Image default
ਤਾਜਾ ਖਬਰਾਂ

Breaking- ਉਪ ਮੰਡਲ ਦੇ ਏ.ਏ.ਈ ਦਲਜੀਤ ਸਿੰਘ ਨੂੰ ਕੀਤਾ ਮੁਅੱਤਲ, ਰਿਸ਼ਵਤ ਲੈਣ ਦਾ ਮਾਮਲਾ

Breaking- ਉਪ ਮੰਡਲ ਦੇ ਏ.ਏ.ਈ ਦਲਜੀਤ ਸਿੰਘ ਨੂੰ ਕੀਤਾ ਮੁਅੱਤਲ, ਰਿਸ਼ਵਤ ਲੈਣ ਦਾ ਮਾਮਲਾ

ਬਠਿੰਡਾ‌, 2 ਸਤੰਬਰ – (ਬਾਬੂਸ਼ਾਹੀ ਨੈਟਵਰਕ) ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਦੇ ਵਿਰੁੱਧ ਜ਼ੀਰੋ ਟੌਲਰੈਂਸ ਨੀਤੀ ਤਹਿਤ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਹੇਠ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿਜਲੀ ਦੇ ਦੋ ਕੁਨੈਕਸ਼ਨਾਂ ਲਈ ਇੱਕ ਲੱਖ 40 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਵਾਲੇ ਵੰਡ ਮੰਡਲ ਸ਼ਹਿਰੀ ਮੋਗਾ ਅਧੀਨ ਉਪ ਮੰਡਲ ਕੋਟ ਈਸੇ ਖਾਂ, ਏ.ਏ.ਈ ਦਲਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਕੀਤੀ ਜਾਂਚ ਦੌਰਾਨ ਕਰਮਚਾਰੀ ਦੋਸ਼ੀ ਪਾਇਆ ਗਿਆ ਅਤੇ ਇਹ ਕਾਰਵਾਈ ਕੀਤੀ ਗਈ।
ਪੀਐੱਸਪੀਸੀਐਲ ਬਠਿੰਡਾ ਪੱਛਮੀ ਜ਼ੋਨ ਦੇ ਚੀਫ ਇੰਜੀਨੀਅਰ ਇੰਜ. ਪੁਨਰਦੀਪ ਸਿੰਘ ਬਰਾੜ ਨੇ ਦੱਸਿਆ ਕਿ ਦੋਸ਼ੀ ਕਰਮਚਾਰੀ ਵੱਲੋਂ ਨਿਤਿਨ ਤਨੇਜਾ ਪਾਸੋਂ ਅਪਲਾਈ ਕੀਤੇ ਗਏ 2 ਐੱਲ.ਐੱਸ ਕੁਨੈਕਸ਼ਨਾਂ ਸਬੰਧੀ ਰਿਸ਼ਵਤ ਲੈਣ ਬਾਰੇ ਗੁਪਤ ਸੂਚਨਾ ਮਿਲੀ ਸੀ। ਜਿਸ ਸੰਬੰਧੀ ਕੀਤੀ ਗਈ ਪੜਤਾਲ ਦੌਰਾਨ ਅਤੇ ਬਿਨੈਕਾਰ ਵਲੋਂ ਦਿੱਤੀ ਗਏ ਸ਼ਿਕਾਇਤ ਦੇ ਆਧਾਰ ਤੇ ਕਰਮਚਾਰੀ ਦੋਸ਼ੀ ਪਾਇਆ ਗਿਆ।
ਉਨ੍ਹਾਂ ਦੱਸਿਆ ਕਿ ਅਜਿਹਾ ਕਰਕੇ ਦੋਸ਼ੀ ਕਰਮਚਾਰੀ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਅਤੇ ਉਸਨੂੰ ਪੰਜਾਬ ਰਾਜ ਬਿਜਲੀ ਬੋਰਡ (ਹੁਣ ਪੀਐੱਸਪੀਸੀਐੱਲ) ਦੀ (ਸਜ਼ਾ ਅਤੇ ਅਪੀਲ) ਰੈਗੂਲੇਸ਼ਨ 1971 ਦੇ ਰੈਗੂਲੇਸ਼ਨ 4 (1) ਤਹਿਤ ਤੁਰੰਤ ਪ੍ਰਭਾਵ ਤੋਂ ਮੁਅੱਤਲ ਕੀਤਾ ਗਿਆ ਮੁਅੱਤਲੀ ਸਮੇਂ ਦੌਰਾਨ ਕਰਮਚਾਰੀ ਦਾ ਹੈੱਡ ਕੁਆਰਟਰ ਵੰਡ ਹਲਕਾ ਫਿਰੋਜ਼ਪੁਰ ਦੇ ਦਫਤਰ ਵਿਖੇ ਫਿਕਸ ਕੀਤਾ ਗਿਆ ਹੈ।

Related posts

‘ਆਪ’ ‘ਚ ਟਿਕਟ ਨੂੰ ਲੈ ਕੇ ਝੜਪ; ਜ਼ਿਲ੍ਹਾ ਪ੍ਰਧਾਨ ਨੇ ਦਿੱਤਾ 24 ਘੰਟਿਆਂ ਦਾ ਅਲਟੀਮੇਟਮ

Balwinder hali

ਹੁੰਮਸ ਭਰੀ ਗਰਮੀ ਤੋਂ ਮਿਲੇਗੀ ਰਾਹਤ, 18 ਜ਼ਿਲ੍ਹਿਆਂ ‘ਚ ਮੀਂਹ ਦਾ ਯੈਲੋ ਅਲਰਟ, ਇੱਥੇ 10 ਵਜੇ ਤੱਕ ਪਵੇਗਾ ਭਾਰੀ ਮੀਂਹ

punjabdiary

20 ਅਪ੍ਰੈਲ ਨੂੰ ਲੱਗੇਗੀ ਜਿਲ੍ਹਾ ਪੱਧਰੀ ਪੈਨਸ਼ਨ ਅਦਾਲਤ

punjabdiary

Leave a Comment