Breaking- ਉਦਯੋਗਪਤੀ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਚੜਿਆ ਪੁਲਿਸ ਦੇ ਹੱਥੀ
ਕੋਟਕਪੂਰਾ, 16 ਅਗਸਤ – (ਬਾਬੂਸ਼ਾਹੀ ਨੈਟਵਰਕ) ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ 56 ਸਾਲਾ ਜੌਹਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁੰਬਈ ਪੁਲਿਸ ਨੇ ਕਿਹਾ ਕਿ ਦੋਸ਼ੀ ਨੇ ਦੋ ਘੰਟਿਆਂ ਦੇ ਅੰਦਰ ਅੱਠ ਧਮਕੀ ਭਰੀਆਂ ਕਾਲਾਂ ਕੀਤੀਆਂ ਸਨ। ਪੁਲਿਸ ਨੇ ਮੁਲਜ਼ਮ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਫੜੇ ਗਏ ਦੋਸ਼ੀ ਦੀ ਪਛਾਣ ਵਿਸ਼ਨੂੰ ਭੌਮਿਕ ਵਜੋਂ ਹੋਈ ਹੈ। ਪਰ ਸ਼ੱਕੀ ਵਿਅਕਤੀ ਨੇ ਕਾਲ ਕਰਦੇ ਸਮੇਂ ਆਪਣਾ ਨਾਂ ਅਫਜ਼ਲ ਦੱਸਿਆ ਸੀ।
ਸਨਅਤਕਾਰ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੋਮਵਾਰ, 15 ਅਗਸਤ ਨੂੰ ਕਈ ਧਮਕੀ ਭਰੇ ਫੋਨ ਆਏ। ਸਵੇਰੇ ਕਰੀਬ 10.30 ਵਜੇ ਰਿਲਾਇੰਸ ਫਾਊਂਡੇਸ਼ਨ ਦੇ ਹਰਕਿਸ਼ਨਦਾਸ ਹਸਪਤਾਲ ਦੇ ਨੰਬਰ ‘ਤੇ ਕਾਲ ਆਈ ਸੀ। ਅਧਿਕਾਰੀ ਨੇ ਦੱਸਿਆ ਕਿ ਭੌਮਿਕ ਨੇ ਸਵੇਰੇ ਕਰੀਬ 10.30 ਵਜੇ ਗਿਰਗਾਓਂ ਸਥਿਤ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਦੇ ਲੈਂਡਲਾਈਨ ਨੰਬਰ ‘ਤੇ 8 ਤੋਂ 9 ਵਾਰ ਕਾਲ ਕੀਤੀ ਅਤੇ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ। ਉਸ ਨੇ ਅਪਸ਼ਬਦ ਵੀ ਕਹੇ। ਪੁਲਸ ਨੇ ਦੱਸਿਆ ਕਿ 56 ਸਾਲਾ ਭੌਮਿਕ ਨੇ ਇਕ ਵਾਰ ਧਮਕੀ ਭਰੀ ਫੋਨ ਕਾਲ ‘ਚ ਧੀਬੂਭਾਈ ਅੰਬਾਨੀ ਦਾ ਨਾਂ ਵੀ ਲਿਆ ਸੀ।