Image default
About us ਤਾਜਾ ਖਬਰਾਂ

Breaking- ਇਕ ਸੈਂਟਰ ਚਲਾਉਣ ਵਾਲੇ ਵਿਅਕਤੀ ਤੋਂ NIA ਨੇ ਵਧੇਰੇ ਮਾਤਰਾ ਰਾਸ਼ੀ ਬਰਾਮਦ ਹੋਈ ਅਤੇ ਹੋਰ ਵੀ ਦਸਤਾਵੇਜ ਹੱਥ ਲੱਗੇ ਹਨ ਫੜਿਆ ਇੱਕ ਕਰੋੜ ਤੋਂ ਉਪਰ ਨਗਦ ਕੈਸ਼

Breaking- ਇਕ ਸੈਂਟਰ ਚਲਾਉਣ ਵਾਲੇ ਵਿਅਕਤੀ ਤੋਂ NIA ਨੇ ਵਧੇਰੇ ਮਾਤਰਾ ਰਾਸ਼ੀ ਬਰਾਮਦ ਹੋਈ ਅਤੇ ਹੋਰ ਵੀ ਦਸਤਾਵੇਜ ਹੱਥ ਲੱਗੇ ਹਨ ਫੜਿਆ ਇੱਕ ਕਰੋੜ ਤੋਂ ਉਪਰ ਨਗਦ ਕੈਸ਼

