜਨ ਫੈਕਟਰੀ ਵਿਚ ਵੱਡਾ ਹਾਦਸਾ, ਗੈਸ ਲੀਕ ਹੋਣ ਕਾਰਨ ਅੱਗ ਲੱਗੀ
ਲੁਧਿਆਣਾ, 1 ਨਵੰਬਰ – ਅੱਜ ਸਵੇਰੇ 9 ਵਜੇ ਦੇ ਕਰੀਬ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਇੱਕ ਫੈਕਟਰੀ ਵਿੱਚ ਅਚਾਨਕ ਆਕਸੀਜਨ ਗੈਸ ਲੀਕ ਹੋਣ ਕਾਰਨ ਹਫੜਾ ਦਫੜੀ ਮੱਚ ਗਈ। ਕੁਝ ਸਮੇਂ ਵਿਚ ਹੀ ਆਕਸੀਜਨ ਬਣਾਉਣ ਵਾਲੀ ਇਸ ਫੈਕਟਰੀ ਨੂੰ ਅੱਗ ਲੱਗ ਗਈ। ਲੁਧਿਆਣਾ, ਜਿਸ ਤੋਂ ਆਕਸੀਜਨ ਦੀ ਸਪਲਾਈ ਵਧੇਰੇ ਮਾਤਰਾ ਵਿਚ ਕੀਤੀ ਜਾਂਦੀ ਹੈ
ਅੱਜ ਇਸ ਫੈਕਟਰੀ ਵਿਚ ਜਦੋਂ ਇਕ ਟੈਂਕਰ ਦੂਸਰੇ ਚੈਂਬਰ ਵਿੱਚ ਗੈਸ ਭਰ ਰਿਹਾ ਸੀ ਤਾਂ ਅਚਾਨਕ ਗੈਸ ਲੀਕ ਹੋ ਗਈ। ਗੈਸ ਲੀਕ ਹੋਣ ਕਾਰਨ ਉਥੇ ਕੁਝ ਲੋਕ ਬੇਹੋਸ਼ ਹੋ ਗਏ। ਜਿੰਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ।