Breaking- ਕਰਮਚਾਰੀ ਭਵਿੱਖ ਨਿਧੀ ਸੰਗਠਨ (ਕਿਰਤ ਅਤੇ ਰੁਜ਼ਗਾਰ ਮੰਤਰਾਲਾ, ਭਾਰਤ ਸਰਕਾਰ) ਵੱਲੋਂ ਜਾਗਰੂਕਤਾ ਕੈਂਪ ਲਗਾਇਆ
ਫਰੀਦਕੋਟ, 28 ਜਨਵਰੀ – (ਪੰਜਾਬ ਡਾਇਰੀ) ਭਵਿੱਖ ਨਿਧੀ ਯਾਨਿ ਕਿ ਈਪੀਐਫ ਤੁਹਾਡੇ ਨੇੜੇ 2.0 ਤਹਿਤ ਈ ਪੀ ਐਫ ਓ ਵਿਭਾਗ ਬਠਿੰਡਾ ਵੱਲੋਂ ਸ੍ਰੀ ਕੇਸ਼ਵ ਪ੍ਰਤਾਪ ਸਿੰਘ ਚੌਧਰੀ, ਖੇਤਰੀ ਪੀ. ਐਫ ਕਮਿਸ਼ਨਰ ਗਰੇਡ-2 ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ, ਫਰੀਦਕੋਟ ਵਿਖੇ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਉਨ੍ਹਾਂ ਦੇ ਨਾਲ ਸ੍ਰੀ ਬੇਗਰਾਜ ਮਹਿਰਾ, ਇਨਫੋਰਸਮੈਂਟ ਅਫ਼ਸਰ, ਸ੍ਰੀ ਰਿਤੇਸ਼ ਕੁਮਾਰ, ਲੇਖਾ ਅਫ਼ਸਰ ਅਤੇ ਸ੍ਰੀ ਹਰੀਸ਼ ਕੁਮਾਰ ਸੀਨੀਅਰ ਸਹਾਇਕ ਵੀ ਹਾਜ਼ਰ ਸਨ।
ਇਸ ਕੈਂਪ ਵਿੱਚ 22 ਦੇ ਕਰੀਬ ਰੋਜ਼ਗਾਰਦਾਤਾਵਾਂ, 48 ਪੀ. ਐਫ ਮੈਂਬਰਾਂ ਅਤੇ 02 ਪੈਨਸ਼ਨਰਾਂ ਨੇ ਭਾਗ ਲਿਆ, ਕੈਂਪ ਦੌਰਾਨ ਕਰਮਚਾਰੀ ਭਵਿੱਖ ਨਿਧੀ ਸੰਸਥਾ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਕੈਂਪ ਵਿੱਚ ਈ. ਪੀ. ਐਫ ਮੈਂਬਰਾਂ, ਰੋਜ਼ਗਾਰਦਾਤਾਵਾਂ ਅਤੇ ਪੈਨਸ਼ਨਰਾਂ ਨੂੰ ਵੀਡਿਓ ਅਤੇ ਪੀ. ਪੀ. ਟੀ ਰਾਹੀਂ ਈ ਪੀ ਐਫ ਲਾਭ ਲੈਣ ਸਬੰਧੀ ਦੱਸਿਆ ਗਿਆ ਅਤੇ ਉਨ੍ਹਾਂ ਵੱਲੋਂ ਪੁੱਛੀਆਂ ਗਈਆਂ ਵੱਖ-ਵੱਖ ਸਮੱਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਵੀ ਕੀਤਾ ਗਿਆ।ਸ੍ਰੀ ਬੇਗਰਾਜ ਮਹਿਰਾ ਨੇ ਈ . ਪੀ. ਐਫ ਤੋਂ ਐਡਵਾਂਸ ਲੈਣ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ।
कर्मचारी भविष्य निधि संगठन (श्रम एवं रोजगार मंत्रालय, भारत सरकार) द्वारा जागरूकता शिविर का आयोजन किया गया
फरीदकोट, 28 जनवरी – (पंजाब डायरी) फ्यूचर फंड यानी ईपीएफ नियर यू 2.0 के तहत ईपीएफओ विभाग बठिंडा श्री केशव प्रताप सिंह चौधरी, रीजनल पी. एफ कमिश्नर ग्रेड-2 के नेतृत्व में गुरु गोबिंद सिंह मेडिकल अस्पताल फरीदकोट में जागरूकता शिविर का आयोजन किया गया। इस शिविर में श्री बेगराज मेहरा, प्रवर्तन अधिकारी, श्री रितेश कुमार, लेखा अधिकारी और श्री हरीश कुमार वरिष्ठ सहायक भी उपस्थित थे।
इस शिविर में लगभग 22 नियोक्ता, 48 पी. एफ सदस्यों एवं 02 पेंशनधारियों ने भाग लिया, शिविर के दौरान कर्मचारी भविष्य निधि संगठन की विभिन्न योजनाओं की जानकारी दी गई। इस शिविर में पी। एफ सदस्य, नियोक्ता और पेंशनभोगी वीडियो और पी। पी। उन्हें टी के माध्यम से ईपीएफ लाभ लेने के बारे में बताया गया और उनके द्वारा पूछी गई विभिन्न समस्याओं का मौके पर ही समाधान किया गया श्री बेगराज मेहरा ने ई को बताया। पी। एफ से एडवांस लेने के नियमों की जानकारी दी।