Breaking- ਕਤਲ ਤੋਂ ਬਾਅਦ ਲਾਸ਼ ਨੂੰ ਅੱਗ ਲਾ ਕੇ ਸਾੜਨ ਦੀ ਕੋਸ਼ਿਸ਼ ਕੀਤੀ
ਜੰਮੂ, 4 ਅਕਤੂਬਰ, ਜੰਮੂ-ਕਸ਼ਮੀਰ ਦੇ ਡੀ ਜੀ ਪੀ ਜੇਲ੍ਹਾਂ ਐਚ ਕੇ ਲੋਹੀਆ ਨੂੰ ਉਸਦੇ ਦੋਸਤ ਦੇ ਘਰ ਵਿਚ ਕਤਲ ਕਰ ਦਿੱਤਾ ਗਿਆ। ਐਨ ਡੀ ਟੀ ਵੀ ਦੀ ਇਕ ਰਿਪੋਰਟ ਮੁਤਾਬਕ ਇਕ ਘਰੇਲੂ ਨੌਕਰ ਜੋ ਬੁਰੀ ਤਰ੍ਹਾਂ ਡਿਪ੍ਰੈਸ਼ਨ ਤੋਂ ਪੀੜਤ ਸੀ, ਨੇ ਟੁੱਟੀ ਹੋਈ ਕੈਚਅਪ ਦੀ ਬੋਤਲ ਨਾਲ ਉਹਨਾਂ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਅੱਗ ਲਾ ਕੇ ਸਾੜਨ ਦਾ ਵੀ ਯਤਨ ਕੀਤਾ।
ਜਦੋਂ ਸੁਰੱਖਿਆ ਗਾਰਡਾਂ ਨੇ ਅੱਗ ਦੀਆਂ ਲਪਟਾਂ ਵੇਖੀਆਂ ਤਾਂ ਉਹ ਅੰਦਰ ਦੌੜੇ ਤੇ ਬੂਹਾ ਅੰਦਰੋਂ ਲਾਕ ਹੋਣ ਕਾਰਨ ਉਹ ਲਾਕ ਤੋੜ ਕੇ ਅੰਦਰ ਦਾਖਲ ਹੋੲ ਜਿਥੇ ਲੋਹੀਆ ਦੀ ਦੇਹ ਪਈ ਸੀ।