Breaking- ਐਨ.ਜੀ.ਟੀ. ਦੇ ਹੁਕਮਾਂ ਦੀ ਪਾਲਣਾ ਨੂੰ ਬਣਾਇਆ ਜਾਵੇ ਯਕੀਨੀ – ਡਿਪਟੀ ਕਮਿਸ਼ਨਰ
ਜਿਲ੍ਹਾਂ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਜ਼ਿਲ੍ਹਾ ਵਾਤਾਵਰਨ ਕਮੇਟੀ ਦੀ ਰੀਵਿਊ ਮੀਟਿੰਗ
ਫਰੀਦਕੋਟ, 18 ਜਨਵਰੀ – (ਪੰਜਾਬ ਡਾਇਰੀ) ਜਿਲ੍ਹਾ ਵਾਤਾਵਰਨ ਕਮੇਟੀ ਦੀ ਰੀਵਿਊ ਮੀਟਿੰਗ ਮੀਟਿੰਗ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ. ਰਾਜਪਾਲ ਸਿੰਘ ਤੋਂ ਇਲਾਵਾ ਨਗਰ ਕੌਂਸਲ ਦੇ ਈ.ਓਜ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਸ੍ਰੀ ਗੁਨੀਤ ਸੇਠੀ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਕਿਹਾ ਕਿ ਐਨ.ਜੀ.ਟੀ ਦੇ ਹੁਕਮਾਂ ਅਨੁਸਾਰ ਜ਼ਿਲੇ ਵਿਚ ਵਾਤਾਵਰਨ ਦੀ ਸੰਭਾਲ ਲਈ ਵਾਤਾਵਰਨ ਪਲਾਨ ਨੂੰ ਲਾਗੂ ਕਰਨ ਵਿਚ ਕਿਸੇ ਤਰਾਂ ਦੀ ਕੁਤਾਹੀ ਨਾ ਕੀਤੀ ਜਾਵੇ। ਉਨ੍ਹਾਂ ਵਾਤਾਵਰਣ ਨਾਲ ਜੁੜੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਵਾਤਾਵਰਨ ਪਲਾਨ ਅਨੁਸਾਰ ਕੂੜਾ ਪ੍ਰਬੰਧਨ, ਕੰਪੋਸਟ ਪਿਟ, ਸੀਵਰੇਜ, ਬਰਸਾਤੀ ਪਾਣੀ ਦੀ ਨਿਕਾਸੀ, ਮਕੈਨੀਕਲ ਸਵੀਪਿੰਗ,ਕੂੜਾ ਡੰਪਾਂ ਵਾਲੀਆਂ ਥਾਵਾਂ ਤੇ ਸੀ.ਸੀ.ਟੀ.ਵੀ ਕੈਮਰੇ, ਗਰੀਨ ਬੈਲਟ ਦਾ ਨਿਰਮਾਣ, ਪਲਾਸਟਿਕ ਵੈਸਟ ਮੈਨੇਜਮੈਂਟ, ਇੱਕ ਵਾਰ ਵਰਤੇ ਜਾਣ ਵਾਲਾ ਪਲਾਸਟਿਕ ਤੇ ਬੈਨ, ਸੀ ਐਂਡ ਡੀ ਵੈਸਟ, ਬਾਇਓ ਮੈਡੀਕਲ ਵੈਸਟ, ਏਅਰ ਕੁਆਇਲਟੀ ਚੈਕਿੰਗ, ਵਾਟਰ ਕੁਆਇਲਟੀ ਚੈਕਿੰਗ, ਈ ਵੈਸਟ ਆਦਿ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦੇਣ, ਰਾਸ਼ਟਰੀ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ।
ਉਨ੍ਹਾਂ ਇਹ ਵੀ ਆਦੇਸ਼ ਦਿੱਤੇ ਕਿ ਸ਼ਹਿਰਾਂ ਦੀ ਤਰ੍ਹਾਂ ਪਿੰਡਾਂ ਵਿੱਚ ਵੀ ਗਿੱਲੇ ਸੁੱਕੇ ਕੂੜੇ, ਪਾਣੀ ਦੀ ਨਿਕਾਸੀ, ਛੱਪੜਾਂ ਦੀ ਸਫ਼ਾਈ ਨਾਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।
