Image default
ਤਾਜਾ ਖਬਰਾਂ

Breaking- ਇਕ ਨਿਜੀ ਹਸਪਤਾਲ ਵਿਚ ਔਰਤ ਨੇ 4 ਬੱਚਿਆ ਨੂੰ ਜਨਮ ਦਿੱਤਾ, ਹਸਪਤਾਲ ਨੇ ਬਣਾਇਆ ਸਾਢੇ ਤਿੰਨ ਲੱਖ ਦਾ ਬਿੱਲ

Breaking- ਇਕ ਨਿਜੀ ਹਸਪਤਾਲ ਵਿਚ ਔਰਤ ਨੇ 4 ਬੱਚਿਆ ਨੂੰ ਜਨਮ ਦਿੱਤਾ, ਹਸਪਤਾਲ ਨੇ ਬਣਾਇਆ ਸਾਢੇ ਤਿੰਨ ਲੱਖ ਦਾ ਬਿੱਲ

ਮਲੇਰਕੋਟਲਾ, 21 ਸਤੰਬਰ – (ਬਾਬੂਸ਼ਾਹੀ ਨੈਟਵਰਕ) ਪਿੰਡ ਝੱਲ ਵਿਖੇ ਪਿਛਲੇ ਦਿਨੀਂ ਜਿਲ੍ਹਾ ਮਾਲੇਰਕੋਟਲਾ ਦੀ ਇਕ ਔਰਤ ਵਲੋਂ 4 ਬੱਚਿਆਂ ਨੂੰ ਜਨਮ ਦਿੱਤਾ ਗਿਆ , ਜਿਸ ਵਿਚ 2 ਲੜਕੀਆਂ 2 ਲੜਕੇ ਪੈਦਾ ਹੋਏ ਅਤੇ ਚਾਰੇ ਬੱਚੇ ਤੰਦਰੁਸਤ ਦੱਸੇ ਜਾ ਰਹੇ ਹਨ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੱਚਿਆਂ ਦੇ ਪਿਤਾ ਗੁਰਪ੍ਰੀਤ ਸਿੰਘ ਝੱਲ ਨੇ ਦੱਸਿਆ ਕਿ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਚ ਉਸਦੀ ਪਤਨੀ ਨੇ 4 ਬੱਚਿਆਂ ਨੂੰ ਜਨਮ ਦਿੱਤਾ ਪਰ ਜਣੇਪਾ ਸਮੇਂ ਤੋਂ ਪਹਿਲਾਂ ਹੋਣ ਕਾਰਨ ਚਾਰੇ ਬੱਚਿਆਂ ਨੂੰ ਲੁਧਿਆਣਾ ਦੇ ਇਕ ਹੋਰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ ।
ਜਿਥੇ ਸਿਰਫ 5 ਦਿਨਾਂ ਦਾ ਸਾਢੇ ਤਿੰਨ ਲੱਖ ਰੁਪਏ ਦਾ ਖਰਚਾ ਹਸਪਤਾਲ ਵਲੋਂ ਪਾਇਆ ਗਿਆ ਜੋ ਪਰਿਵਾਰ ਵਲੋਂ ਕਿਸੇ ਨਾ ਕਿਸੇ ਤਰ੍ਹਾਂ ਭਰਿਆ ਗਿਆ । ਉਹ ਮਾਲੇਰਕੋਟਲਾ ਦੀ ਇਕ ਨਿੱਜੀ ਫੈਕਟਰੀ ਵਿਚ ਮਜ਼ਦੂਰ ਵਜੋਂ ਕੰਮ ਕਰਦਾ ਹੈ ਅਤੇ ਉਸਦੀ ਸਾਰੇ ਸਾਲ ਦੀ ਤਨਖਾਹ ਵੀ ਇਕ ਲੱਖ ਰੁਪਏ ਤੋਂ ਪਾਰ ਨਹੀਂ ਹੁੰਦੀ ਜਦਕਿ ਹਸਪਤਾਲਾਂ ਵਿਚ ਲੱਖਾਂ ਰੁਪਏ ਖ਼ਰਚ ਹੋ ਰਹੇ ਹਨ । ਹੁਣ ਬੱਚਿਆਂ ਨੂੰ ਲੁਧਿਆਣਾ ਦੇ ਕਿਸੇ ਹੋਰ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ , ਜਿਥੇ ਇਕ ਮਹੀਨੇ ਦੇ ਕਰੀਬ ਉਨ੍ਹਾਂ ਨੂੰ ਰੱਖਿਆ ਜਾਵੇਗਾ । ਉਨ੍ਹਾਂ ਦੀ ਮਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ । ਪਰਿਵਾਰ ਵਲੋਂ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਮੱਦਦ ਦੀ ਗੁਹਾਰ ਲਗਾਈ ਗਈ ਹੈ ।

Related posts

Breaking News: ਕੋਰੋਨਾ ਦੇ ਕੇਸ ਵਧੇ, ਮਾਸਕ ਨਾ ਪਾਉਣ ‘ਤੇ ਹੋਵੇਗਾ ਜੁਰਮਾਨਾ

punjabdiary

Breaking News-ਪੰਜਾਬ ਸਰਕਾਰ ਦੀ ਨਵੀਂ ਯੋਜਨਾ; ਹੁਣ ਘਰ ਬੈਠਿਆਂ ਹੀ ਲੋਕ ਕਰਵਾ ਸਕਦੇ ਨੇ ਆਪਣੀਆਂ ਮੁਸ਼ਕਿਲਾਂ ਹੱਲ

punjabdiary

Breaking- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ।

punjabdiary

Leave a Comment