Image default
ਤਾਜਾ ਖਬਰਾਂ

Breaking- ਆਮ ਆਦਮੀ ਪਾਰਟੀ ਬਾਵਰੀਆ ਸਮਾਜ ਦੇ ਵਰਕਰਾਂ ਦੀ ਮੀਟਿੰਗ ਪਿੰਡ ਘੁਗਿਆਣਾ ਵਿਖੇ ਚੰਦ ਸਿੰਘ ਦੀ ਪ੍ਰਧਾਨਗੀ ਹੇਠ ਹੋਈ

Breaking- ਆਮ ਆਦਮੀ ਪਾਰਟੀ ਬਾਵਰੀਆ ਸਮਾਜ ਦੇ ਵਰਕਰਾਂ ਦੀ ਮੀਟਿੰਗ ਪਿੰਡ ਘੁਗਿਆਣਾ ਵਿਖੇ ਚੰਦ ਸਿੰਘ ਦੀ ਪ੍ਰਧਾਨਗੀ ਹੇਠ ਹੋਈ

ਫ਼ਰੀਦਕੋਟ, 20 ਫਰਵਰੀ – (ਗੁਰਪ੍ਰੀਤ ਸਿੰਘ ਸੋਲੰਕੀ) ਆਮ ਆਦਮੀ ਪਾਰਟੀ ਬਾਵਰੀਆ ਸਮਾਜ ਦੇ ਵਰਕਰਾਂ ਦੀ ਮੀਟਿੰਗ ਪਿੰਡ ਘੁਗਿਆਣਾ ਵਿਖੇ ਚੰਦ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਬਾਵਰੀਆਂ ਦਾ ਜੌ ਧਰਨਾ ਫ਼ਰੀਦਕੋਟ ਵਿਖੇ ਲੱਗਿਆ ਹੋਇਆ ਸੀ ਓਸ ਨੂੰ ਚੁਕਾਉਣ ਤੇ ਰੋਸ ਪ੍ਰਗਟ ਕੀਤਾ।
ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਬਾਵਰੀਆਂ ਸਮਾਜ ਦੇ ਵਰਕਰਾਂ ਨੂੰ ਪਾਰਟੀ ਵੱਲੋ ਅਜੇ ਤੱਕ ਕੋਈ ਮਾਨ ਸਨਮਾਨ ਨਹੀਂ ਦਿੱਤਾ ਗਿਆ ਜਦੋਂ ਕਿ ਬਾਵਰੀਆਂ ਸਮਾਜ ਨੇ ਵੋਟਾਂ ਸਮੇਂ ਵਧ ਤੋਂ ਵਧ ਸਹਿਜੋਗ ਦਿੱਤਾ ਅਤੇ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਮੀਟਿੰਗ ਵਿੱਚ ਮਾਸਟਰ ਅਮਰਜੀਤ ਸਿੰਘ,ਹਰਜਿੰਦਰ ਸਿੰਘ ਚੌਹਾਨ ਸਾਦਿਕ ਨੇ ਪ੍ਰੈਸ ਨੂੰ ਬਿਆਨ ਦਿਦੇ ਹੋਇਆ ਦੱਸਿਆ ਕੇ ਜੇਕਰ ਸਮਾਜ ਦੇ ਵਰਕਰਾਂ ਨੂੰ ਇਸੇ ਤਰਾਂ ਹੀ ਅਣਗੌਲਿਆ ਗਿਆ ਤਾਂ ਪਾਰਟੀ ਨੂੰ ਆਉਣ ਵਾਲੇ ਸਮੇਂ ਵਿੱਚ ਖੁਮਿਆਜਾ ਭੁਗਤਣਾ ਪਵੇਗਾ ਸੋ ਇਹ ਫੈਸਲਾ ਵੀ ਕੀਤਾ ਗਿਆ ਕੇ ਹਲਕੇ ਦੇ MLA ਅਤੇ ਪਾਰਟੀ ਦੇ ਜਿਲ੍ਹਾ ਪ੍ਰਧਾਨ ਨੂੰ ਮਿਲਕੇ ਇਸ ਸਬੰਧ ਵਿੱਚ ਮੰਗ ਪੱਤਰ ਵੀ ਦਿੱਤਾ ਜਾਵੇਗਾ ਅਤੇ ਪਿੰਡ ਪੱਧਰ ਤੇ ਹਰ ਵਰਕਰ ਦੀ ਇਜੱਤ ਮਾਨ ਦਿੱਤਾ ਜਾਵੇ ਅਤੇ ਆਉਣ ਵਾਲੇ ਸਮੇਂ ਵਿੱਚ ਚੇਰਮੇਨਿਆ ਅਤੇ ਹੋਰ ਸਰਕਾਰੀ ਅਹੁਦਿਆਂ ਵਿੱਚ ਵੀ ਬਾਵਰੀਆਂ ਸਮਾਜ ਦੇ ਵਰਕਰਾਂ ਨੂੰ ਮਾਨ ਸਨਮਾਨ ਦਿੱਤਾ ਜਾਵੇ।
ਇਸ ਸਮੇਂ ਬੇਅੰਤ ਸਿੰਘ ਸਾਦਿਕ ,ਜਗਜੀਤ ਸਿੰਘ ਕਿਗਰਾ ਮੋਹਨਲਾਲ ਸਿੰਘ ਕਿੰਗਰਾ, ਸੁਖਦੇਵ ਸਿੰਘ ਚਨੀਆ, ਮੰਗਤੂ ਸਿੰਘ ਕਿਲ੍ਹਾ ਨੋ,ਸਰਬਣ ਸਿੰਘ ,ਸਾਧੂ ਵਾਲਾ ,ਜੀਤ ਸਿੰਘ ਮਾਨੀ ਵਾਲਾ,ਬਖਸੀਸ ਸਿੰਘ ਕਿਲ੍ਹਾ ਨੋ,ਸੰਤ ਸਿੰਘ ਸਾਦਿਕ, ਸਰਦਾਰਾਂ ਸਿੰਘ ਬੂਟਰ,ਸਰਬਣ ਸਿੰਘ ਮਚਾਕੀ, ਗੁਰਦੀਪ ਸਿੰਘ ਸੰਗਰਾਹੂਰ, ਬਲਦੇਵ ਸਿੰਘ,ਕੁਲਦੀਪ ਸਿੰਘ ਗੁਗੇਅਨਾ। ਹੋਰਨਾਂ ਤੂੰ ਇਲਾਵਾ ਵੱਖ ਵੱਖ ਪਿੰਡਾਂ ਵਿਚੋਂ ਬਾਵਰੀਆਂ ਸਮਾਜ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਮੀਟਿੰਗ ਪਾਉਚੇ।

Related posts

Breakning News – ਈਵੀਐਮ ਵਾਲੇ ਸਟਰੌਂਗ ਰੂਮ ਤੇ ਚੱਲੀ ਗੋਲੀ, ਇੰਸਪੈਕਟਰ ਦੀ ਮੌਤ

punjabdiary

Breaking- ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਅਤੇ ਹਰ ਦੋਸ਼ੀ ਨੂੰ ਮਿਲੇ ਸਖ਼ਤ ਸਜ਼ਾ- SGPC ਪ੍ਰਧਾਨ

punjabdiary

Breaking- ਭਗਵੰਤ ਮਾਨ ਨੇ ਇੰਡਸਟਰੀ ਲਈ ਬਿਜਲੀ 5 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਦੇਣ ਦਾ ਵਆਦਾ ਕੀਤਾ ਸੀ, ਹੁਣ ਬਿਜਲੀ ਦਰਾਂ ਵਿੱਚ ਵਾਧਾ ਕਰਨਾ ਧੋਖਾ ਹੈ – ਸੁਖਬੀਰ ਸਿੰਘ ਬਾਦਲ

punjabdiary

Leave a Comment