21 ਅਕਤੂਬਰ – ਪੰਜਾਬ ਵਿੱਚ ਪਿਛਲੇ ਸਮੇਂ ਤੋਂ ਐਨ ਆਈ ਏ ਲਗਾਤਾਰ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਕਾਰਵਾਈਆਂ ਕਰ ਰਹੀ ਹੈ। ਕੁੱਝ ਸਮਾਂ ਪਹਿਲਾਂ ਅਫਗਾਨਿਸਤਾਨ ਤੋਂ ਅਪ੍ਰੈਲ 2022 ਵਿਚ ਮੁਲਠੀ ਦੀ ਆੜ੍ਹ ਵਿਚ ਸਪਲਾਈ ਕੀਤੀ ਗਈ 700 ਕਰੋੜ ਰੁਪਏ ਦੀ ਹੈਰੋਇਨ ਮਾਮਲੇ ਵਿਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਵੀਰਵਾਰ ਨੂੰ ਤਰਨਤਾਰਨ ਵਿਚ ਦੋ ਥਾਵਾਂ ‘ਤੇ ਛਾਪੇਮਾਰੀ ਕੀਤੀ। ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਵਿਚ ਆਈਲੈਟਸ ਤੇ ਟੂਰ ਐਂਡ ਟ੍ਰੈਵਲ ਦਾ ਕੰਮ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਤੇ ਆਫਿਸ ਦੇ ਘਰ ਤੋਂ 1.27 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ। ਇੰਨਾ ਹੀ ਨਹੀਂ ਕੁਝ ਜ਼ਰੂਰੀ ਕਾਗਜ਼ਾਤ ਤੇ ਡਿਜੀਟਲ ਡਿਵਾਈਸ ਵੀ ਜ਼ਬਤ ਕੀਤੇ ਗਏ ਹਨ।
ਇਸ ਮਾਮਲੇ ਵਿਚ ਪਹਿਲਾਂ ਤੋਂ ਹੀ ਸ਼੍ਰੀ ਬਾਲਾ ਜੀ ਟ੍ਰੇਡਿੰਗ ਕੰਪਨੀ ਦੇ ਵਿਪਨ ਮਿੱਤਲ, ਨਵੀਂ ਦਿੱਲੀ ਦੇ ਰਜਾ ਹੈਦਰ ਜੈਦੀ ਤੇ ਆਸਿਫ ਅਬਦੁੱਲਾ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਜਾਂਚ ਵਿਚ ਤਰਨਤਾਰਨ ਵਿਚ ਕਸਬਾ ਚੋਹਲਾ ਸਾਹਿਬ ਦੇ ਪਿੰਡ ਕਰਮੂਵਾਲਾ ਵਿਚ ਰਹਿਣ ਵਾਲਾ ਅੰਮ੍ਰਿਤਪਾਲ ਸਿੰਘ ਦੀ ਸ਼ਮੂਲੀਅਤ ਵੀ ਸਾਹਮਣੇ ਆਈ। ਦੋਸ਼ੀ ਰਜੀ ਹੈਦਰ ਤੇ ਅੰਮ੍ਰਿਤਪਾਲ ਵਿਚ ਕਈ ਪੈਸਿਆਂ ਦੀ ਟ੍ਰਾਂਜੈਕਸ਼ਨ ਹੋਈ ਸੀ, ਜੋ NIA ਦੇ ਹੱਥ ਚੜ੍ਹ ਗਈ ਜਿਸ ਦੇ ਬਾਅਦ ਐੱਨਆਈਏ ਨੇ ਤਰਨਤਾਰਨ ਦਾ ਰੁਖ਼ ਕੀਤਾ।
ਜਾਣਕਾਰੀ ਅਨੁਸਾਰ ਕਸਟਮ ਵਿਭਾਗ ਨੇ ਅਪ੍ਰੈਲ 2022 ਵਿਚ ਅਫਗਾਨਿਸਤਾਨ ਤੋਂ ਮੁਲਠੀ ਦੀ ਆੜ੍ਹ ਵਿਚ ਸਪਲਾਈ ਕੀਤੀ ਗਈ 700 ਕਰੋੜ ਦੀ ਹੈਰੋਇਨ ਕਸਟਮ ਵਿਭਾਗ ਨੇ ਅਟਾਰੀ ਬਾਰਡਰ ‘ਤੇ ਬਰਾਮਦ ਕੀਤਾ ਸੀ। ਬਰਾਮਦ 102 ਕਿਲੋ ਹੈਰੋਇਨ ਮੁਲਠੀ ਦੀ 340 ਬੋਰੀਆਂ ਵਿਚ ਭਰ ਕੇ ਭੇਜੀ ਸੀ। ਐਕਸਰੇ ਦੇ ਬਾਅਦ ਸਾਰੀਆਂ ਬੋਰੀਆਂ ਦੀ ਜਾਂਚ ਕੀਤੀ ਗਈ ਤੇ ਸਾਰਿਆਂ ਤੋਂ ਕੁੱਲ 485 ਵੂਡਨ ਬਲਾਕ ਬਰਾਮ ਇਹ ਖੇਪ ਅਫਗਾਨਿਸਤਾਨ ਦੇ ਮਜਾਰ-ਏ-ਸ਼ਰੀਫ ਸ਼ਹਿਰ ਦੀ ਅਮੇਲ ਨਾਜਿਰ ਕੰਪਨੀ ਨੇ ਚੈੱਕਪੋਸਟ ‘ਤੇ 340 ਬੋਰੀਆਂ ਵਿਚ ਮੁਲੱਠੀ ਦੀ ਸਪਲਾਈ ਭੇਜੀ ਸੀ। ਇਹ ਖੇਪ ਟਰਾਂਸੋਪਰਟ ਖੇਬਰ ਏਜੰਸੀ ਦੇ ਸ਼ਿਨਵਾਰੀ ਕੋਟਲਾ ਦੇ ਰਹਿਣ ਵਾਲੇ ਕਾਯੂਮ ਉਲਾ ਨੇ ਇਥੇ ਪਹੁੰਚਾਈ ਸੀ। ਕਸਟਮ ਵਿਭਾਗ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਪਰ 30 ਜੁਲਾਈ 2022 ਨੂੰ ਐੱਨਆਈਏ ਨੇ ਇਸ ਜਾਂਚ ਨੂੰ ਆਪਣੇ ਹੱਥਾਂ ਵਿਚ ਲੈ ਲਿਆ।ਦ ਹੋਏ। ਇਸ ਹੈਰੋਇਨ ਦੀ ਜਾਂਚ ਕਰਨ ਵਿਚ 24 ਘੰਟੇ ਤੋਂ ਵਧ ਦਾ ਸਮਾਂ ਲੱਗ ਗਿਆ ਸੀ।

Related posts

ਪੂਰੇ ਪੰਜਾਬ ‘ਚ ਲੱਗਣਗੇ ਬਿਜਲੀ ਦੇ ਕੱਟ, ਪਾਵਰਕਾਮ ਦੇ ਹੱਥ ਹੋਏ ਖੜ੍ਹੇ

punjabdiary

Breaking- ਸਫ਼ਾਈ ਕਰਮਚਾਰੀਆਂ ਨੇ ਘੰਟਾ ਘਰ ਚੌਕ ‘ਤੇ ਕੀਤਾ ਚੱਕਾ ਜਾਮ

punjabdiary

Breaking- ਫਲਾਈਟ ਦੇ ਇੰਜਣ ਨੂੰ ਭਿਆਨਕ ਅੱਗ, ਇਹ ਹਾਦਸਾ ਫਲਾਈਟ ਦੇ ਟੇਕ-ਆਫ ਕਰਦੇ ਵਕਤ ਹੋਇਆ

punjabdiary

Leave a Comment