Image default
ਤਾਜਾ ਖਬਰਾਂ

Breaking- ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫਰੀਦਕੋਟ ਨੇ ‘ਅਧਿਆਪਕ ਸਨਮਾਨ ਸਮਾਰੋਹ’ ਦਾ ਆਯੋਜਨ ਕੀਤਾ ਵੱਖ-ਵੱਖ ਖੇਤਰਾਂ ਵਿਚ ਵਧੀਆ ਕਾਰਗੁਜ਼ਾਰੀ ਵਾਲੇ 5 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ

Breaking- ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫਰੀਦਕੋਟ ਨੇ ‘ਅਧਿਆਪਕ ਸਨਮਾਨ ਸਮਾਰੋਹ’ ਦਾ ਆਯੋਜਨ ਕੀਤਾ ਵੱਖ-ਵੱਖ ਖੇਤਰਾਂ ਵਿਚ ਵਧੀਆ ਕਾਰਗੁਜ਼ਾਰੀ ਵਾਲੇ 5 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ

ਫਰੀਦਕੋਟ, 3 ਸਤੰਬਰ – (ਪੰਜਾਬ ਡਾਇਰੀ) ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫਰੀਦਕੋਟ ਵੱਲੋਂ ਚੇਅਰਮੈਨ ਪ੍ਰੋ.ਬੀਰ ਇੰਦਰ ਸਰਾਂ ਅਤੇ ਪ੍ਰਧਾਨ ਸ਼ਵਨਾਥ ਦਰਦੀ ਦੀ ਯੋਗ ਅਗਵੀ ਵਿੱਚ ਅਧਿਆਪਕ ਦਿਵਸ ਨੂੰ ਸਮਰਪਿਤ ‘ਅਧਿਆਪਕ ਦਿਵਸ ਸਨਮਾਨ ਸਮਾਰੋਹ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ, ਫਰੀਦਕੋਟ ਵਿਖੇ ਕਰਵਾਇਆ ਗਿਆ । ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪ੍ਰੋ. ਸਾਧੂ ਸਿੰਘ (ਸਾਬਕਾ ਮੈਂਬਰ ਪਾਰਲੀਮੈਂ, ਫਰੀਦਕੋਟ) ਅਤੇ ਵਿਸ਼ੇਸ਼ ਮਹਿਮਾਨ ਸ. ਜਗਤਾਰ ਸਿੰਘ (ਬੀ.ਪੀ.ਈ.ਓ. ਫਰੀਦਕੋਟ-1) ਨੇ ਸ਼ਿਰਕਤ ਕੀਤੀ । ਸਮਾਰੋਹ ਦੀ ਪ੍ਰਧਾਨਗੀ ਡਾ. ਮੁਕੇਸ਼ ਭੰਡਾਰੀ (ਸੇਵਾ ਮੁਕਤ ਸੀਨੀਅਰ ਲੈਕਚਰਾਰ ਡਾਇਟ, ਫਰੀਦਕੋਟ) ਨੇ ਕੀਤੀ । ਇਸ ਸਮਾਰੋਹ ਵਿਚ ਵੱਖ-ਵੱਖ ਖੇਤਰਾਂ ਵਿਚ ਵਧੀਆ ਕਾਰਗੁਜ਼ਾਰੀ ਨਿਭਾਉਣ ਵਾਲੇ ਸਮਰਪਿਤ, ਪ੍ਰੇਰਨਾ ਸਰੋਤ 5 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਸ੍ਰੀ ਸੰਦੀਪ ਅਰੋੜਾ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੁਖਣਵਾਲਾ, ਫਰੀਦਕੋਟ) ਸ. ਜਗਤਾਰ ਸਿੰਘ ਸੌਖੀ (ਸਰਕਾਰੀ ਪ੍ਰਾਇਮਰੀ ਸਕੂਲ, ਕਬਰਵੱਛਾ, ਜ਼ਿਲ੍ਹਾਂ ਫਿਰੋਜ਼ਪੁਰ) ਸ਼੍ਰੀਮਤੀ ਪਰਮਜੀਤ ਕੌਰ ਸਰਾਂ (ਸਰਕਾਰੀ ਪ੍ਰਾਇਮਰੀ ਸਕੂਲ, ਦੁਆਰੇਆਣਾ, ਕੋਟਕਪੂਰਾ), ਪ੍ਰਿੰਸੀਪਲ ਗੁਰਿੰਦਰ ਕੌਰ (ਵਿਸ਼ਕਰਮਾਂ ਸੀਨੀਅਰ ਸੈਕੰਡਰੀ ਸਕੂਲ, ਫਰੀਦਕੋਟ). ਪ੍ਰੋ.ਸੰਦੀਪ ਸਿੰਘ (ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫਰੀਦਕੋਟ) ਦੇ ਨਾਮ ਸ਼ਾਮਿਲ ਹਨ । ਸਭਾ ਦੇ ਚੇਅਰਮੈਨ ਪ੍ਰੋ.ਬੀਰ ਇੰਦਰ ਸਰਾਂ ਨੇ ਆਏ ਹੋਏ ਸਭ ਮਹਿਮਾਨਾਂ ਨੂੰ ‘ਜੀ ਆਇਆ ‘ ਕਿਹਾ ਅਤੇ ‘ਅਧਿਆਪਕ ਦਿਵਸ’ ਨੂੰ ਸਮਰਪਿਤ ਆਪਣੀ ਲਿਖੀ ਕਵਿਤਾ ਸਭ ਨਾਲ ਸਾਂਝੀ ਕੀਤੀ।
