Breaking- ਈ ਓ ਦੇ ਦਫਤਰ ਮੂਹਰੇ, ਕਾਂਗਰਸ ਤੇ ਅਕਾਲੀ ਕੌਂਸਲਰਾਂ ਵੱਲੋਂ ਧਰਨਾ
ਖੰਨਾ, 13 ਸਤੰਬਰ – (ਬਾਬੂਸ਼ਾਹੀ ਨੈਟਵਰਕ) ਖੰਨਾ ‘ਚ ਇੱਕ ਦਿਨ ਪਹਿਲਾਂ ਹੀ ਕਾਂਗਰਸ ਅਤੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਦੋ ਕੌਂਸਲਰਾਂ ਖਿਲਾਫ ਧੱਕੇਸ਼ਾਹੀ ਦੇ ਦੋਸ਼ ਲੱਗੇ ਹਨ।
ਇਸਦੇ ਵਿਰੋਧ ‘ਚ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਕੌਂਸਲਰਾਂ ਨੇ ਇਕੱਠੇ ਹੋ ਕੇ ਈਓ ਦੇ ਦਫ਼ਤਰ ਬਾਹਰ ਧਰਨਾ ਲਾਇਆ। ਸੱਤਾ ਧਿਰ ਦੇ ਖਿਲਾਫ ਸਾਰੀਆਂ ਪਾਰਟੀਆਂ ਦੇ ਕੌਂਸਲਰ ਇਕੱਠੇ ਹੋਏ। ਉਹਨਾਂ ਦਾ ਦੋਸ਼ ਹੈ ਕਿ ਈਓ ਨੇ ਸਿਆਸੀ ਦਬਾਅ ਅਧੀਨ ਹੁਕਮ ਜਾਰੀ ਕੀਤਾ ਕਿ ਆਪ ਕੌਂਸਲਰਾਂ ਨੂੰ ਵੱਖਰਾ ਕਮਰਾ ਅਲਾਟ ਕੀਤਾ ਜਾਵੇ। ਧਰਨੇ ਦੌਰਾਨ ਬਚਾਅ ਲਈ ਪੁੱਜੇ ਪੁਲਿਸ ਅਧਿਕਾਰੀਆਂ ਨਾਲ ਹੀ ਕੌਂਸਲਰਾਂ ਦੀ ਬਹਿਸ ਹੋਈ।
ਖੰਨਾ ਨਗਰ ਕੌਂਸਲ ‘ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਕਾਂਗਰਸ ਸ਼ਾਸਤ ਪ੍ਰਧਾਨ ਦੇ ਕਮਰੇ ਦੇ ਨਾਲ ਇੱਕ ਕਮਰਾ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਲਈ ਖਾਲੀ ਕੀਤਾ ਜਾਣ ਲੱਗਾ।