Image default
ਤਾਜਾ ਖਬਰਾਂ

Breaking- ਐੱਨ. ਆਈ. ਏ. ਵੱਲੋਂ ਪੁੱਛਗਿੱਛ ਦੌਰਾਨ ਮੇਰੇ ਕੋਲੋ ਸਿੱਧੂ ਮੂਸੇਵਾਲਾ ਬਾਰੇ ਪੁੱਛਿਆ ਗਿਆ, ਗੈਂਗਸਟਰਾ ਬਾਰੇ ਨਹੀਂ – ਅਫਸਾਨਾ ਖਾਨ

Breaking- ਐੱਨ. ਆਈ. ਏ. ਵੱਲੋਂ ਪੁੱਛਗਿੱਛ ਦੌਰਾਨ ਮੇਰੇ ਕੋਲੋ ਸਿੱਧੂ ਮੂਸੇਵਾਲਾ ਬਾਰੇ ਪੁੱਛਿਆ ਗਿਆ, ਗੈਂਗਸਟਰਾ ਬਾਰੇ ਨਹੀਂ – ਅਫਸਾਨਾ ਖਾਨ

27 ਅਕਤੂਬਰ – ਪੰਜਾਬੀ ਗਾਇਕਾ ਅਫਸਾਨਾ ਖਾਨ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਚਰਚਾ ਦਾ ਵਿਸ਼ਾ ਬਣੀ ਹੈ । ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਵੱਲੋਂ ਪੁੱਛਗਿੱਛ ਲਈ ਬੁਲਾਏ ਜਾਣ ਤੋਂ ਬਾਅਦ ਅਫਸਾਨਾ ਨੇ ਖੁਦ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਆਪਣਾ ਸਪੱਸ਼ਟੀਕਰਨ ਦਿੱਤਾ। ਇਸ ਦੌਰਾਨ ਉਨ੍ਹਾਂ ਮੂਸੇਵਾਲਾ ਕਤਲ ਕਾਂਡ ਵਿੱਚ ਐਨਆਈਏ ਵੱਲੋਂ ਕੀਤੀ ਜਾ ਰਹੀ ਜਾਂਚ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਆਸ ਪ੍ਰਗਟਾਈ ਕਿ ਉਨ੍ਹਾਂ ਦੇ ਭਰਾ (ਮੂਸੇਵਾਲਾ) ਨੂੰ ਨਿਆਂ ਜ਼ਰੂਰ ਮਿਲੇਗਾ।
ਅਫਸਾਨਾ ਨੇ ਆਪਣੇ ਲਾਈਵ ਵੀਡੀਓ ਵਿੱਚ ਕਿਹਾ, ‘ਮੂਸੇਵਾਲਾ ਦੇ ਕਤਲ ਦੀ ਜਾਂਚ ਇੱਕ ਸੱਚੀ ਏਜੰਸੀ ਤੱਕ ਪਹੁੰਚ ਗਈ ਹੈ, ਜਿਸ ਤੋਂ ਮੈਂ ਖੁਸ਼ ਹਾਂ। NIA ਨੇ ਮੇਰੇ ਤੋਂ 5-6 ਘੰਟੇ ਪੁੱਛਗਿੱਛ ਕੀਤੀ। ਜੋ ਮੇਰੇ ਤੋਂ ਪੁਛਿਆ ਗਿਆ ਉਹ NIA ਅਤੇ ਮੈਨੂੰ ਪਤਾ ਹੈ ਕਿ ਮੇਰੇ ਜਾਂ ਮੇਰੇ ਰੱਬ ਨੂੰ ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ, ‘ਮੇਰੇ ‘ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਪਰ ਮੈਨੂੰ ਖੁਸ਼ੀ ਹੈ ਕਿ ਇਹ ਮਾਮਲਾ ਐਨਆਈਏ ਕੋਲ ਪਹੁੰਚ ਗਿਆ ਹੈ ਅਤੇ ਸਿੱਧੂ ਮੂਸੇਵਾਲਾ ਨੂੰ ਨਿਆਂ ਜ਼ਰੂਰ ਮਿਲੇਗਾ। ‘ਅਫਸਾਨਾ ਨੇ ਕਿਹਾ, ‘ਐਨਆਈਏ ਨੇ ਮੈਨੂੰ ਮੂਸੇਵਾਲਾ ਬਾਰੇ ਪੁੱਛਿਆ। ਮੈਨੂੰ ਗੈਂਗਸਟਰਾਂ ਬਾਰੇ ਕੁਝ ਨਹੀਂ ਪੁੱਛਿਆ। ਮੇਰੇ ਤੋਂ 5 ਘੰਟੇ ਪੁੱਛਗਿੱਛ ਕੀਤੀ ਗਈ।

Related posts

Breaking- ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਭਾਜਪਾ ਸਰਕਾਰ ਤੇ ਤਿੱਖਾ ਹਮਲਾ ਕੀਤਾ

punjabdiary

ਸਿੱਧੂ ਮੂਸੇਵਾਲਾ ਦੇ ਸਸਕਾਰ ਵੇਲੇ ਕਲੇਜਾ ਚੀਰਦੀਆਂ ਤਸਵੀਰਾਂ, ਲੋਕਾਂ ਦੇ ਪਿਆਰ ਅੱਗੇ ਪਿਤਾ ਨੇ ਉਤਾਰ ਦਿੱਤੀ ਪੱਗ

punjabdiary

ਵਰਲਡ ਵੀਜਨ ਇੰਡੀਆਂ ਤੇ ਸਿਹਤ ਵਿਭਾਗ ਨੇ ਮਹਿਲਾ ਦਿਵਸ ਮਨਾਇਆ

punjabdiary

Leave a Comment