ਇਸ ਦੌਰਾਨ ਮੁੱਖ ਮਹਿਮਾਨ ਪ੍ਰੋਫੈਸਰ ਸਾਧੂ ਸਿੰਘ ਜੀ ਨੇ ਸਿੱਖਿਆ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਤੇ ਆਪਣੀ ਸ਼ਾਇਰੀ ਨਾਲ ਖੂਬ ਰੰਗ ਬੰਨ੍ਹਿਆ। ਵਿਸ਼ੇਸ਼ ਮਹਿਮਾਨ ਸ. ਜਗਤਾਰ ਸਿੰਘ (ਬੀ.ਪੀ.ਈ.ਓ. ਫਰੀਦਕੋਟ-1 ) ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਸਮਾਰੋਹ ਦੀ ਪ੍ਰਧਾਨਗੀ ਡਾ. ਮੁਕੇਸ਼ ਭੰਡਾਰੀ (ਸੇਵਾ ਮੁਕ ਸੀਨੀਅਰ ਲੈਕਚਰਾਰ ਡਾਈਟ. ਫਰੀਦਕੋਟ) ਨੇ ਕੀਤੀ। ਇਸ ਤੋਂ ਬਾਅਦ ਸਾਰੇ ਸਨਮਾਨਿਤ ਅਧਿਆਪਕਾਂ ਨੇ ਸਿੱਖਿਆ ਬਾਰੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ । ਇਸ ਤੋਂ ਇਲਾਵਾ ਅਸ਼ੋਕ ਕੌਸ਼ਲ, ਦੇਵ ਵਾਂਦਰ ਜਟਾਣਾ ਤੇ ਸਲਾਹਕਾਰ ਕੁਲਵਿੰਦਰ ਵਿਰਕ ਨੇ ਵੀ ਅਧਿਆਪਕ ਦਿਵਸ ਨਾਲ ਸਬੰਧਤ ਆਪਣੇ ਵਿਚਾਰ ਪੇਸ਼ ਕੀਤੇ । ਅੰਤ ਵਿਚ ਸਭਾ ਦੇ ਪ੍ਰਧਾਨ ਸ਼ਿਵਨਾਥ ਦਰਦੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਸਭਾ ਦੇ ਪ੍ਰਚਾਰ ਸਕੱਤਰ ਪਰਵਿੰਦਰ ਸਿੰਘ ਨੇ ਮੰਚ ਸੰਚਾਲਤ ਦੀ ਭੁਮਿਕਾ ਬਾਖੂਬੀ ਨਿਭਾਈ । ਇਸ ਮੌਕੇ ਮੀਤ ਪ੍ਰਧਾਨ ਜਸਵੀਰ ਫੀਰਾ, ਜਨਰਲ ਸਕੱਤਰ ਵਤਨਵੀਰ ਵਤਨ, ਸਕੱਤਰ ਰਾਜ ਗਿੱਲ ਭਾਣਾ , ਕਾਨੂੰਨੀ ਸਲਾਹਕਾਰ ਐਡਵੋਕੇਟ ਪ੍ਰਦੀਪ ਸਿੰਘ , ਸਲਾਹਕਾਰ ਕੁਲਵਿੰਦਰ ਵਿਰਕ, ਕਾਰਜਕਾਰੀ ਮੈਂਬਰ ਸੁਖਵੀਰ ਬਾਬਾ , ਬਲਵਿੰਦਰ ਗਰਾਂਈ, ਜਸਵਿੰਦਰ ਗੀਤਕਾਰ , ਰਣਜੀਤ ਬਿੱਟਾ , ਲਖਵਿੰਦਰ ਹਾਲੀ ਕਾਮਰੇਡ ਪ੍ਰੇਮ ਕੁਮਾਰ , ਤੇਜ ਰਾਮ ਸੂਰਘੁਰੀ, ਅਸ਼ੋਕ ਕੌਸ਼ਲ , ਕਾਮਰੇਡ ਨੰਦ ਮਸੀਹ , ਤਰਸੇਮ ਸਿੰਘ , ਵਰਿੰਦਰ ਸਿੰਘ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ । ਸਭਾ ਵੱਲੋਂ ਕਰਵਾਏ ਇਸ ਸਮਾਰੋਹ ਦੀ ਪੰਜਾਬ ਭਰ ਵਿਚ ਚਰਚਾ ਹੋ ਰਹੀ ਹੈ ।

Related posts

Breaking- ਸੜਕ ਦੁਰਘਟਨਾ ਵਿਚ ਪੰਜ ਸ਼ਰਧਾਲੂਆਂ ਦੀ ਮੌਤ ਹੋਈ ਅਤੇ ਕਈ ਸ਼ਰਧਾਲੂ ਗੰਭੀਰ ਰੂਪ ਘਾਇਲ

punjabdiary

Breaking- ਵੱਡੀ ਖਬਰ – ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਕੁਝ ਲੋਕਾਂ ਵਲੋਂ ਹਮਲਾ ਕੀਤਾ ਗਿਆ, ਪੜ੍ਹੋ ਪੂਰੀ ਖ਼ਬਰ

punjabdiary

Breaking- ਫੇਰ ਕੋਰਟ ਵਲੋਂ ਝਟਕਾ, ਮਜੀਠੀਆ ਦੀ ਪਟੀਸ਼ਨ ਦੀ ਸੁਣਵਾਈ ਕਰਨ ਤੋਂ ਬੈਂਚ ਨੇ ਕੀਤਾ ਇਨਕਾਰ

punjabdiary

Leave a Comment