ਉਨ੍ਹਾਂ ਹਦਾਇਤ ਕੀਤੀ ਕਿ ਵਾਤਾਵਰਨ ਪਲਾਨ ਅਨੁਸਾਰ ਤੈਅ ਟੀਚਿਆ ਨੂੰ ਸਮਾਂ ਹੱਦ ਅੰਦਰ ਪੂਰਾ ਕੀਤਾ ਜਾਵੇ ਅਤੇ ਹਰੇਕ ਵਿਭਾਗ ਵਾਤਾਵਰਨ ਪ੍ਰਤੀ ਜਿੰਮੇਵਾਰੀ ਸਮਝੇ ਤਾਂ ਜ਼ੋ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਚੰਗਾ ਚੌਗਿਰਦਾ ਛੱਡ ਕੇ ਜਾਈਏ।ਉਨ੍ਹਾਂ ਨੇ ਨਗਰ ਕੌਂਸਲਾਂ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸੁੱਕੇ ਅਤੇ ਗਿੱਲੇ ਕੁੜੇ ਦਾ ਵਰਗੀਕਰਨ ਕਰਕੇ ਸਹੀ ਤਰੀਕੇ ਨਾਲ ਇਸਦਾ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਈ ਵੇਸਟ ਮੈਨੇਜਮੈਂਟ ਦੇ ਲਈ ਇੱਕ ਵਿਸ਼ੇਸ਼ ਦਿਨ ਨਿਸਚਿਤ ਕੀਤਾ ਜਾਵੇ। ਇਸ ਦਿਨ ਸਮੂਹ ਵਿਭਾਗ ਆਪਣੇ ਦਫਤਰਾਂ ਵਿੱਚ ਪਏ ਇਲੈਕਟ੍ਰੋਨਿਕ ਵੇਸਟ ਇੱਕਠਾ ਕਰਕੇ ਜਮ੍ਹਾਂ ਕਰਵਾਉਣ ਤਾਂ ਜੋ ਇਸ ਦਾ ਸੁਚੱਜੇ ਤਰੀਕੇ ਦੇ ਨਾਲ ਨਿਪਟਾਰਾ ਕੀਤਾ ਜਾ ਸਕੇ। ਇਸ ਦੌਰਾਨ ਉਨ੍ਹਾਂ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਐਨ.ਜੀ.ਟੀ. ਦੇ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਸਬੰਧੀ ਨਿਰਦੇਸ਼ ਦਿੱਤੇ।
ਇਸ ਮੌਕੇ ਅਮਨਦੀਪ ਸਿੰਘ ਏ.ਈ.ਈ. ਪੰਜਾਬ ਪਲਿਊਸ਼ਨ ਕੰਟਰੋਲ ਬੋਰਡ, ਮਹੇਸ਼ ਗਰਗ ਐਕਸੀਅਨ, ਡਾ. ਸ਼ਮੀਮ ਮੌਂਗਾ, ਡਾ. ਧੀਰ ਗੁਪਤਾ ਜਿਲ੍ਹਾ ਮੈਡੀਕਲ ਅਫਸਰ, ਈ.ਓ. ਸ੍ਰੀ ਅਮਰਿੰਦਰ ਸਿੰਘ, ਸ੍ਰੀ ਲਖਵਿੰਦਰ ਸਿੰਘ ਏ.ਡੀ.ਓ, ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀ ਪਵਨ ਕੁਮਾਰ, ਸ੍ਰੀ ਮੁਕੇਸ਼ ਅਗਰਵਾਲ ਐਸ.ਡੀ.ਓ ਵਾਟਰ ਸਪਲਾਈ, ਸ੍ਰੀ ਜਗਸੀਰ ਸਿੰਘ ਐਸ.ਡੀ.ਓ ਡਰੇਨਜ਼, ਸ੍ਰੀ ਪ੍ਰਵੇਸ਼ ਰਿਹਾਨ ਇੰਸਪੈਕਟਰ ਫੂਡ ਸਪਲਾਈ, ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।