Image default
ਤਾਜਾ ਖਬਰਾਂ

Breaking- ਇਕ ਬਸ ਦੂਸਰੀ ਬੱਸ ਨੂੰ ਬਚਾਉਂਦੀ ਹੋਈ ਹਾਦਸਾਗ੍ਰਸਤ, ਬੱਸ ਵਿਚ 45 ਦੇ ਕਰੀਬ ਸਵਾਰੀਆਂ ਸਨ

Breaking- ਇਕ ਬਸ ਦੂਸਰੀ ਬੱਸ ਨੂੰ ਬਚਾਉਂਦੀ ਹੋਈ ਹਾਦਸਾਗ੍ਰਸਤ, ਬੱਸ ਵਿਚ 45 ਦੇ ਕਰੀਬ ਸਵਾਰੀਆਂ ਸਨ

ਗੁਰਦਾਸਪੁਰ, 14 ਨਵੰਬਰ – (ਬਾਬੂਸ਼ਾਹੀ ਨੈਟਵਰਕ) ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਸਿੱਧਵਾਂ ਮੋੜ ਤੇ ਇਕ ਨਿਜੀ ਕੰਪਨੀ ਦੀ ਬੱਸ ਸਕੂਲ਼ ਬੱਸ ਨੂੰ ਬਚਾਉਂਦੇ ਸਮੇਂ ਸੰਤੁਲਨ ਵਿਗੜਨ ਕਰਕੇ ਹੋਈ ਹਾਦਸਾ ਗ੍ਰਸਤ ਹੋ ਗਈ ਅਤੇ ਸੜਕ ਕਿਨਾਰੇ ਪਲਟ ਗਈ। ਬੱਸ ਵਿੱਚ 45 ਦੇ ਕਰੀਬ ਸਵਾਰੀਆਂ ਬੈਠੀਆਂ ਸਨ ਪਰ ਗਰੀਬ ਤੇ ਰਹੀ ਕਿ ਇਹ ਸਵਾਰੀਆਂ ਬਾਲ ਬਾਲ ਬੱਚ ਗਈਆਂ। ਇਨ੍ਹਾਂ ਵਿੱਚੋ 3 ਸਵਾਰੀਆਂ ਦੇ ਜਖਮੀ ਹੋਂਣ ਦੀ ਖਬਰ ਹੈ। ਹਾਦਸੇ ਵਾਲੀ ਜਗ੍ਹਾ ਤੇ ਮੌਕੇ ਤੇ ਪਹੁੰਚੇ ਸਿਹਤ ਅਧਿਕਾਰੀਆਂ ਅਤੇ ਪੰਜਾਬ ਪੁਲਿਸ ਦੇ ਅਧਿਕਰੀਆਂ ਨੇ ਜਖਮੀਆਂ ਨੂੰ ਸਿਵਿਲ ਹਸਪਤਾਲ ਗੁਰਦਾਸਪੁਰ ਪਹੁੰਚਾਇਆ ਜਿੱਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ।
ਮੌਕੇ ਤੇ ਪਹੁੰਚੇ ਸਿਹਤ ਵਿਭਾਗ ਦੇ ਅਧਿਕਾਰੀ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਰੌਮੀ ਰਾਜਾ ਮਹਾਰਾਜਨ ਅਤੇ ਪੰਜਾਬ ਪੁਲੀਸ ਦੇ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਪ੍ਰਾਈਵੇਟ ਬੱਸ ਜੌ ਤਲਵਾੜੇ ਤੋ ਅਮ੍ਰਿਤਸਰ ਜਾ ਰਹੀਂ ਸੀ , ਸਿੱਧਵਾਂ ਮੋੜ ਤੇ ਹਾਦਸਾ ਗ੍ਰਸਤ ਹੋਈ ਹੈ। ਸੂਚਨਾ ਮਿਲਦੇ ਹੀ ਉਹ ਘਟਨਾ ਵਾਲੀ ਥਾਂ ਤੇ ਪਹੁੰਚ ਗਏ ਅਤੇ ਤੁਰੰਤ ਜ਼ਖ਼ਮੀਆਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਪਹੁੰਚਾ ਦਿੱਤਾ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੌਰਾਨ 3 ਸਵਾਰੀਆਂ ਜ਼ਖ਼ਮੀ ਹੋਈਆਂ ਹਨ ਜਿਨ੍ਹਾਂ ਵਿਚੋਂ ਦੋ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਇੱਕ ਮਹਿਲਾ ਨੂੰ ਜ਼ਿਆਦਾ ਸੱਟ ਲੱਗੀ ਹੈ ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਸ ਡਰਾਈਵਰ ਦੇ ਦੱਸਣ ਮੁਤਾਬਕ ਇਹ ਹਾਦਸਾ ਇਕ ਸਕੂਲੀ ਬੱਸ ਨੂੰ ਬਚਾਉਂਦੇ ਸਮੇਂ ਹੋਇਆ ਹੈ ਅਤੇ ਹੁਣ ਮੌਕੇ ਤੇ ਇੱਕ ਦੂਸਰੀ ਪ੍ਰਾਈਵੇਟ ਬੱਸ ਨੂੰ ਮੰਗਵਾ ਕੇ ਬਾਕੀ ਸਵਾਰੀਆਂ ਨੂੰ ਅੰਮ੍ਰਿਤਸਰ ਆਪਣੀ ਮੰਜ਼ਿਲ ਤੇ ਭੇਜ ਦਿੱਤਾ ਗਿਆ ਹੈ।

Related posts

Breaking- ਵੱਡੀ ਖ਼ਬਰ – ਹੁਣ LKG ਤੋਂ UKG ਤੱਕ ਦੀਆਂ ਕਲਾਸਾਂ ਦੇ ਨੰਨ੍ਹੇ-ਮੁੰਨੇ ਬੱਚਿਆਂ ਨੂੰ ਵਰਦੀ ਦੇਵੇਗੀ ਮਾਨ ਸਰਕਾਰ – ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ

punjabdiary

ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਪੁਲਿਸ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਕੀਤੀ ਕਾਰਵਾਈ, 874 FIR ਅਤੇ 10.55 ਲੱਖ ਰੁਪਏ ਦਾ ਜੁਰਮਾਨਾ

Balwinder hali

Breaking- ਉਦਯੋਗਪਤੀ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਚੜਿਆ ਪੁਲਿਸ ਦੇ ਹੱਥੀ

punjabdiary

Leave a Comment