Breaking- ਆਨਲਾਈਨ ਸਾਈਟ ਫਲਿੱਪਕਾਰਟ ਤੇ ਮੰਗਵਾਇਆ ਕੁਝ ਹੋਰ ਤੇ ਨਿਕਲਿਆ ਕੱਪੜੇ ਧੋਣ ਵਾਲਾ ਸਾਬਣ
ਚੰਡੀਗੜ੍ਹ, 28 ਸਤੰਬਰ – (ਪੰਜਾਬ ਡਾਇਰੀ) ਇਕ ਵਿਅਕਤੀ ਨੇ ਫਲਿੱਪਕਾਰਟ ਤੋਂ ਆਪਣੇ ਪਿਤਾ ਲਈ ਲੈਪਟਾਪ ਮੰਗਵਾਇਆ ਸੀ ਅਤੇ ਜਦੋਂ ਪਾਰਸਲ ਆਇਆ ਤਾਂ ਉਸ ਸਮੇਂ ਹੋਸ਼ ਉੱਡ ਗਏ ਜਦੋਂ ਉਸ ਨੂੰ ਡਿਟਰਜੈਂਟ ਬਾਰ ਮਿਲਿਆ। ਉਹ ਹੈਰਾਨ ਰਹਿ ਗਿਆ ਜਦੋਂ ਉਸਨੇ ਕੰਪਨੀ ਨੂੰ ਸ਼ਿਕਾਇਤ ਕੀਤੀ ਤਾਂ ਉਸਨੂੰ ‘ਨੋ ਰਿਟਰਨ ਪਾਲਿਸੀ’ ਦਾ ਹਵਾਲਾ ਦਿੰਦੇ ਹੋਏ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਤਹਾਨੂੰ ਦੱਸ ਦਈਏ ਕਿ ਯਸ਼ਸਵੀ ਸ਼ਰਮਾ ਆਈਆਈਐਮ-ਅਹਿਮਦਾਬਾਦ ਦੀ ਵਿਦਿਆਰਥਣ ਹੈ। ਉਸਨੇ ਫਲਿੱਪਕਾਰਟ ‘ਤੇ ਬਿਗ ਬਿਲੀਅਨ ਡੇ ਸੇਲ ਦੌਰਾਨ ਆਪਣੇ ਪਿਤਾ ਲਈ ਇੱਕ ਲੈਪਟਾਪ ਆਰਡਰ ਕੀਤਾ ਸੀ।
ਜਦੋਂ ਉਸ ਨੇ ਇਸ ਦੀ ਸ਼ਿਕਾਇਤ ਫਲਿੱਪਕਾਰਟ ਕਸਟਮਰ ਕੇਅਰ ਨੂੰ ਕੀਤੀ ਤਾਂ ਉਹਨਾਂ ਨੇ ਆਪਣੀ ਗਲਤੀ ਮੰਨਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਯਸ਼ਸਵੀ ਨੇ ਉਸ ਕੋਲ ਡਿਲੀਵਰੀ ਦੀ ਸੀਸੀਟੀਵੀ ਫੁਟੇਜ ਹੋਣ ਦੀ ਗੱਲ ਵੀ ਕਹੀ ਸੀ ਪਰ ਕੰਪਨੀ ਨੇ ‘ਨੋ ਰਿਟਰਨ ਪਾਲਿਸੀ’ ਦਾ ਹਵਾਲਾ ਦਿੰਦੇ ਹੋਏ ਯਸ਼ਸਵੀ ਤੋਂ ਇਨਕਾਰ ਕਰ ਦਿੱਤਾ।
ਪੀੜਤ ਯਸ਼ਸਵੀ ਨੇ ਆਪਣੀ ਗਲਤੀ ਮੰਨ ਲਈ ਹੈ ਕਿ ਡੱਬਾ ਡਲਿਵਰੀ ਬੁਆਏ ਦੇ ਸਾਹਮਣੇ ਖੋਲ੍ਹਣਾ ਚਾਹੀਦਾ ਸੀ। ਉਸਨੇ ਅੱਗੇ ਕਿਹਾ ਕਿ ਹਾਲਾਂਕਿ ਮੇਰੇ ਪਿਤਾ ਫਲਿੱਪਕਾਰਟ ਦੇ ‘ਓਪਨ ਬਾਕਸ ਡਿਲੀਵਰੀ’ ਦੇ ਸੰਕਲਪ ਤੋਂ ਜਾਣੂ ਨਹੀਂ ਸਨ। ਪਰ ਡਲਿਵਰੀ ਬੁਆਏ ਨੂੰ ਓਟੀਪੀ ਲੈਂਦੇ ਸਮੇਂ ਇਸ ਬਾਰੇ ਦੱਸਣਾ ਚਾਹੀਦਾ ਸੀ। ਉਹ ਪਿਤਾ ਨੂੰ ਬਿਨਾਂ ਦੱਸੇ ਓਟੀਪੀ ਲੈ ਕੇ ਚਲਾ ਗਿਆ। ਉਸ ਦੇ ਜਾਣ ਤੋਂ ਬਾਅਦ ਜਦੋਂ ਪਿਤਾ ਨੇ ਪੈਕੇਜ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਿਆ ਕਿਉਂਕਿ ਉਸ ਵਿੱਚ ਲੈਪਟਾਪ ਦੀ ਬਜਾਏ ਕਪੜੇ ਧੋਣ ਵਾਲਾ ਸਾਬਣ ਸੀ।
ਹੁਣ ਗਾਹਕ ਨੇ ਸੋਸ਼ਲ ਮੀਡੀਆ ਰਾਹੀਂ ਇਹ ਮਾਮਲਾ ਉਠਾਇਆ ਹੈ। ਉਨ੍ਹਾਂ ਨੇ ਫਲਿੱਪਕਾਰਟ ਦੇ ਸੀਈਓ ਕਲਿਆਣ ਕ੍ਰਿਸ਼ਨਮੂਰਤੀ ਅਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਵੀ ਆਪਣੀ ਪੋਸਟ ਵਿੱਚ ਟੈਗ ਕੀਤਾ ਹੈ। ਇਹ ਮਾਮਲਾ ਇੰਟਰਨੈੱਟ ‘ਤੇ ਜ਼ੋਰਦਾਰ ਢੰਗ ਨਾਲ ਉਠਾਇਆ ਜਾ ਰਿਹਾ ਹੈ।