Image default
ਤਾਜਾ ਖਬਰਾਂ

Breaking- ਕਣਕ ਦੀ ਗੁਲਾਬੀ ਸੁੰਡੀ ਤੋਂ ਨਾਂ ਘਬਰਾਉਣ ਕਿਸਾਨ – ਮੁੱਖ ਖੇਤੀਬਾੜੀ ਅਫਸਰ

Breaking- ਕਣਕ ਦੀ ਗੁਲਾਬੀ ਸੁੰਡੀ ਤੋਂ ਨਾਂ ਘਬਰਾਉਣ ਕਿਸਾਨ – ਮੁੱਖ ਖੇਤੀਬਾੜੀ ਅਫਸਰ

ਫਰੀਦਕੋਟ, 21 ਨਵੰਬਰ – (ਪੰਜਾਬ ਡਾਇਰੀ) ਜਿਲ੍ਹਾ ਫਰੀਦਕੋਟ ਵਿੱਚ ਕਣਕ ਦੀ ਫਸਲ ਹੇਠ ਲਗਭਗ 1,15,500 ਹੈਕਟੇਅਰ ਰਕਬਾ ਬੀਜਿਆ ਜਾਂਦਾ ਹੈ। ਜਿਸ ਵਿੱਚ ਹੁਣ ਤੱਕ ਲਗਭਗ 75% ਰਕਬੇ ਵਿੱਚ ਬਿਜਾਈ ਹੋ ਚੁੱਕੀ ਹੈ। ਇਸ ਵਾਰ ਬਹੁਤੇ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦੀ ਸਹੀ ਸੰਭਾਲ ਕੀਤੀ ਹੈ, ਜ਼ੋ ਕਿ ਇੱਕ ਸਲਾਘਾਯੋਗ ਕਦਮ ਹੈ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਨੇ ਦਿੱਤੀ।
ਇਥੇ ਇਹ ਜਿਕਰਯੋਗ ਹੈ ਕਿ ਜਿਨ੍ਹਾਂ ਕਿਸਾਨਾਂ ਵੀਰਾਂ ਦੁਆਰਾ ਹੈਪੀਸੀਡਰ ਸੁਪਰਸੀਡਰ, ਜੀਰੋ ਡਰਿੱਲ, ਸਮਾਰਟ ਸੀਡ ਆਦਿ ਮਸ਼ੀਨਾ ਨਾਲ ਬਿਜਾਈ ਕੀਤੀ ਗਈ ਹੈ। ਉਨਾਂ ਵਿਚੋਂ ਕੁਝ ਕਿਸਾਨਾਂ ਦੁਆਰਾ ਗੁਲਾਬੀ ਸੁੰਡੀ ਦੀ ਸ਼ਿਕਾਇਤ ਖੇਤੀਬਾੜੀ ਮਹਿਕਮੇ ਪਾਸ ਪਹੁੰਚੀ ਹੈ। ਇਸ ਉਪਰ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਕਣਕ ਵਿੱਚ ਇਸ ਸਮੱਸਿਆ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਖੇਤੀਬਾੜੀ ਮਾਹਿਰਾਂ ਦੀ ਸਲਾਹ ਅਨੁਸਾਰ ਇਸ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਸੁੰਡੀ ਬਿਜਾਈ ਤੋਂ ਕੁਝ ਦਿਨਾਂ ਬਾਅਦ ਕਣਕ ਦੀ ਫਸਲ ਤੇ ਹਮਲਾ ਕਰਦੀ ਹੈ, ਸਿੱਟੇ ਵਜੋਂ ਕਣਕ ਧੌੜੀਆਂ ਵਿੱਚ ਪੀਲੀ ਪੈਣੀ ਸ਼ੁਰੁ ਹੋ ਜਾਂਦੀ ਹੈ। ਨੇੜਿਉਂ ਦੇਖਣ ਤੇ ਤਣੇ ਵਿੱਚ ਛੇਕ ਨਜਰ ਆਉਦਾ ਹੈ। ਇਸ ਦਾ ਹਮਲਾ ਅਗੇਤੀ ਬੀਜੀ ਫਸਲ ਵਿੱਚ ਜਿਆਦਾ ਵੇਖਣ ਨੂੰ ਮਿਲਦਾ ਹੈ। ਇਸ ਦੀ ਰੋਕਥਾਮ ਲਈ ਉਨ੍ਹਾਂ ਦੱਸਿਆ ਕਿ ਕਿਸਾਨ ਦਿਨ ਸਮੇਂ ਹੀ ਸਿੰਚਾਈ ਕਰਨ ਅਤੇ ਜਿਆਦਾ ਹਮਲਾ ਹੋਣ ਦੀ ਸੂਰਤ ਵਿੱਚ ਸਿਫਾਰਿਸ਼ ਸ਼ੁਦਾ ਕੀੜੇਮਾਰ ਦਵਾਈਆਂ ਜਿਵੇਂ ਕਿ ਕਲੋਰੋਪੈਰੀਫਾਸ, ਰੀਜੈਂਟ 0.3 G (7 kg/ਏਕੜ) ਕੋਰਾਜਨ (18.5 SC) ਆਦਿ ਦੀ ਸਿਫਾਰਸ਼ ਕੀਤੀ ਮਿਕਦਾਰ ਪਾਉਣ ਨਾਲ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ।
ਇਸ ਸਬੰਧ ਵਿੱਚ ਉਨ੍ਹਾਂ ਦੱਸਿਆ ਕਿ ਪਿਛਲੇ ਤਜਰਬਿਆਂ ਦੌਰਾਨ ਜਿਸ ਖੇਤ ਵਿੱਚ ਇਸ ਦਾ ਹਮਲਾ ਹੋਇਆ ਸੀ, ਉਸ ਦਾ ਆਮ ਖੇਤ ਨਾਲੋਂ ਝਾੜ ਉਪਰ ਜਿਆਦਾ ਅਸਰ ਨਹੀਂ ਦੇਖਿਆ ਗਿਆ, ਇਸ ਕਰਕੇ ਕਿਸਾਨਾਂ ਨੂੰ ਜਿਆਦਾ ਘਬਰਾਉਣ ਦੀ ਲੋੜ ਨਹੀਂ ਜੇਕਰ ਫਿਰ ਵੀ ਕਿਸੇ ਕਿਸਾਨ ਦੇ ਖੇਤ ਵਿੱਚ ਇਸ ਸੁੰਡੀ ਦਾ ਜਿਆਦਾ ਹਮਲਾ ਪਾਇਆ ਜਾਦਾ ਹੈ, ਉਹ ਕਿਸਾਨ ਸਬੰਧਤ ਸਰਕਲ ਦੇ ਖੇਤੀਬਾੜੀ ਵਿਕਾਸ ਅਫਸਰ ਜਾਂ ਬਲਾਕ ਖੇਤੀਬਾੜੀ ਅਫਸਰ ਨਾਲ ਸੰਪਰਕ ਕਰ ਸਕਦਾ ਹੈ।

Related posts

Breaking News- ਕਾਂਗਰਸੀ ਵਿਧਾਇਕ ਨੂੰ ਮਿਲੀਆਂ ਧਮਕੀਆਂ, ਕਿਹਾ- ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਮੰਗੀ ਫਿਰੌਤੀ

punjabdiary

ਜੰਡਿਆਲਾ ਗੁਰੂ ਸ਼ਹਿਰ ਵਿਚ ਦੂਸਰਾ ਸ਼ਿਵ ਵਿਆਹ ਕਰਵਾਇਆ ਗਿਆ

punjabdiary

ਜੰਡਿਆਲਾ ਗੁਰੂ ਸ਼ਹਿਰ ਦੇ ਵੱਖ ਵੱਖ ਮੰਦਿਰਾ ਵਿੱਚ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ!

punjabdiary

Leave a Comment