Breaking- ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਅਤੇ ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਫ਼ਰੀਦਕੋਟ ਵੱਲੋਂ ‘ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ’ ਪਹਿਲਾ ਖ਼ੂਨਦਾਨ ਕੈਂਪ ਲਗਾਇਆ
ਫਰੀਦਕੋਟ, 27 ਦਸੰਬਰ – (ਪੰਜਾਬ ਡਾਇਰੀ) ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਅਤੇ ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਫ਼ਰੀਦਕੋਟ ਵੱਲੋਂ ‘ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ’ ਖ਼ੂਨਦਾਨ ਕੈਂਪ, ਬਲੱਡ ਬੈਂਕ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿਖੇ ਲਗਾਇਆ ਗਿਆ। ਇਸ ਕੈਂਪ ਵਿਚ ਲਗਭਗ 30 ਯੂਨਿਟ ਖ਼ੂਨਦਾਨ ਕੀਤਾ ਗਿਆ।
ਇਹ ਖ਼ੂਨਦਾਨ ਕੈਂਪ ਪ੍ਰੋ.ਬੀਰ ਇੰਦਰ ਸਰਾਂ, ਗੁਰਜੀਤ ਸਿੰਘ ਹੈਰੀ ਢਿੱਲੋਂ, ਸ਼ਿਵਨਾਥ ਦਰਦੀ ਦੀ ਯੋਗ ਅਗਵਾਈ ਵਿੱਚ ਬਲੱਡ ਬੈਂਕ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਕੈਪਟਨ ਧਰਮ ਸਿੰਘ ਗਿੱਲ ਨੇ ਮੁੱਖ-ਮਹਿਮਾਨ ਵਜੋਂ ਕੀਤਾ। ਇਸ ਤੋਂ ਇਲਾਵਾ ਡਾ. ਚੰਦਰ ਸ਼ੇਖਰ, ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ, ਸ. ਰਵਿੰਦਰ ਸਿੰਘ ਬੁਗਰਾ, ਡਾ. ਪ੍ਰਭਦੀਪ ਸਿੰਘ ਚਾਵਲਾ, ਹਾਜ਼ੀ ਦਿਲਾਵਰ ਹੁਸੈਨ, ਸ. ਸੁਰਜੀਤ ਸਿੰਘ ਸੁਪਰਡੈਂਟ, ਸ਼੍ਰੀ ਬਲਜੀਤ ਸ਼ਰਮਾ, ਸ਼੍ਰੀ ਅਸ਼ੋਕ ਭਟਨਾਗਰ, ਕਾਮਰੇਡ ਪ੍ਰੇਮ ਕੁਮਾਰ, ਗਗਨਦੀਪ ਸਿੰਘ, ਰਾਹੁਲ, ਗੈਵੀ ਆਦਿ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਕੈਂਪ ਵਿੱਚ ਬਲੱਡ ਬੈਂਕ ਦੇ ਸਟਾਫ ਵਿੱਚੋਂ ਡਾ. ਅੰਜਲੀ ਹਾਂਡਾ, ਡਾ. ਹਰਪ੍ਰੀਤ, ਡਾ. ਬਬਲੀਨ, ਡਾ. ਆਯੂਸ਼, ਵਿਜੇਤਾ, ਸੁਖਪ੍ਰੀਤ ਕੌਰ, ਵਿਜੇ ਕੁਮਾਰ, ਰਮਨਪ੍ਰੀਤ ਕੌਰ, ਨਰਿੰਦਰ ਕੌਰ, ਸਤਨਾਮ ਕੌਰ, ਗੁਰਭੇਜ ਸਿੰਘ ਆਦਿ ਨੇ ਪੂਰਨ ਸਹਿਯੋਗ ਦਿੱਤਾ। ਆਏ ਹੋਏ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੇ ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਅਤੇ ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਫ਼ਰੀਦਕੋਟ ਵੱਲੋਂ ਇਸ ਵਧੀਆ ਅਤੇ ਸ਼ਲਾਘਾਯੋਗ ਉਪਰਾਲੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਪ੍ਰੋ. ਬੀਰ ਇੰਦਰ ਸਰਾਂ, ਗੁਰਜੀਤ ਸਿੰਘ ਹੈਰੀ ਢਿੱਲੋਂ ਅਤੇ ਸ਼ਿਵਨਾਥ ਦਰਦੀ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ, ਖ਼ੂਨਦਾਨੀਆਂ, ਪਤਵੰਤੇ ਸੱਜਣਾਂ, ਸਹਿਯੋਗੀ ਸੱਜਣਾਂ ਅਤੇ ਪੱਤਰਕਾਰਾਂ ਦਾ ਧੰਨਵਾਦ ਕੀਤਾ। ਇਹ ਖ਼ੂਨਦਾਨ ਕੈਂਪ ਜਸਵਿੰਦਰ ਜੱਸ, ਰਾਜ ਗਿੱਲ ਭਾਣਾ, ਸੁਖਵੀਰ ਬਾਬਾ, ਪ੍ਰੋ. ਹਰਪ੍ਰੀਤ ਸਿੰਘ, ਸਾਗਰ ਸ਼ਰਮਾ, ਕਸ਼ਮੀਰ ਮਾਨਾ, ਐਡਵੋਕੇਟ ਪ੍ਰਦੀਪ ਸਿੰਘ, ਬਲਵੰਤ ਗੱਖੜ, ਰਣਬੀਰ ਸਰਾਂ, ਸੰਦੀਪ ਸਿੰਘ, ਭਿੰਦਰ ਪੇਂਟਰ, ਕੁਲਦੀਪ ਕੌਰ ਮਾਨ ਅਤੇ ਹਰਸੰਗੀਤ ਸਿੰਘ, ਪਲਵਿੰਦਰ ਸਿੰਘ ਸੰਨੀ ਅਤੇ ਸਤਨਾਮ ਸਿੰਘ ਗਗਨ ਦੇ ਵਡਮੁੱਲੇ ਸਹਿਯੋਗ ਸਦਕਾ ਹੀ ਸੰਭਵ ਹੋ ਸਕਿਆ। ਦੋਵਾਂ ਸੰਸਥਾਵਾਂ ਦੇ ਇਸ ਨੇਕ ਉਪਰਾਲੇ ਦੀ ਸਮਾਜ ਸੇਵਾ ਦੇ ਖੇਤਰ ਵਿੱਚ ਕਾਫੀ ਚਰਚਾ ਹੋ ਰਹੀ ਹੈ।