Image default
ਤਾਜਾ ਖਬਰਾਂ

Breaking- ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਨਹੀਂ – ਭੂਸ਼ਣ ਬਾਂਸਲ

Breaking- ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਨਹੀਂ – ਭੂਸ਼ਣ ਬਾਂਸਲ

ਫਰੀਦਕੋਟ, 27 ਸਤੰਬਰ – (ਬਾਬੂਸ਼ਾਹੀ ਨੈਟਵਰਕ) ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਗਾਇਕ ਸਤਿੰਦਰ ਸਰਤਾਜ ਦੇ ਨਾਇਟ ਸ਼ੋਅ ਦੌਰਾਨ ਜੋ ਖਾਸ ਲੋਕਾਂ ਨੂੰ ਐਂਟਰੀ ਦੇ ਅੰਦਰ ਜਾਣ ਦਿੱਤਾ ਗਿਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਮਦ ਤੇ ਬਾਬਾ ਫਰੀਦ ਮਾਰਕਿਟ ਬੰਦ ਕਰਾ ਇੱਥੋਂ ਪਤਾ ਲਗਦਾ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨਹੀ ਬਲਕਿ ਵੀਆਈਪੀ ਕਲਚਰ ਦੀ ਸਰਕਾਰ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਜਿਲ੍ਹਾ ਸੈਕਟਰੀ ਐਡਵੋਕੇਟ ਭੂਸ਼ਣ ਬਾਂਸਲ ਨੇ ਕੀਤਾ। ਉਨ੍ਹਾਂ ਨੇ ਕਿਹਾ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ ਹਰ ਸਾਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਸੀ ਪਰ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਆਮ ਲੋਕਾਂ ਦੇ ਸਤਿੰਦਰ ਸਰਤਾਜ ਦੀ ਨਾਇਟ ਸ਼ੋਅ ਦੌਰਾਨ ਲੋਕਾਂ ਨੂੰ ਅੰਦਰ ਨਹੀ ਜਾਣ ਦਿੱਤਾ ਗਿਆ ਜੋ ਕਿ ਬਹੁਤ ਮੰਦਭਾਗਾ ਹੈ ਉਨ੍ਹਾਂ ਨੇ ਕਿਹਾ ਹਰੇਕ ਵਿਅਕਤੀ ਦਾ ਜੀਅ ਕਰਦਾ ਹੈ ਅਸੀਂ ਮਸਹੂਰ ਗਾਇਕ ਨੂੰ ਸੁਣਨਾ ਹੈ ਤੇ ਪਰ ਇਸ ਵਾਰ ਆਮ ਲੋਕਾਂ ਦੀ ਕੋਈ ਸੁਣਵਾਈ ਨਹੀ।
ਉਨ੍ਹਾਂ ਕਿਹਾ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਬਾ ਫਰੀਦ ਜੀ ਵਿਖੇ ਪਹੁੰਚੇ ਤੇ ਉੱਥੇ ਮਾਰਕਿਟ ਬੰਦ ਕਰਵਾਈ ਤੇ ਇੱਕ ਹਿਸਾਬ ਨਾਲ ਕਰਫਿਊ ਵਰਗੇ ਹਾਲ ਹੋ ਗਏ ਉਨ੍ਹਾਂ ਨੇ ਕਿਹਾ ਇੱਥੋਂ ਪਤਾ ਲਗਦਾ ਹੈ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਕੋਈ ਕੰਮ ਨਹੀ ਕੀਤਾ ਤੇ ਤਾਂ ਹੀ ਡਰ ਦੇ ਮਾਰੇ ਇਨੀਂ ਸਿਕਾਉਰਟੀ ਲੈ ਗੁਰੂ ਘਰ ਪਹੁੰਚੇ। ਭੂਸ਼ਣ ਬਾਂਸਲ ਨੇ ਅੱਗੇ ਕਿਹਾ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੇ ਕੰਮ ਕੀਤੇ ਹੁੰਦੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮ ਆਦਮੀ ਬਣ ਮੱਥਾ ਟੇਕਣ ਪਹੁੰਚਦੇ।

Related posts

ਵੱਡੀ ਖ਼ਬਰ – ਵੱਖਰੀ ਵਿਧਾਨ ਸਭਾ ਲਈ ਜ਼ਮੀਨ ਹਰਿਆਣਾ ਨੂੰ ਜਲਦੀ ਹੀ ਅਲਾਟ ਕੀਤੀ ਜਾ ਰਹੀ ਹੈ – ਸਪੀਕਰ ਗਿਆਨ ਚੰਦ ਗੁਪਤਾ

punjabdiary

ਕਿਸਾਨ ਜਥੇਬੰਦੀਆਂ ‘ਤੇ ਭੜਕੇ ਸਾਂਪਲਾ, ਧਰਨਿਆਂ ਨੂੰ ਦੱਸਿਆ ਸਿਆਸਤ ਤੋਂ ਪ੍ਰੇਰਿਤ, ਕਿਹਾ-ਇਨ੍ਹਾਂ ਕਾਰਨ ਹੀ NHAI ਦੇ ਪ੍ਰਾਜੈਕਟ ਹੋ ਰਹੇ ਬੰਦ

punjabdiary

Breaking- NIA ਨੇ ਮੂਸੇਵਾਲਾ ਕਤਲ ਕੇਸ ਵਿਚ ਪਹਿਲਾ ਅਫਸਾਨਾ ਖਾਨ ਤੋਂ ਪੁੱਛਗਿੱਛ ਕੀਤੀ ਸੀ ਤੇ ਹੁਣ ਦੋ ਹੋਰ ਪੰਜਾਬੀ ਗਾਇਕਾਂ ਤੋਂ ਕਈ ਘੰਟੇ ਹੈੱਡ ਕੁਆਟਰ ਵਿਚ ਪੁੱਛਗਿੱਛ ਕੀਤੀ

punjabdiary

Leave a Comment