Breaking- ਆਸ਼ਾ ਵਰਕਰਾਂ ਤੇ ਆਸ਼ਾ ਫੇਸਿਲਏਟਰਾਂ ਦਾ ਦਸੰਬਰ ਮਹੀਨੇ ਦਾ ਮਾਣ ਭੱਤਾ ਤੁਰੰਤ ਦਿੱਤਾ ਜਾਵੇ
ਕੋਟਕਪੂਰਾ, 21 ਜਨਵਰੀ – (ਪੰਜਾਬ ਡਾਇਰੀ) ਆਲ ਇੰਡੀਆ ਆਸ਼ਾ ਵਰਕਰਜ ਤੇ ਆਸ਼ਾ ਫੇਸੀਲੇਟਰ ਯੂਨੀਅਨ ਪੰਜਾਬ। ( ਏਟਕ) ਦੇ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ, ਜ਼ਿਲਾ ਚੇਅਰਮੈਨ ਸਿੰਬਲਜੀਤ ਕੌਰ, ਚਰਨਜੀਤ ਕੌਰ ਲੰਭਵਾਲੀ, ਸ਼ਿੰਦਰਪਾਲ ਕੌਰ ਝਖੜਵਲਾ ਤੇ ਸੁਰਜੀਤ ਕੌਰ ਅਜਿਤ ਗਿੱਲ ਨੇ ਦੱਸਿਆ ਹੈ ਕਿ ਆਸ਼ਾ ਵਰਕਰਾਂ ਤੇ ਆਸ਼ਾ ਫੈਸਿਲੇਟਰ ਨੂੰ ਦਸੰਬਰ ਮਹੀਨੇ ਦਾ ਫਿਕਸਡ ਭੱਤਾ 2500 ਰੁਪਏ ਅਤੇ ਆਪਣੇ ਕੰਮ ਦੇ ਹਿਸਾਬ ਨਾਲ ਮਿਲਨ ਵਾਲਾ ਮਾਣ ਭੱਤਾ ਅਜੇ ਤਕ ਨਹੀਂ ਮਿਲਿਆ ।
ਇਸ ਮਾਣ ਭੱਤੇ ਦੀ ਪ੍ਰਾਪਤੀ ਲਈ ਅੱਜ ਮੁੱਢਲਾ ਸਿਹਤ ਕੇਂਦਰ ਬਾਜਾਖਾਨਾ ਅਧੀਨ ਕੰਮ ਕਰਦੀਆਂ ਆਸ਼ਾ ਵਰਕਰਾਂ ਨੇ ਸਥਾਨਕ ਸਿਵਲ ਹਸਪਤਾਲ ਵਿਖੇ ਇਕੱਠੇ ਹੋ ਕੇ ਸੀਨੀਅਰ ਮੈਡੀਕਲ ਅਫਸਰ ਹਰਿੰਦਰ ਸਿੰਘ ਗਾਂਧੀ ਨੂੰ ਮੰਗ ਪੱਤਰ ਦਿੱਤਾ । ਅਧਿਕਾਰੀ ਨੇ ਵਿਸ਼ਵਾਸ਼ ਦੁਆਇਆ ਕਿ ਜਲਦੀ ਹੀ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ। ਇਸ ਤੋਂ ਬਾਅਦ ਆਗੂਆਂ ਨੇ ਵੱਖਰੀ ਮੀਟਿੰਗ ਕਰਕੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ 1680 ਸੈਂਕਟਰ 22 ਬੀ, ਚੰਡੀਗੜ੍ਹ ਵੱਲੋਂ 29 ਜਨਵਰੀ ਨੂੰ ਸੰਗਰੂਰ ਵਿਖੇ ਹੋ ਰਹੀ ਸੂਬਾਈ ਰੈਲੀ ਤੇ ਮੁਜ਼ਾਹਰੇ ਵਿੱਚ ਭਰਵੀਂ ਸ਼ਮਲੀਆਤ ਕਰਨ ਦਾ ਫੈਸਲਾ ਕੀਤਾ । ਇਸ ਮੌਕੇ ਤੇ ਆਸ਼ਾ ਵਰਕਰ ਆਗੂ ਸੁਖਵਿੰਦਰ ਕੌਰ ਬਰਗਾੜੀ,ਕਲਵੰਤ ਕੌਰ ਪੰਜਗਰਾਈ,ਕੁਲਜੀਤ ਕੌਰ ਰਾਮੇਆਣਾ, ਵੀਰਪਾਲ ਕੌਰ ਡੋਡ, ਜਸਵਿੰਦਰ ਕੌਰ ਢਿੱਲਵਾ ਕਲਾ,ਗੁਰਮੀਤ ਕੌਰ ਕੋਹਰਵਾਲਾ ਤੇ ਕਿਰਨਜੀਤ ਕੌਰ ਬਹਿਬਲ ਕਲਾ ਆਦਿ ਸ਼ਾਮਲ ਸਨ ।